ਅੰਧ ਵਿਸ਼ਵਾਸ਼ ਦੇ ਚੱਕਰ ‘ਚ ਤਾਂਤਰਿਕ ਨੇ ਦਿੱਤੀ 3 ਸਾਲਾ ਬੱਚੇ ਦੀ ਬਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਜੀਠਿਆ ਰੋਡ ਦੇ ਪਿੰਡ ਪੰਡੋਰੀ ਵੜੈਚ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ...

3 Years old Chid

ਅੰਮ੍ਰਿਤਸਰ : ਮਜੀਠਿਆ ਰੋਡ ਦੇ ਪਿੰਡ ਪੰਡੋਰੀ ਵੜੈਚ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਵਿੱਚ ਹੀ ਰਹਿਣ ਵਾਲੇ ਇਕ ਤਾਂਤਰਿਕ ਨੇ ਸਵਾ 3 ਸਾਲ ਦੇ ਬੱਚੇ ਤੇਜਪਾਲ ਨੂੰ ਸ਼ਨੀਵਾਰ ਨੂੰ ਅਗਵਾ ਕੀਤਾ। ਇਸ ਤੋਂ ਬਾਅਦ ਉਸਦੇ ਬਾਲ ਕੱਟੇ ਅਤੇ ਤੰਤਰ-ਮੰਤਰ ਕਰਨ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਪਿੰਡ ਦੇ ਬਾਹਰ ਸੁੱਟ ਦਿੱਤਾ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਸ਼ੀ ਤਾਂਤਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੁਰਜੀਤ ਸਿੰਘ  ਉਰਫ਼ ਸੋਨੂ ਨਿਵਾਸੀ ਪੰਡੋਰੀ ਵੜੈਚ ਨੇ ਪੁਲਿਸ ਨੂੰ ਦੱਸਿਆ ਕਿ 27 ਅਪ੍ਰੈਲ ਨੂੰ ਉਨ੍ਹਾਂ ਦਾ ਸਵਾ 3 ਸਾਲ ਦਾ ਪੁੱਤਰ ਤੇਜਪਾਲ ਸਿੰਘ ਖੇਡਦੇ ਸਮੇਂ ਗਲੀ ਵਿੱਚ ਚਲਾ ਗਿਆ ਅਤੇ ਵਾਪਸ ਨਹੀਂ ਪਰਤਿਆ। ਕਾਫ਼ੀ ਭਾਲ ਕੀਤੀ ਤੇ ਉਹ ਕਿਤੇ ਵੀ ਨਾ ਮਿਲਿਆ।  ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਕਿਸੇ ਨੇ ਅਗਵਾਹ ਕੀਤਾ ਹੈ। ਜਾਂਚ ਦੌਰਾਨ ਥਾਣਾ ਕੰਬੋ ਪੁਲਿਸ ਨੂੰ ਸੀਸੀਟੀਵੀ ਫੁਟੇਜ ਮਿਲੀ। ਇਸ ਵਿੱਚ ਨਜ਼ਰ  ਆ ਰਿਹਾ ਸੀ ਕਿ ਪਿੰਡ ਨਿਵਾਸੀ ਤਾਂਤਰਿਕ ਜਤਿੰਦਰ ਕੁਮਾਰ  ਉਰਫ ਬਿੱਟਾ ਤੇਜਪਾਲ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ।

ਜਤਿੰਦਰ ਨੇ ਆਪਣੇ ਘਰ ਵਿੱਚ ਧਾਰਮਿਕ ਜਗ੍ਹਾ ਬਣਾਈ ਹੈ, ਜਿਸ ਵਿੱਚ ਵੱਖ-ਵੱਖ ਧਰਮਾਂ ਗੁਰੂਆਂ ਸੰਤਾਂ ਤੋਂ ਇਲਾਵਾ ਦੇਵੀ-ਦੇਵਤਰਪਣ ਦੀ ਫੋਟੋ ਲੱਗੀ ਹੈ। ਲੋਕਾਂ ਨੂੰ ਕਹਿੰਦਾ ਸੀ ਕਿ ਉਹ ਹਰ ਪ੍ਰਕਾਰ  ਦੇ ਤੰਤਰ-ਮੰਤਰ ਕਰਦਾ ਹੈ। ਸੀਸੀਟੀਵੀ ਫੁਟੇਜ ਵੇਖਦੇ ਹੀ ਪੁਲਿਸ ਨੇ ਉਸਦੇ ਘਰ ਛਾਪਾਮਾਰੀ ਕੀਤੀ ਲੇਕਿਨ ਉਹ ਉੱਥੇ ਨਹੀਂ ਮਿਲਿਆ। ਮੋਬਾਇਲ ਫੋਨ ਦੀ ਕਾਲ ਡਿਟੇਲ ਨੂੰ ਖੰਘਾਲਦੇ ਹੋਏ ਪੁਲਿਸ ਨੇ ਉਸਨੂੰ ਐਤਵਾਰ ਸਵੇਰੇ ਅੰਮ੍ਰਿਤਸਰ ਤੋਂ ਕਟਰਾ ਜਾ ਰਹੀ ਬਸ ਵਿੱਚੋਂ ਗ੍ਰਿਫ਼ਤਾਰ ਕਰ ਲਿਆ।

ਪੁੱਛਗਿਛ ਵਿੱਚ ਉਸਨੇ ਮੰਨਿਆ ਕਿ ਉਸਨੇ ਤੰਤਰ ਵਿਦਿਆ ਲਈ ਬੱਚੇ ਦਾ ਕਤਲ  ਕੀਤਾ ਨੂੰ ਪਿੰਡ ਦੇ ਬਾਹਰ ਸੁੰਨਸਾਨ ਥਾਂ ਉੱਤੇ ਸੁੱਟਿਆ ਹੈ। ਪੁਲਿਸ ਨੇ ਤੁਰੰਤ ਤਹਿਸੀਲਦਾਰ ਬਲਜਿੰਦਰ ਸਿੰਘ  ਦੀ ਹਾਜ਼ਰੀ ਵਿੱਚ ਲਾਸ਼ ਨੂੰ ਬਰਾਮਦ ਕਰ ਲਿਆ। ਥਾਨਾ ਕੰਬੋ ਵਿੱਚ ਦਰਜ ਅਗਵਾਹ ਦੇ ਕੇਸ ਵਿੱਚ ਕਤਲ ਦੀ ਧਾਰਾ ਲਗਾ ਕੇ ਮਾਮਲੇ ਦੀ ਜਾਂਚ ਐਸਪੀ ਇੰਨਵੈਸਟੀਗੇਸ਼ਨ ਹਰਪਾਲ ਸਿੰਘ  ਨੂੰ ਸੌਂਪ ਦਿੱਤੀ ਗਈ ਹੈ। ਐਤਵਾਰ ਦੇਰ ਰਾਤ ਤੱਕ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਬੱਚੇ ਦੀ ਬਲੀ ਕਿਉਂ ਲਈ ਗਈ ਹੈ।

 ਐਸਪੀ ਇੰਨਵੈਸਟੀਗੇਸ਼ਨ ਹਰਪਾਲ ਸਿੰਘ,  ਐਸ.ਐਚ.ਓ. ਥਾਣਾ ਕੰਬੋ ਕਿਸ਼ਨ ਕੁਮਾਰ  ਅਤੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਮਹਿੰਦਰਪਾਲ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ ਹੀ ਕੁੱਝ ਦੱਸਿਆ ਜਾਵੇਗਾ।