ਕੋਰੋਨਾ ਕਾਲ ਦੌਰਾਨ ਭਾਜਪਾ ਨੇ ਪਕਾਏ ਖ਼ਿਆਲੀ ਪੁਲਾਵ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਦੇ ਕਰੋਨਾ ਨਾਲ ਲੜਨ ਦੇ ਦਾਅਵਿਆਂ 'ਤੇ ਚੁੱਕੇ ਸਵਾਲ

Rahul Gandhi

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੋਦੀ ਸਰਕਾਰ ਨੂੰ ਘੇਰਨ 'ਚ ਦਾ ਕੋਈ ਮੌਕਾ ਨਹੀਂ ਛੱਡ ਰਹੇ। ਬੁਧਵਾਰ ਨੂੰ ਉਨ੍ਹਾਂ ਮੋਦੀ ਸਰਕਾਰ ਨੂੰ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਘੇਰਿਆ।

ਰਾਹੁਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਾਲ 'ਚ ਭਾਜਪਾ ਸਰਕਾਰ ਨੇ ਇਕ ਤੋਂ ਇਕ ਖ਼ਿਆਲੀ ਪੁਲਾਵ ਪਕਾਏ। ਉਨ੍ਹਾਂ ਨੇ 21 ਦਿਨ ਵਿਚ ਕੋਰੋਨਾ ਨੂੰ ਹਰਾਉਣਗੇ, ਅਰੋਗਿਆ ਸੇਤੂ ਐਪ ਅਤੇ 20 ਲੱਖ ਕਰੋੜ ਦੇ ਪੈਕੇਜ ਦਾ ਜ਼ਿਕਰ ਕੀਤਾ।

ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕੋਰੋਨਾ ਕਾਲ 'ਚ ਭਾਜਪਾ ਸਰਕਾਰ ਨੇ ਇਕ ਤੋਂ ਇਕ ਖ਼ਿਆਲੀ ਪੁਲਾਵ ਪਕਾਏ। 21 ਦਿਨ ਵਿਚ ਕੋਰੋਨਾ ਨੂੰ ਹਰਾਵਾਂਗੇ। ਅਰੋਗਿਆ ਸੇਤੂ ਐਪ ਸੁਰੱਖਿਆ ਕਰੇਗਾ। 20 ਲੱਖ ਕਰੋੜ ਦਾ ਪੈਕੇਜ, ਆਤਮਨਿਰਭਰ ਬਣੋ, ਸਰਹੱਦ 'ਚ ਕੋਈ ਨਹੀਂ ਦਾਖ਼ਲ ਹੋਇਆ, ਸਥਿਤੀ ਸੰਭਲੀ ਹੋਈ ਹੈ। ਪਰ ਇਕ ਸੱਚ ਵੀ ਨਹੀਂ ਸੀ। ਕੋਰੋਨਾ  ਆਫ਼ਤ ਮੌਕੇ ਇਸ ਤਰ੍ਹਾਂ ਟਵੀਟ ਕਰ ਕੇ ਉਨ੍ਹਾਂ ਨੇ ਭਾਜਪਾ ਦੀ ਮੋਦੀ ਸਰਕਾਰ 'ਤੇ ਤਿੱਖੇ ਸ਼ਬਦੀ ਵਾਰ ਕੀਤੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਤਾਲਾਬੰਦੀ ਦੌਰਾਨ ਮਜ਼ਦੂਰਾਂ ਦੀ ਮੌਤ ਨਾਲ ਜੁੜਿਆ ਅੰਕੜਾ ਸਰਕਾਰ ਕੋਲ ਨਾ ਹੋਣ ਨੂੰ ਲੈ ਕੇ ਮੰਗਲਵਾਰ ਨੂੰ ਵੀ ਨਿਸ਼ਾਨਾ ਵਿੰਨ੍ਹਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਨਹੀਂ ਜਾਣਦੀ ਕਿ ਤਾਲਾਬੰਦੀ ਵਿਚ ਕਿੰਨੇ ਪ੍ਰਵਾਸੀ ਮਜ਼ਦੂਰ ਮਰੇ ਅਤੇ ਕਿੰਨੀਆਂ ਨੌਕਰੀਆਂ ਗਈਆਂ।