ਸ਼ਰਮਨਾਕ! ਐਂਬੂਲੈਂਸ ਨਾ ਮਿਲੀ ਤਾਂ ਗਰਭਵਤੀ ਔਰਤ ਨੂੰ ਬਾਂਸ 'ਤੇ ਲਟਕ ਕੇ ਜਾਣਾ ਪਿਆ ਹਸਪਤਾਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਂਸ ’ਤੇ ਲਟਕ ਕੇ ਗਰਭਵਤੀ ਔਰਤ ਨੂੰ ਇਸ ਤਰ੍ਹਾਂ ਹਸਪਤਾਲ ਜਾਂਦੇ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ

Pregnant Woman Didnt Get Ambulance in Jharkhand

ਝਾਰਖੰਡ- ਗਰਭਵਤੀ ਮਹਿਲਾਵਾਂ ਨੂੰ ਐਂਬੂਲੈਂਸ ਨਾ ਮਿਲਣ ਤੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਝਾਰਖੰਡ 'ਚ 108 ਐਂਬੂਲੈਂਸਾਂ ਦਾ ਆਮ ਲੋਕਾਂ ਨੂੰ ਕਿੰਨਾ ਫਾਇਦਾ ਮਿਲ ਰਿਹਾ ਹੈ, ਇਹ ਪਿਛਲੇ ਦਿਨੀਂ ਵੇਖਣ ਨੂੰ ਮਿਲਿਆ। ਐਂਬੂਲੈਂਸ ਦੀ ਅਣਹੋਂਦ 'ਚ ਇਕ ਗਰਭਵਤੀ ਔਰਤ ਦੀ ਆਪਣੇ ਜਣੇਪੇ ਲਈ ਬਾਂਸ ਦੇ ਸਹਾਰੇ ਸਾਹਿਬਗੰਜ ਸਦਰ ਹਸਪਤਾਲ ਲਿਜਾਇਆ ਗਿਆ। ਬਾਂਸ ’ਤੇ ਲਟਕ ਕੇ ਗਰਭਵਤੀ ਔਰਤ ਨੂੰ ਇਸ ਤਰ੍ਹਾਂ ਹਸਪਤਾਲ ਜਾਂਦੇ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਗਰਭਵਤੀ ਔਰਤ ਦੀ ਸੱਸ ਨੇ ਦੋਸ਼ ਲਾਇਆ ਕਿ ਪਿੰਡ ਵਾਸੀਆਂ ਨੇ ਐਂਬੂਲੈਂਸ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਐਂਬੂਲੈਂਸ ਨਹੀਂ ਮਿਲੀ। ਐਂਬੂਲੈਂਸ ਦੀ ਅਣਹੋਂਦ ਕਾਰਨ ਮਰੀਜ਼ ਨੂੰ ਇਸ ਤਰ੍ਹਾਂ ਲਿਆਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਹਾਲਾਂਕਿ ਸੀਐਸ ਡਾ ਡੀਐਨ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਗਰਭਵਤੀ ਮਹਿਲਾਂ ਨੂੰ ਐਂਬੂਲੈਂਸ ਨਾ ਹੋਣ ਤੇ ਇਹਨਾਂ ਮੁਸ਼ਕਿਲਾਂਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹਾ ਕਈ ਵਾਰ ਹੋ ਚੁੱਕਾ ਹੈ ਜਦੋਂ ਇਕ ਔਰਤ ਨੂੰ ਕਿਤੇ ਮੰਜਿਆਂ ਤੇ ਪਾ ਕੇ ਜਾਂ ਫਿਰ ਸਾਇਕਲ ਦੌਰਾਨ ਹਸਪਤਾਲ ਪਹੁੰਚਾਇਆ ਜਾਵੇ ਹੋਵੇ।