ਭਾਰਤੀ ਫੌਜ ਦਾ ਪਾਕਿ ਨੂੰ ਸੰਦੇਸ਼, ‘ਸਫੈਦ ਝੰਡਾ ਲੈ ਕੇ ਆਓ ਅਤੇ ਲਾਸ਼ਾਂ ਨੂੰ ਲੈ ਜਾਓ’

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿਚ ਸ਼ਨੀਵਾਰ ਨੂੰ ਪਾਕਿਸਤਾਨ ਦੀ ਬਾਡਰ ਐਕਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਘੁਸਪੈਠ ਦੀ ਸਾਜ਼ਿਸ਼ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਹੈ।

Army Asks Pak To Take Back Bodies Of Intruders

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿਚ ਸ਼ਨੀਵਾਰ ਨੂੰ ਪਾਕਿਸਤਾਨ ਦੀ ਬਾਡਰ ਐਕਸ਼ਨ ਟੀਮ (BAT) ਵੱਲੋਂ ਕੀਤੀ ਜਾ ਰਹੀ ਘੁਸਪੈਠ ਦੀ ਸਾਜ਼ਿਸ਼ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਹੈ। ਇਸ ਕਾਰਵਾਈ ਵਿਚ ਅਤਿਵਾਦੀਆਂ ਦੇ ਪੰਜ ਤੋਂ ਸੱਤ ਲੋਕ ਮਾਰੇ ਗਏ ਹਨ। ਹੁਣ ਭਾਰਤੀ ਫੌਜ ਵੱਲੋਂ ਪਾਕਿਸਤਾਨ ਨੂੰ ਕਿਹਾ ਗਿਆ ਹੈ ਕਿ ਉਹ ਇਹਨਾਂ ਲਾਸ਼ਾਂ ਨੂੰ ਲੈ ਕੇ ਜਾਵੇ। ਦੱਸ ਦਈਏ ਕਿ ਬੈਟ ਵਿਚ ਆਮਤੌਰ ‘ਤੇ ਪਾਕਿਸਤਾਨੀ ਫੌਜ ਦੇ ਖ਼ਾਸ ਫੋਰਸ ਦੇ ਜਵਾਨ ਅਤੇ ਅਤਿਵਾਦੀ ਸ਼ਾਮਲ ਹੁੰਦੇ ਹਨ।

ਪਾਕਿਸਤਾਨ ਦੀ ਫੌਜ ਨੂੰ ਕਿਹਾ ਗਿਆ ਹੈ ਕਿ ਉਹ ਸਫੈਦ ਝੰਡਾ ਲੈ ਕੇ ਆਵੇ ਅਤੇ ਇਹਨਾਂ ਲਾਸ਼ਾਂ ਨੂੰ ਵਾਪਿਸ ਲੈ ਜਾਵੇ ਪਰ ਪਾਕਿਸਤਾਨ ਵੱਲੋਂ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 36 ਘੰਟਿਆਂ ਵਿਚ ਘਾਟੀ ‘ਚ ਜੈਸ਼ ਦੇ 4 ਅਤਿਵਾਦੀ ਮਾਰੇ ਗਏ ਹਨ। ਅਤਿਵਾਦੀਆਂ ਕੋਲੋਂ ਸਨਾਈਪਰ ਰਾਈਫ਼ਲ, IED ਅਤੇ ਪਾਕਿ ਵਿਚ ਬਣੀ ਬਾਰੂਦੀ ਸੁਰੰਗ ਬਰਾਮਦ ਹੋਈ ਹੈ। ਉੱਥੇ ਹੀ ਪੂੰਛ ਜ਼ਿਲ੍ਹੇ ਦੇ ਮੇਂਢਕ ਸੈਕਟਰ ਵਿਚ ਪਾਕਿਸਤਾਨੀ ਫੌਜ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ।

ਸੂਤਰਾਂ ਮੁਤਾਬਕ ਬੈਟ ਨੇ 31 ਜੁਲਾਈ ਅਤੇ ਇਕ ਅਗਸਤ ਨੂੰ ਵੀ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਪਾਕਿਸਤਾਨ ਨੇ ਪਿਛਲੇ 36 ਘੰਟਿਆਂ ਵਿਚ ਘਾਟੀ ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆ ਹਨ। ਭਾਰਤੀ ਫ਼ੌਜ ਨੇ ਡ੍ਰੋਨ ਰਾਹੀਂ ਤਸਵੀਰਾਂ ਵੀ ਖਿੱਚੀਆਂ ਸਨ। ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ‘ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਪਰ ਭਾਰਤੀ ਫ਼ੌਜੀ ਜਵਾਨ ਉਸ ਗੋਲੀਬਾਰੀ ਦਾ ਮੂੰਹ–ਤੋੜ ਜਵਾਬ ਦੇ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।