‘ਇੰਡੀਆ’ ਗਠਜੋੜ ਨੂੰ ਜਨਤਾ ਕਦੇ ਵੀ ਸਵੀਕਾਰ ਨਹੀਂ ਕਰੇਗੀ: ਅਨੁਰਾਗ ਠਾਕੁਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਵਿਰੋਧੀ ਗਠਜੋੜ ਨੂੰ ਬੇਹੱਦ ਮੌਕਾਪ੍ਰਸਤ ਅਤੇ ਲੋਕ ਵਿਰੋਧੀ ਤਾਕਤਾਂ ਦਾ ਮੋਰਚਾ ਦਸਿਆ।

Public will never accept opposition 'India' alliance: Anurag Thakur

 

ਬਿਲਾਸਪੁਰ:  ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸੰਵਿਧਾਨ 'ਤੇ ਹਮਲਾ ਕਰਨ, ਮੀਡੀਆ ਦੀ ਆਵਾਜ਼ ਨੂੰ ਦਬਾਉਣ ਅਤੇ ਸਨਾਤਨ ਧਰਮ ਨੂੰ ਤਬਾਹ ਕਰਨ ਦੀ ਸੋਚ ਰੱਖਣ ਵਾਲੀਆਂ ਵਿਰੋਧੀ ਪਾਰਟੀਆਂ ਦੇ ਗਠਜੋੜ ਇੰਡੀਆ ਨੂੰ ਜਨਤਾ ਕਦੇ ਵੀ ਸਵੀਕਾਰ ਨਹੀਂ ਕਰੇਗੀ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਠਾਕੁਰ ਨੇ ਕਿਹਾ ਕਿ ਵਿਰੋਧੀ ਧਿਰ 'ਇੰਡੀਆ' ਗਠਜੋੜ ਦੇ ਨੇਤਾਵਾਂ ਨੇ ਸਿਰਫ ਆਪਣੀ ਦਿੱਖ ਬਦਲੀ ਹੈ, ਪਰ ਉਨ੍ਹਾਂ ਦਾ ਆਚਰਣ ਅਤੇ ਚਰਿੱਤਰ ਉਹੀ ਹੈ। ਉਨ੍ਹਾਂ ਵਿਰੋਧੀ ਗਠਜੋੜ ਨੂੰ ਬੇਹੱਦ ਮੌਕਾਪ੍ਰਸਤ ਅਤੇ ਲੋਕ ਵਿਰੋਧੀ ਤਾਕਤਾਂ ਦਾ ਮੋਰਚਾ ਦਸਿਆ।

ਇਹ ਵੀ ਪੜ੍ਹੋ: ਪ੍ਰਨੀਤ ਕੌਰ ਨੇ ਪਟਿਆਲਾ ਦੇ ਲੋਕਾਂ ਨੂੰ ਕੇਂਦਰ ਦੀ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਲਾਭ ਉਠਾਉਣ ਦੀ ਕੀਤੀ ਅਪੀਲ

ਭਾਰਤੀ ਜਨਤਾ ਪਾਰਟੀ ਆਗੂ ਅਨੁਰਾਗ ਠਾਕੁਰ ਨੇ ਕਿਹਾ, "ਸੰਵਿਧਾਨ 'ਤੇ ਹਮਲਾ ਕਰਨ ਵਾਲੇ, ਮੀਡੀਆ ਦੀ ਆਵਾਜ਼ ਨੂੰ ਦਬਾਉਣ ਵਾਲੇ ਅਤੇ ਸਨਾਤਨ ਧਰਮ ਨੂੰ ਤਬਾਹ ਕਰਨ ਦੀ ਸੋਚ ਰੱਖਣ ਵਾਲੇ 'ਭਾਰਤ' ਗਠਜੋੜ ਨੂੰ ਜਨਤਾ ਕਦੇ ਵੀ ਸਵੀਕਾਰ ਨਹੀਂ ਕਰੇਗੀ।" ਉਨ੍ਹਾਂ ਕਿਹਾ ਕਿ ਆਮਦਨ ਘੱਟ ਅਤੇ ਖਰਚੇ ਜ਼ਿਆਦਾ ਹੋਣ ਕਾਰਨ ਪੰਜਾਬ ਕੇਂਦਰ ਤੋਂ ਸੱਭ ਤੋਂ ਵੱਧ ਕਰਜ਼ਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਹਰ ਸਾਲ ਇਸ਼ਤਿਹਾਰਬਾਜ਼ੀ 'ਤੇ 600 ਕਰੋੜ ਰੁਪਏ ਖਰਚ ਕਰਦੀ ਹੈ ਪਰ ਖੇਡਾਂ 'ਤੇ ਇਕ ਪੈਸਾ ਵੀ ਖਰਚ ਨਹੀਂ ਕਰਦੀ ਅਤੇ ਨਸ਼ਾ ਛੁਡਾਊ ਮੁਹਿੰਮਾਂ ਲਈ ਕੁੱਝ ਨਹੀਂ ਕੀਤਾ।

ਇਹ ਵੀ ਪੜ੍ਹੋ: ਜੇ ਹਿੰਮਤ ਹੈ ਤਾਂ ਭਾਜਪਾ ਦੇਸ਼ ਦਾ ਨਾਂ ਬਦਲ ਕੇ ਵਿਖਾਏ : ਕੇਜਰੀਵਾਲ

ਠਾਕੁਰ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਅਪਣੇ ਸਕਿੱਲ ਇੰਡੀਆ ਪ੍ਰੋਗਰਾਮ ਰਾਹੀਂ ਲੱਖਾਂ ਨੌਜਵਾਨਾਂ ਦੀ ਪ੍ਰਤਿਭਾ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ 'ਤੇ 'ਵਿਸ਼ਵਕਰਮਾ ਯੋਜਨਾ' ਲਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਉਦੇਸ਼ ਪੰਚਾਇਤ ਪੱਧਰ 'ਤੇ ਨੌਜਵਾਨਾਂ ਨੂੰ ਸਿਖਲਾਈ ਦੇਣਾ ਅਤੇ ਕਾਰੀਗਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋ: ਪ੍ਰਨੀਤ ਕੌਰ ਨੇ ਪਟਿਆਲਾ ਦੇ ਲੋਕਾਂ ਨੂੰ ਕੇਂਦਰ ਦੀ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਲਾਭ ਉਠਾਉਣ ਦੀ ਕੀਤੀ ਅਪੀਲ 

ਕੇਂਦਰੀ ਮੰਤਰੀ ਠਾਕੁਰ ਨੇ ਇਹ ਗੱਲਾਂ ਲੁਹਣੂ ਇਨਡੋਰ ਸਟੇਡੀਅਮ ਵਿਖੇ ਸਰਸਵਤੀ ਆਲ ਇੰਡੀਆ ਇੰਸਟੀਚਿਊਟ ਆਫ਼ ਐਜੂਕੇਸ਼ਨ ਹਿਮਾਚਲ ਪ੍ਰਦੇਸ਼ ਦੇ 33ਵੇਂ ਤਿੰਨ ਰੋਜ਼ਾ ਖੇਡ ਮੁਕਾਬਲੇ ਦੇ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਹੀਆਂ। ਉਨ੍ਹਾਂ ਦਸਿਆ ਕਿ ਬਿਲਾਸਪੁਰ ਕਹਿਲੂਰ ਸਪੋਰਟਸ ਕੰਪਲੈਕਸ ਵਿਚ 7 ​​ਕਰੋੜ ਰੁਪਏ ਦੀ ਲਾਗਤ ਨਾਲ ਹਾਕੀ ਲਈ ਅੰਤਰਰਾਸ਼ਟਰੀ ਪੱਧਰ ਦਾ ਐਸਟਰੋ ਟਰਫ ਬਣਾਇਆ ਜਾਵੇਗਾ।