ਇਲਾਜ ਦੀ ਬਜਾਏ ਤੰਤਰ-ਮੰਤਰ ’ਚ ਉਲਝ ਰਹੇ ਲੋਕ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪੇਟ ’ਚੋਂ ਮੂੰਹ ਨਾਲ ਪੱਥਰੀਆਂ ਕੱਢਦੀ ਹੈ ਤਾਂਤਰਿਕ ਔਰਤ

Stones in the stomach video viral

ਨੇਪਾਲ: ਅੱਜ ਦੇ ਆਧੁਨਿਕ ਦੌਰ ਵਿਚ ਜਿੱਥੇ ਇਲਾਜ ਕਰਨ ਦੀਆਂ ਇਕ ਤੋਂ ਬਾਅਦ ਇਕ ਨਵੀਂਆਂ ਤਕਨੀਕਾਂ ਆ ਰਹੀਆਂ ਹਨ। ਉਥੇ ਹੀ ਬਹੁਤ ਸਾਰੇ ਲੋਕ ਅਜੇ ਵੀ ਤਾਂਤਰਿਕਾਂ ਦੇ ਚੱਕਰਾਂ ਵਿਚ ਪੈ ਕੇ ਆਪਣਾ ਇਲਾਜ ਕਰਵਾ ਰਹੇ ਹਨ। ਅਜਿਹੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵੇਖਣ ਨੂੰ ਮਿਲੀ ਹੈ, ਜਿਸ ਵਿਚ ਇਕ ਤਾਂਤਰਿਕ ਔਰਤ ਲੋਕਾਂ ਦੇ ਪੇਟ ਵਿਚੋਂ ਮੂੰਹ ਨਾਲ ਪਥਰੀਆਂ ਕੱਢਦੀ ਹੋਈ ਦਿਖਾਈ ਦੇ ਰਹੀ ਹੈ।

ਜਾਣਕਾਰੀ ਅਨੁਸਾਰ ਇਹ ਵੀਡੀਓ ਬਿਹਾਰ ਬਾਰਡਰ ਦੇ ਨੇੜੇ ਨੇਪਾਲ ਵਿਚ ਪੈਂਦੇ ਬਿਰਾਟਨਗਰ ਦੀ ਦੱਸੀ ਜਾ ਰਹੀ ਹੈ। ਜਿੱਥੇ ਇਸ ਤਾਂਤਰਿਕ ਔਰਤ ਕੋਲ ਪੱਥਰੀ ਦਾ ਇਲਾਜ ਕਰਵਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲਗਦੀਆਂ ਹਨ। ਇਹ ਔਰਤ ਮਰੀਜ਼ ਦੇ ਪੇਟ ’ਤੇ ਇਕ ਮਾਲਾ ਰੱਖਦੀ ਹੈ ਅਤੇ ਫਿਰ ਪੇਟ ’ਤੇ ਮੂੰਹ ਲਗਾ ਕੇ ਪੱਥਰੀ ਕੱਢਦੀ ਹੈ ਅਤੇ ਫਿਰ ਇਕ ਪਲੇਟ ਵਿਚ ਉਸ ਪੱਥਰੀ ਨੂੰ ਥੁੱਕ ਦਿੰਦੀ ਹੈ।

ਜਾਣਕਾਰੀ ਅਨੁਸਾਰ ਇਸ ਤਾਂਤਰਿਕ ਔਰਤ ਦਾ ਨਾਂਅ ਪਾਰੋ ਦੇਵੀ ਮੰਡਲ ਹੈ ਜੋ ਇਸ ਇਲਾਕੇ ਵਿਚ ਅਪਣੇ ਇਸ ਅਨੋਖੇ ਇਲਾਜ ਲਈ ਕਾਫ਼ੀ ਪ੍ਰਸਿੱਧ ਹੈ ਪਰ ਪਾਰੋਦੇਵੀ ਮੰਡਲ ਦੇ ਇਸ ਇਲਾਜ ਵਿਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਮਹਿਜ਼ ਭਰਮ ਦਾ ਸ਼ਿਕਾਰ ਹੋ ਰਹੇ ਹਨ ਜਦਕਿ ਬਿਨਾਂ ਅਪਰੇਸ਼ਨ ਕੀਤੇ ਜਾਂ ਕੋਈ ਦਵਾਈ ਖਾਧੇ ਇਸ ਤਰ੍ਹਾਂ ਮੂੰਹ ਨਾਲ ਪੱਥਰੀ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਕੱਢਿਆ ਜਾ ਸਕਦਾ ਇਹ ਮਹਿਜ਼ ਇਕ ਢੋਂਗ ਕੀਤਾ ਜਾ ਰਿਹਾ ਹੈ।

ਇਹ ਗੱਲ ਸੱਚ ਹੈ ਕਿ ਅੱਜ ਦੇ ਆਧੁਨਿਕ ਦੌਰ ਵਿਚ ਵੀ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ ਜੋ ਵਹਿਮਾਂ ਭਰਮਾਂ ਵਿਚ ਪੈ ਕੇ ਤਾਂਤਰਿਕਾਂ ਦੇ ਪਿੱਛੇ ਲੱਗ ਜਾਂਦੇ ਹਨ ਅਤੇ ਦਵਾਈਆਂ ਤੋਂ ਬਿਨਾਂ ਤਾਂਤਰਿਕਾਂ ਦੇ ਟੋਟਕਿਆਂ ’ਤੇ ਯਕੀਨ ਕਰਦੇ ਨੇ ਪਰ ਬਾਅਦ ਵਿਚ ਇਨ੍ਹਾਂ ਲੋਕਾਂ ਨੂੰ ਉਦੋਂ ਹਸਪਤਾਲ ਜਾਣਾ ਪੈਂਦੈ ਜਦੋਂ ਇਨ੍ਹਾਂ ਦੀ ਮਰਜ਼ ਹੋਰ ਜ਼ਿਆਦਾ ਵਧ ਜਾਂਦੀ ਹੈ। ਪਾਰੋ ਦੇਵੀ ਵੱਲੋਂ ਕੀਤੇ ਜਾਂਦੇ ਇਸ ਇਲਾਜ ਦੇ ਪਿੱਛੇ ਵੀ ਉਸ ਦੀ ਤੰਤਰ ਮੰਤਰ ਦੀ ਵਿਦਿਆ ਦੱਸੀ ਜਾ ਰਹੀ ਹੈ ਜਿਸ ਨਾਲ ਉਹ ਲੋਕਾਂ ਨੂੰ ਭ੍ਰਮਿਤ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।