ਜਨਮਦਿਨ ਮੌਕੇ ਸਰਦਾਰ ਸਰੋਵਰ ਡੈਮ ਜਾਣਗੇ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੀ ਜੀਵਨ ਰੇਖਾ ਮੰਨੇ ਜਾਣ ਵਾਲੇ ਸਰਦਾਰ ਸਰੋਵਰ ਡੈਮ ਨੂੰ ਜਲਦ ਹੀ ਪੂਰੀ ਤਰ੍ਹਾਂ ਭਰਨ ਦੀ ਉਮੀਦ ਹੈ।

Narendra Modi

ਗੁਜਰਾਤ: ਗੁਜਰਾਤ ਦੀ ਜੀਵਨ ਰੇਖਾ ਮੰਨੇ ਜਾਣ ਵਾਲੇ ਸਰਦਾਰ ਸਰੋਵਰ ਡੈਮ ਨੂੰ ਜਲਦ ਹੀ ਪੂਰੀ ਤਰ੍ਹਾਂ ਭਰਨ ਦੀ ਉਮੀਦ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਖੁਦ ਇਸ ਘਟਨਾ ਦੇ ਗਵਾਹ ਬਣਨਗੇ। ਉਸੇ ਦਿਨ ਹੀ ਪੀਐਮ ਮੋਦੀ ਦਾ ਜਨਮਦਿਨ ਵੀ ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਇਸ ਘਟਨਾ ਨੂੰ ਦੇਖਣ ਲਈ ਡੈਮ ‘ਤੇ ਆਉਣਗੇ।

ਇਸੇ ਦਿਨ ਉਹਨਾਂ ਦਾ 69ਵਾਂ ਜਨਮ ਦਿਨ ਹੈ। ਉਹਨਾਂ ਨੇ ਕਿਹਾ ਕਿ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਨਰਮਦਾ ਨਦੀ ‘ਤੇ ਡੈਮ ਬਣਾਉਣ ਦਾ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦਾ ਸੁਪਨਾ ਹੋ ਰਿਹਾ ਹੈ। ਰੁਪਾਣੀ ਨੇ ਕਿਹਾ ਕਿ ਡੈਮ ਦਾ ਜਲ ਪੱਧਰ 138.68 ਮੀਟਰ ਦੀ ਅਪਣੀ ਸਮਰੱਥਾ ਤੱਕ ਜਲਦ ਹੀ ਪਹੁੰਚ ਸਕਦਾ ਹੈ। ਸ਼ਨੀਵਾਰ ਨੂੰ ਪਾਣੀ ਦਾ ਪੱਧਰ 138 ਮੀਟਰ ਦੀ ਉਚਾਈ ‘ਤੇ ਪਹੁੰਚ ਗਿਆ ਅਤੇ ਇਹ ‘ਓਵਰਫਲੋਅ’ ਦੇ ਨਿਸ਼ਾਨ ਤੋਂ ਸਿਰਫ਼ 68 ਸੈਮੀ ਘੱਟ ਹੈ। ਸਾਲ 2018 ਵਿਚ ਘੱਟ ਬਾਰਿਸ਼ ਕਾਰਨ ਇਹ ਬੰਨ ਅੱਧਾ ਖਾਲੀ ਰਹਿ ਗਿਆ ਸੀ।

ਰੁਪਾਣੀ ਨੇ ਕਿਹਾ ਕਿ ਇਸ ਸਾਲ ਚੰਗੀ ਬਾਰਿਸ਼ ਹੋਣ ਨਾਲ ਡੈਮ ਦਾ ਪੱਧਰ ਆਉਣ ਵਾਲੇ ਦਿਨਾਂ ਵਿਚ ਅਪਣੀ ਸਮਰੱਥਾ ਤੱਕ ਪਹੁੰਚ ਸਕਦਾ ਹੈ ਅਤੇ ਸੂਬੇ ਦੇ ਲੋਕ ਖੁਸ਼ ਹਨ। ਸਰਦਾਰ ਸਰੋਵਰ ਨਰਮਦਾ ਨਿਗਮ ਲਿਮਟਡ ਦੇ ਪ੍ਰਬੰਧਕ ਨਿਰਦੇਸ਼ਕ ਰਾਜੀਵ ਗੁਪਤਾ ਨੇ ਕਿਹਾ ਕਿ ਜਿਸ ਦਿਨ ਡੈਮ ਪੂਰਾ ਭਰ ਜਾਵੇਗਾ ਉਹ ਦਿਨ ਗੁਜਰਾਤ ਦੇ ਲੋਕਾਂ ਲਈ ਮਾਣ ਦਾ ਦਿਨ ਹੋਵੇਗਾ। ਡੈਮ ਦੀ ਨੀਂਹ ਪੰਜ ਅਪ੍ਰੈਲ 1961 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਰੱਖੀ ਸੀ ਪਰ ਇਸ ਦਾ ਨਿਰਮਾਣ 56 ਸਾਲ ਬਾਅਦ ਸਤੰਬਰ 2017 ਵਿਚ ਪੂਰਾ ਹੋਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।