ਦਿਨ ਦਿਹਾੜੇ SDM-CO ਸਾਹਮਣੇ ਗੋਲੀ ਮਾਰ ਕੇ ਫਰਾਰ ਹੋਇਆ ਭਾਜਪਾ ਵਰਕਰ

ਏਜੰਸੀ

ਖ਼ਬਰਾਂ, ਰਾਸ਼ਟਰੀ

SDM-CO ਸਮੇਤ ਕਈ ਪੁਲਿਸ ਕਰਮਚਾਰੀ ਮੁਅੱਤਲ

Man shot dead in front of police, officials in up

ਲਖਨਊ:  ਉੱਤਰ ਪ੍ਰਦੇਸ਼ ਦੇ ਬਲੀਆ ਸਥਿਤ ਦੁਰਜਨਪੁਰ ਵਿਚ ਦੁਕਾਨ ਦੀ ਚੋਣ ਲਈ ਖੁੱਲ੍ਹੀ ਪੰਚਾਇਤ ਵਿਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿਚ ਇਕ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਮੁੱਖ ਦੋਸ਼ੀ ਭਾਜਪਾ ਵਰਕਰ ਹੈ, ਜੋ ਕਿ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਦਾ ਕਰੀਬੀ ਹੈ। 

ਇਸ ਘਟਨਾ ਦੇ ਚਲਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਇਲਾਕੇ ਦੇ ਐਸਡੀਐਮ ਅਤੇ ਸੀਓ ਸਮੇਤ ਕਈ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਦਰਅਸਲ ਗ੍ਰਾਮ ਸਭਾ ਦੁਰਜਨਪੁਰ ਅਤੇ ਹਨੁਮਾਨਗੰਜ ਦੀਆਂ ਦੁਕਾਨਾਂ ਦੇ ਕੋਟੇ ਲਈ ਪੰਚਾਇਤ ਭਵਨ 'ਤੇ ਬੈਠਕ ਬੁਲਾਈ ਗਈ ਸੀ।

ਐਸਡੀਐਮ ਬੈਰੀਆ ਸੁਰੇਸ਼ ਪਾਲ, ਸੀਓ ਬੈਰੀਆ ਚੰਦਰਕੇਸ਼ ਸਿੰਘ, ਬੀਡੀਓ ਬੈਰੀਆ ਗਜਿੰਦਰ ਪ੍ਰਤਾਪ ਸਿੰਘ ਤੋਂ ਇਲਾਵਾ ਰੇਵਤੀ ਥਾਣੇ ਦੀ ਪੁਲਿਸ ਫੋਰਸ ਵੀ ਮੌਜੂਦ ਸੀ। ਦੁਕਾਨਾਂ ਲਈ 4 ਸੈਲਫ ਹੈਲਪ ਗਰੁੱਪਾਂ ਨੇ ਅਪਲਾਈ ਕੀਤਾ। ਦੁਰਜਨਪੁਰ ਦੀਆਂ ਦੁਕਾਨਾਂ ਲਈ ਦੋ ਸਮੂਹਾਂ ਵਿਚਕਾਰ ਵੋਟਿੰਗ ਕਰਵਾਉਣ ਦਾ ਫੈਸਲਾ ਲਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਵੋਟਿੰਗ ਉਹੀ ਕਰ ਸਕੇਗਾ, ਜਿਸ ਕੋਲ ਅਧਾਰ ਜਾਂ ਕੋਈ ਹੋਰ ਪਛਾਣ ਪੱਤਰ ਹੋਵੇਗਾ।

ਇਕ ਗਰੁੱਪ ਕੋਲ ਕੋਈ ਪਛਾਣ ਪੱਤਰ ਨਹੀਂ ਸੀ। ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਹੰਗਾਮੇ ਨੂੰ ਦੇਖਦੇ ਹੋਏ ਐਸਡੀਐਮ ਨੇ ਪ੍ਰਕਿਰਿਆ ਨੂੰ ਬੰਦ ਕਰ ਦਿੱਤਾ। ਇਸ ਦੌਰਾਨ ਧੀਰਿੰਦਰ ਸਿੰਘ ਨੇ ਗੋਲੀ ਚਲਾਈ ਅਤੇ ਗੋਲੀ ਇਕ ਵਿਅਕਤੀ ਨੂੰ ਜਾ ਲੱਗੀ। ਹਸਪਤਾਲ ਲਿਜਾਉਂਦੇ ਸਮੇਂ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁੱਖ ਦੋਸ਼ੀ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।