5 ਘੰਟੇ ਤਕ ਬੈਡ 'ਤੇ ਪਈ ਰਹੀ ਲਾਸ਼, ਅੱਖਾਂ ਖਾ ਗਈਆਂ ਕੀੜੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਵਲ ਹਸਪਤਾਲ ਦਾ ਸ਼ਰਮਨਾਕ ਕਾਰਾ

Ants crawl over dead body eyes in Madhya Pradesh

ਸ਼ਿਵਪੁਰੀ : ਦੁਨੀਆ 'ਚ ਡਾਕਟਰ ਨੂੰ ਰੱਬ ਦੇ ਬਰਾਬਰ ਮੰਨਿਆ ਜਾਂਦਾ ਹੈ ਜਦਕਿ ਕੁਝ ਡਾ. ਅਜਿਹੇ ਵੀ ਹੁੰਦੇ ਹਨ, ਜੋ ਸਿਰਫ਼ ਨਾਂ ਦੇ ਹੀ ਡਾਕਟਰ ਹਨ ਅਤੇ ਉਨ੍ਹਾਂ ਲਈ ਇਨਸਾਨ ਦੀ ਕੀਮਤ ਕੁਝ ਨਹੀਂ ਹੁੰਦੀ। ਅਜਿਹਾ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮੰਜ਼ਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੇ ਜ਼ਿਲ੍ਹਾ ਹਸਪਤਾਲ 'ਚ ਵੇਖਣ ਨੂੰ ਮਿਲਿਆ। ਜਿਥੇ ਇਕ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਸ ਦੀ ਲਾਸ਼ 5 ਘੰਟੇ ਤਕ ਬੈਡ 'ਤੇ ਪਈ ਰਹੀ। ਇੰਨਾ ਹੀ ਨਹੀਂ, ਹੱਦ ਤਾਂ ਉਦੋਂ ਹੋ ਗਈ, ਜਦੋਂ ਬੈਡ 'ਤੇ ਪਈ ਲਾਸ਼ ਦੀਆਂ ਅੱਖਾਂ ਨੂੰ ਕੀੜੀਆਂ ਖਾ ਗਈਆਂ। ਅਜਿਹੀ ਹਾਲਤ ਵੇਖ ਕੇ ਉਥੇ ਮੌਜੂਦ ਲੋਕਾਂ ਦੇ ਰੌਂਗਟੇ ਖੜੇ ਹੋ ਗਏ। 

ਦਰਅਸਲ ਟੀ.ਬੀ. ਦੇ ਮਰੀਜ਼ ਬਾਲਚੰਦ ਲੋਧੀ (50) ਦਾ ਸ਼ਿਵਪੁਰੀ ਦੇ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਸ ਨੂੰ ਹਸਪਤਾਲ ਦੇ ਮੈਡੀਕਲ ਵਾਰਡ 'ਚ ਰੱਖਿਆ ਗਿਆ ਸੀ। ਬੀਤੇ ਦਿਨ ਮੰਗਲਵਾਰ ਨੂੰ ਬਾਲਚੰਦ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਲਾਸ਼ ਨੂੰ ਵਾਰਡ ਦੇ ਬੈਡ ਤੋਂ ਨਹੀਂ ਹਟਾਇਆ, ਜਿਸ ਕਾਰਨ ਉਸ ਦੇ ਸਰੀਰ 'ਤੇ ਕੀੜੀਆਂ ਚੜ੍ਹ ਗਈਆਂ। ਬਾਲਚੰਦ ਦੀ ਪਤਨੀ ਮੁਤਾਬਕ ਉਹ ਸੋਮਵਾਰ ਸ਼ਾਮ 7 ਵਜੇ ਘਰ ਚਲੀ ਗਈ ਸੀ। ਮੰਗਲਵਾਰ ਸਵੇਰੇ 10 ਵਜੇ ਕਿਸੇ ਨੇ ਫ਼ੋਨ ਕਰ ਕੇ ਉਸ ਨੂੰ ਦਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਜਦੋਂ ਉਹ ਹਸਪਤਾਲ ਪੁੱਜੀ ਤਾਂ ਬੈਡ 'ਤੇ ਉਸ ਦੇ ਪਤੀ ਦੀ ਲਾਸ਼ ਪਈ ਸੀ। ਲਾਸ਼ ਦੀ ਹਾਲਤ ਵੇਖ ਉਹ ਫੁੱਟ-ਫੁੱਟ ਕੇ ਰੌਣ ਲੱਗ ਪਈ ਅਤੇ ਲਾਸ਼ ਉੱਪਰੋਂ ਕੀੜੀਆਂ ਨੂੰ ਹਟਾਇਆ।

ਇਸ ਘਟਨਾ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਟਵੀਟ ਕੀਤਾ, "ਸ਼ਿਵਪੁਰੀ ਦੇ ਜ਼ਿਲ੍ਹਾ ਹਸਪਤਾਲ 'ਚ ਇਕ ਮਰੀਜ਼ ਦੀ ਮੌਤ ਹੋਣ 'ਤੇ ਉਸ ਦੀ ਲਾਸ਼ 'ਤੇ ਕੀੜੀਆਂ ਚੱਲਣ ਦਈ ਘਟਨਾ ਮਨੁੱਖਤਾ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ। ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮਾਮਲੇ 'ਚ ਦੋਸ਼ੀ ਅਤੇ ਲਾਪਰਵਾਹੀ ਵਰਤਣ ਵਾਲਿਆਂ 'ਤੇ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।"

ਮੁੱਖ ਮੰਤਰੀ ਦੇ ਆਦੇਸ਼ ਤੋਂ ਬਾਅਦ ਇਕ ਸਿਵਲ ਸਰਜਨ ਸਮੇਤ 5 ਡਾਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।