ਟੈਟ (HTET) ਪਾਸ ਉਮੀਦਵਾਰਾਂ ਲਈ ਖ਼ੁਸ਼ਖ਼ਬਰੀ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ (HTET) ਪਾਸ ਕਰਨ ਵਾਲੇ ਹਜ਼ਾਰਾਂ ਨੌਜਵਾਨਾਂ ਨੂੰ ਸੂਬਾ....

HTET

ਚੰਡੀਗੜ੍ਹ: ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ (HTET) ਪਾਸ ਕਰਨ ਵਾਲੇ ਹਜ਼ਾਰਾਂ ਨੌਜਵਾਨਾਂ ਨੂੰ ਸੂਬਾ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਹੁਣ HTET ਸਰਟੀਫਿਕੇਟ ਪੰਜ ਸਾਲ ਦੀ ਬਜਾਏ ਸੱਤ ਸਾਲ ਤਕ ਲਈ ਮਾਨਤਾ ਪ੍ਰਾਪਤ ਹੋਵੇਗਾ। ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਰਕਾਰ ਦੇ ਫ਼ੈਸਲੇ ਨਾਲ ਸਾਲ 2014 'ਚ HTEST ਪਾਸ ਕਰਨ ਵਾਲੇ 8072 JBT (ਜੂਨੀਅਰ ਬੇਸਿਕ ਟ੍ਰੇਂਡ), 9316 TGT (ਟ੍ਰੇਂਡ ਗ੍ਰੈਜੂਏਟ ਟੀਚਰ) ਅਤੇ 5770 PGT (ਪੋਸਟ ਗ੍ਰੈਜੂਏਟ ਟੀਚਰ) ਨੂੰ ਫਾਇਦਾ ਹੋਵੇਗਾ ਜਿਨ੍ਹਾਂ ਦੇ ਪ੍ਰਮਾਣ ਪੱਤਰ ਦੀ ਜਾਇਜ਼ਤਾ ਪਹਿਲੀ ਮਾਰਚ ਨੂੰ ਖ਼ਤਮ ਹੋ ਗਈ ਸੀ। ਇਨ੍ਹਾਂ ਨੌਜਵਾਨਾਂ ਦਾ ਦਰਦ ਸੀ ਕਿ ਉਨ੍ਹਾਂ ਨੂੰ ਭਰਤੀ ਪ੍ਰੀਖਿਆ ਦਾ ਮੌਕਾ ਦਿੱਤੇ ਬਗ਼ੈਰ ਹੀ ਉਨ੍ਹਾਂ ਦੇ ਪ੍ਰਮਾਣ ਪੱਤਰ ਰੱਦੀ ਦਾ ਟੁੱਕੜਾ ਬਣ ਗਏ।

ਸਾਲ 2012 ਤੋਂ ਬਾਅਦ ਰੈਗੂਲਰ ਜੇਬੀਟੀ ਭਰਤੀ ਦਾ ਕੋਈ ਇਸ਼ਤਿਹਾਰ ਹੀ ਨਹੀਂ ਕੱਢਿਆ ਗਿਆ ਹੈ। ਇਸੇ ਤਰ੍ਹਾਂ TGT 'ਚ ਵੀ ਸਮਾਜਿਕ ਅਧਿਐਨ, ਗਣਿਤ, ਹਿੰਦੀ ਵਿਸ਼ਿਆਂ ਦੀ ਭਰਤੀ ਪੰਜ ਸਾਲ ਤਕ ਕੋਈ ਇਸ਼ਤਿਹਾਰ ਨਹੀਂ ਕੱਢਿਆ। HTET ਪਾਸ ਐਸੋਸੀਏਸ਼ਨ ਨੇ ਲੰਬੇ ਸਮੇਂ ਤੋਂ ਸਰਕਾਰ 'ਤੇ HTET ਪ੍ਰਮਾਣ ਪੱਤਰ ਦੀ ਮਿਆਦ ਵਧਾਉਣ ਦਾ ਦਬਾਅ ਬਣਾਇਆ ਹੋਇਆ ਸੀ। ਇਸੇ ਕਾਰਨ ਹਾਲ ਹੀ 'ਚ ਸਰਕਾਰੀ ਪੱਧਰ 'ਤੇ ਉੱਚ ਪੱਧਰੀ ਬੈਠਕ ਕਰ ਕੇ ਕੇਂਦਰੀ ਅਧਿਆਪਕ ਪਾਤਰਤਾ ਟੈਸਟ (CTET) ਦੀ ਤਰਜ਼ 'ਤੇ HTET ਦੇ ਸਰਟੀਫਿਕੇਟ ਦੀ ਮਿਆਦ ਸੱਤ ਸਾਲ ਕਰਨ ਦਾ ਫ਼ੈਸਲਾ ਲਿਆ ਹੈ।