ਪੁਲਿਸ ਨੂੰ ਲੜਕੀ ਦੀ ਸਕੂਟੀ ਦਾ ਚਲਾਨ ਕੱਟਣਾ ਪਿਆ ਮਹਿੰਗਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਲੜਕੀ ਦੇਣ ਲੱਗੀ ਧਮਕੀਆਂ

Girls to delhi traffic police after violating rule

ਨਵੀਂ ਦਿੱਲੀ: ਨਵਾਂ ਮੋਟਰ ਵਹੀਕਲ ਐਕਟ 2019 ਦੇਸ਼ ਵਿਚ ਲਾਗੂ ਕੀਤਾ ਗਿਆ ਹੈ, ਇਸ ਲਈ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ 'ਤੇ ਭਾਰੀ ਜ਼ੁਰਮਾਨਾ ਲਗਾਇਆ ਜਾ ਰਿਹਾ ਹੈ। ਦੇਸ਼ ਭਰ ਵਿਚ ਨਵਾਂ ਮੋਟਰ ਵਹੀਕਲ ਐਕਟ (Motor Vehicles Act) ਲਾਗੂ ਹੋਣ ਤੋਂ ਬਾਅਦ ਪੁਲਿਸ ਅਤੇ ਆਮ ਲੋਕਾਂ ਵਿਚ ਤਕਰਾਰ ਦੀਆਂ ਖਬਰਾਂ ਆ ਰਹੀਆਂ ਹਨ। ਲੋਕ ਭਾਰੀ ਜੁਰਮਾਨੇ ਤੋਂ ਬਚਣ ਲਈ ਪੁਲਿਸ ਨਾਲ ਭਿੜ ਰਹੇ ਹਨ।

ਦਿੱਲੀ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਦੇ ਦੋਸ਼ ਵਿਚ ਪੁਲਿਸ ਨੇ ਇਕ ਲੜਕੀ ਨੂੰ ਚਲਾਨ ਕਰਨ ਲਈ ਰੋਕਿਆ। ਪਹਿਲਾਂ ਤਾਂ ਉਸ ਨੇ ਪੁਲਿਸ ਵਾਲਿਆਂ ਨੂੰ ਹੈਲਮੈਟ ਨਾਲ ਮਾਰਨ ਅਤੇ ਫੇਰ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਇਹ ਘਟਨਾ ਸਨਿਚਰਵਾਰ ਸ਼ਾਮ ਦੀ ਹੈ। ਪੁਲਿਸ ਅਨੁਸਾਰ ਲੜਕੀ ਸਕੂਟੀ ਚਲਾਉਂਦੇ ਸਮੇਂ ਮੋਬਾਇਲ ਫੋਨ ਉਪਰ ਗੱਲ ਕਰ ਰਹੀ ਸੀ ਅਤੇ ਉਸਦੇ ਸਕੂਟੀ ਦੀ ਨੰਬਰ ਪਲੇਟ ਵੀ ਟੁੱਟੀ ਹੋਈ ਸੀ।

ਇਸ ਤੋਂ ਇਲਾਵਾ ਉਸ ਦੇ ਹੈਲਮੈਟ ਦੇ ਸਟ੍ਰਿਪ ਵੀ ਖੁੱਲੇ ਹੋਏ ਸਨ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਕੇ ਚਲਾਨ ਕੱਟਣ ਲੱਗੇ। ਸਭ ਤੋਂ ਪਹਿਲਾਂ ਉਸ ਨੇ ਆਪਣਾ ਹੈਲਮੈਟ ਸੜਕ ਉਪਰ ਸੁੱਟ ਦਿੱਤਾ ਅਤੇ ਫਿਰ ਰੋ-ਰੋ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਲੱਗੀ। ਪੁਲਿਸ ਨੇ ਉਸ ਨੂੰ ਦੁਬਾਰਾ ਫੇਰ ਗਲਤੀ ਨਾ ਦੁਹਰਾਉਣ ਦੀ ਹਦਾਇਤ ਦੇ ਕੇ ਛੱਡ ਦਿੱਤਾ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਦਿੱਲੀ ਦੇ ਮਾਲਵੀਆ ਨਗਰ ਖੇਤਰ ਵਿੱਚ ਇੱਕ ਸਨਸਨੀਖੇਜ਼ ਘਟਨਾ ਵਿੱਚ, ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਸ਼ਰਾਬੀ ਡਰਾਈਵਰਾਂ ਦੀ ਪਛਾਣ ਲਈ ਵਾਹਨਾਂ ਨੂੰ ਰੋਕਿਆ ਅਤੇ ਚੈਕਿੰਗ ਕੀਤੀ। ਉਸ ਦੌਰਾਨ ਇਕ ਸ਼ਰਾਬੀ ਮੋਟਰ ਸਾਈਕਲ ਸਵਾਰ ਫੜਿਆ ਗਿਆ। ਸ਼ਰਾਬੀ ਫੜੇ ਜਾਣ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਦੇ 25 ਹਜ਼ਾਰ ਰੁਪਏ ਦੇ ਚਲਾਨ ਕੱਟੇ। ਚਲਾਨ ਕੱਟਣ ਕਾਰਨ ਬਾਈਕ ਸਵਾਰ ਰਾਕੇਸ਼ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੀ ਬਾਈਕ ਦੀ ਟੈਂਕੀ ਵਿਚੋਂ ਤੇਲ ਕੱਢਿਆ ਅਤੇ ਇਸ ਨੂੰ ਬਾਈਕ 'ਤੇ ਛਿੜਕ ਕੇ ਅੱਗ ਲਾ ਦਿੱਤੀ।

ਬਾਈਕ ਸਵਾਰ ਨੌਜਵਾਨ ਦੀ ਇਸ ਕਾਰਵਾਈ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਸਥਾਨਕ ਪੁਲਿਸ ਦੇ ਨਾਲ ਫਾਇਰ ਬ੍ਰਿਗੇਡ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਜਦੋਂ ਤੱਕ ਸਾਈਕਲ ਤੇ ਲੱਗੀ ਅੱਗ ਤੇ ਕਾਬੂ ਪਾਇਆ ਗਿਆ ਤਾਂ ਬਾਈਕ ਨੂੰ ਅੱਗ ਲੱਗ ਗਈ।


Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।