ਭੁਪੇਂਦਰ ਪਟੇਲ ਦੇ ਮੰਤਰੀ ਮੰਡਲ 'ਚ 24 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਜੇ ਰੁਪਾਨੀ ਦੇ ਮੰਤਰੀਆਂ ਦੀ ਹੋਈ ਛੁੱਟੀ 

24 new ministers sworn in in Bhupendra Patel's cabinet

 

ਗੁਜਰਾਤ - ਗੁਜਰਾਤ ਵਿਚ ਭੁਪੇਂਦਰ ਪਟੇਲ ਸਰਕਾਰ ਦੇ ਮੰਤਰੀ ਮੰਡਲ ਨੇ ਅੱਜ ਸਹੁੰ ਚੁੱਕ ਲਈ ਹੈ। ਰਾਜਪਾਲ ਆਚਾਰੀਆ ਦੇਵਵਰਤ ਨੇ ਗਾਂਧੀਨਗਰ ਦੇ ਰਾਜ ਭਵਨ ਵਿਚ ਨਵੇਂ ਮੁੱਖ ਮੰਤਰੀ ਭੁਪੇਂਦਰ ਪਟੇਲ ਦੇ ਮੰਤਰੀ ਮੰਡਲ ਦੇ ਸਾਰੇ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਹੈ। ਦੱਸ ਦੀਏ ਕਿ ਨਵੇਂ ਮੰਤਰੀ ਮੰਡਲ ਵਿਚ ਕੋਈ ਪੁਰਾਣਾ ਮੰਤਰੀ ਨਹੀਂ ਹੈ। ਇੱਥੋਂ ਤੱਕ ਕਿ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ - ਪ੍ਰਾਈਵੇਟ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, ਦੋ ਦੀ ਮੌਤ    

ਨਵੇਂ ਮੰਤਰੀ ਮੰਡਲ ਵਿਚ ਹਰ ਭਾਈਚਾਰੇ ਦਾ ਧਿਆਨ ਰੱਖਿਆ ਗਿਆ ਹੈ। ਅੱਜ 24 ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਜਿਸ ਵਿਚ 10 ਕੈਬਨਿਟ ਮੰਤਰੀ ਸ਼ਾਮਿਲ ਹਨ। ਜਦਕਿ 14 ਨੂੰ ਰਾਜ ਮੰਤਰੀ ਦਾ ਦਰਜਾ ਮਿਲ ਗਿਆ ਹੈ। ਗੁਜਰਾਤ ਵਿਧਾਨ ਸਭਾ ਦੇ ਸਪੀਕਰ ਰਾਜਿੰਦਰ ਤ੍ਰਿਵੇਦੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੇ ਮੰਤਰੀ ਵਜੋਂ ਸਹੁੰ ਵੀ ਚੁੱਕੀ ਹੈ।

ਇਹ ਵੀ ਪੜ੍ਹੋ - PM ਮੋਦੀ ਨੇ ਕੀਤਾ ਰੱਖਿਆ ਵਿਭਾਗ ਦੇ ਨਵੇਂ ਦਫਤਰ ਦਾ ਉਦਘਾਟਨ, ਵਿਰੋਧੀਆਂ ਨੂੰ ਵੀ ਲਿਆ ਨਿਸ਼ਾਨੇ 'ਤੇ    

ਮੁੱਖ ਮੰਤਰੀ ਦਫਤਰ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭੁਪੇਂਦਰ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਪਹਿਲੀ ਕੈਬਨਿਟ ਮੀਟਿੰਗ ਅੱਜ ਸ਼ਾਮ 4.30 ਵਜੇ ਗਾਂਧੀਨਗਰ ਵਿਚ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਸਾਰੇ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਮੰਤਰੀਆਂ ਦੀ ਸੂਚੀ 
1. ਰਾਜਿੰਦਰ ਤ੍ਰਿਵੇਦੀ
2. ਜਤਿੰਦਰ ਵਘਾਣੀ
3. ਰਿਸ਼ੀਕੇਸ਼ ਪਟੇਲ
4. ਪੁਰਨਾਸ਼ ਕੁਮਾਰ ਮੋਦੀ
5. ਰਾਘਵ ਪਟੇਲ
6. ਉਦੈ ਸਿੰਘ ਚਵਾਨ
7. ਮੋਹਨ ਲਾਲ ਦੇਸਾਈ
8. ਕਿਰੀਟ ਰਾਣਾ

9. ਗਣੇਸ਼ ਪਟੇਲ
10. ਪ੍ਰਦੀਪ ਪਰਮਾਰ
11. ਹਰਸ਼ ਸੰਘਵੀ
12. ਜਗਦੀਸ਼ ਈਸ਼ਵਰ
13. ਬ੍ਰਿਜੇਸ਼ ਮਰਜਾ
14. ਜੀਤੂ ਚੌਧਰੀ
15. ਮਨੀਸ਼ਾ ਵਕੀਲ
16. ਮੁਕੇਸ਼ ਪਟੇਲ
17. ਨਿਮਿਸ਼ਾ ਬੇਨ
18. ਅਰਵਿੰਦ ਰਿਆਨੀ
19. ਕੁਬੇਰ ਧੀਂਡੋਰ
20. ਕੀਰਤੀ ਵਾਘੇਲਾ
21. ਗਜੇਂਦਰ ਸਿੰਘ ਪਰਮਾਰ
22. ਰਾਘਵ ਮਕਵਾਨਾ
23. ਵਿਨੋਦ ਮਰੋਦੀਆ
24. ਦੇਵਾ ਭਾਈ ਮਾਲਵ