ਅਯੋਧਿਆ ‘ਚ ਬਾਹਰੀ ਨਾ ਆਉਣ ਤਾਂ ਸ਼ਾਂਤੀ ਰਹੇਗੀ, ਕੋਰਟ ਦਾ ਫ਼ੈਸਲਾ ਮੰਜ਼ੂਰ: ਇਕਬਾਲ ਅੰਸਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਯੋਧਿਆ ਵਿਵਾਦ ‘ਤੇ ਸੁਪਰੀਮ ਕੋਰਟ ‘ਚ 40ਵੇਂ ਦਿਨ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ...

Iqbal Ansari

ਅਯੋਧਿਆ: ਅਯੋਧਿਆ ਵਿਵਾਦ ‘ਤੇ ਸੁਪਰੀਮ ਕੋਰਟ ‘ਚ 40ਵੇਂ ਦਿਨ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ। ਇਸ ‘ਤੇ ਬਾਬਰੀ ਮਸਜਿਦ ਦੇ ਪੱਖਤਕਾਰ ਇਕਬਾਲ ਅੰਸਾਰੀ ਨੇ ਕਿਹਾ ਸਾਡੀ ਇਹ ਹੀ ਇਛਾ ਹੈ ਕਿ ਇਸ ਫ਼ੈਸਲੇ ਨੂੰ ਲੈ ਕੇ ਅਮਨ ਚੈਨ ਨਾ ਵਿਗੜੇ ਸਕੇ। ਇਸਦੇ ਲਈ ਸਰਕਾਰ ਨੂੰ ਸਰੱਖਿਅਆ ਕਰਨੀ ਹੋਵੇਗੀ। ਅਯੋਧਿਆ ਵਿਚ ਕਦੇ ਵੀ ਦੋਨਾਂ ਕੌਮਾਂ ਵਿਚ ਵਿਵਾਦ ਨਹੀਂ ਹੋਇਆ, ਨਾ ਹੀ ਹੋਵੇਗਾ।

ਅਯੋਧਿਆ ਵਿਚ ਬਾਹਰ ਦੇ ਲੋਕ ਹੰਗਾਮਾ ਕਰਨ ਨਾ ਆਉਣ ਤਾਂ ਸ਼ਾਂਤੀ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਕੋਰਟ ਨੂੰ ਮੰਨਾਂਗੇ, ਮੇਰੇ ਅੱਬਾ ਹਾਸਿਮ ਅੰਸਾਰੀ 70 ਸਾਲ ਦੇ ਇਸ ਕੇਸ ਦੀ ਕਾਨੂੰਨੀ ਲੜਾਈ ਲੜੇ। ਹੁਣ ਸਕੂਨ ਦਾ ਸਮਾਂ ਆ ਗਿਆ ਹੈ। ਫ਼ੈਸਲਾ ਜੋ ਵੀ ਆਏ, ਸਾਨੂੰ ਕੋਰਟ ‘ਤੇ ਭਰੋਸਾ ਹੈ। ਦੱਸ ਦਈਏ ਸੁਪਰੀਮ ਕੋਰਟ ਨੇ ਅਯੋਧਿਆ ਵਿਚ ਰਾਮ ਜਨਮ ਸਥਾਨ ਬਾਬਰੀ ਮਸਜਿਦ ਵਿਵਾਦ ‘ਚ ਬੁੱਧਵਾਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।

ਮੁਸਲਿਮ ਪੱਖ ਵੱਲੋਂ ਸੀਨੀਅਰ ਵਕੀਲ ਰਾਜੀਵ ਧਵਨ ਦੇ ਮੋਲਡਿੰਗ ਆਫ਼ ਰਿਲੀਫ਼ ਉਤੇ ਆਪਣੀ ਵਕਾਲਤ ਪੂਰੀ ਕਰਨ ਦੇ ਨਾਲ ਹੀ ਮੁੱਖ ਜੱਜ ਗੋਗੋਈ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਸਵਿੰਧਾਨਕ ਬੈਂਚ ਵਿਚ ਸੁਣਵਾਈ ਪੂਰੀ ਹੋਈ ਅਤੇ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ।