ਡਰੱਗ ਮਾਮਲੇ ਨੂੰ ਲੈ ਕੇ ਉਧਵ ਠਾਕਰੇ ਦਾ BJP ਸਰਕਾਰ ’ਤੇ ਹਮਲਾ, RSS ਮੁਖੀ ਨੂੰ ਵੀ ਕੀਤੇ ਤਿੱਖੇ ਸਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਸ਼ਿਵ ਸੈਨਾ ਦੀ ਸਾਲਾਨਾ ਦੁਸਹਿਰਾ ਰੈਲੀ ਵਿਚ ਭਾਜਪਾ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ’ਤੇ ਤਿੱਖਾ ਹਮਲਾ ਬੋਲਿਆ।

Uddhav Thackeray

ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਸ਼ਿਵ ਸੈਨਾ ਦੀ ਸਾਲਾਨਾ ਦੁਸਹਿਰਾ ਰੈਲੀ ਵਿਚ ਭਾਜਪਾ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ’ਤੇ ਤਿੱਖਾ ਹਮਲਾ ਬੋਲਿਆ। ਮੁੱਖ ਮੰਤਰੀ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਹਿੰਦੂਤਵ ਬਾਰੇ ਦਿੱਤੇ ਤਾਜ਼ਾ ਬਿਆਨ 'ਤੇ ਕਿਹਾ ਕਿ ਮੋਹਨ ਜੀ ਨੇ ਕਿਹਾ ਕਿ ਲੜਾਈ ਵਿਚਾਰਾਂ ਨਾਲ ਹੋਣੀ ਚਾਹੀਦੀ ਹੈ, ਯੁੱਧ ਨਾਲ ਨਹੀਂ .. ਤੁਹਾਨੂੰ ਇਹ ਗੱਲ ਉਹਨਾਂ (ਭਾਜਪਾ) ਨੂੰ ਵੀ ਦੱਸਣੀ ਚਾਹੀਦੀ ਹੈ, ਜੋ ਸੱਤਾ ਵਿਚ ਰਹਿਣ ਲਈ ਕੁਝ ਵੀ ਕਰ ਰਹੇ ਹਨ।  

ਹੋਰ ਪੜ੍ਹੋ: ਇਨਸਾਫ਼ ਨਾ ਮਿਲਣ ਕਾਰਨ ਸਿੱਖ ਮਹਿਸੂਸ ਕਰਦੇ ਕਿ ਉਹਨਾਂ ਨੂੰ ਖ਼ੁਦ ਇਨਸਾਫ ਕਰਨਾ ਚਾਹੀਦਾ- ਰਵੀ ਸਿੰਘ

ਭਾਜਪਾ 'ਤੇ ਤੰਜ਼ ਕੱਸਦਿਆਂ ਉਧਵ ਠਾਕਰੇ ਨੇ ਕਿਹਾ ਕਿ ਨਸ਼ੇ ਦੀ ਗੱਲ ਕੀਤੀ ਗਈ, ਨਸ਼ੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਜੋ ਸੱਤਾ ਦਾ ਨਸ਼ਾ ਕਰ ਰਹੇ, ਉਹਨਾਂ ਦਾ ਕੀ... ਕੁਝ ਵੀ ਕਰਕੇ ਸੱਤਾ ਵਿਚ ਰਹਿਣਾ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਦੇਸ਼ ਨੂੰ ਧਰਮ ਬਣਾ ਕੇ ਅੱਗੇ ਵਧਦੇ ਹਾਂ ਅਤੇ ਕੋਈ ਹੋਰ ਧਰਮ ਦੇ ਨਾਂ 'ਤੇ ਕੁਝ ਵੀ ਕਰਦਾ ਹੈ ਤਾਂ ਉਸ ਦੇ ਵਿਰੁੱਧ ਬੋਲਣਾ ਸਾਡਾ ਫਰਜ਼ ਬਣਦਾ ਹੈ।

ਹੋਰ ਪੜ੍ਹੋ: ਸਿੰਘੂ ਘਟਨਾ: ਮਾਇਆਵਤੀ ਦਾ ਬਿਆਨ- ਪੀੜਤ ਪਰਿਵਾਰ ਨੂੰ 50 ਲੱਖ ਦੀ ਮਦਦ ਤੇ ਨੌਕਰੀ ਦੇਣ CM ਚੰਨੀ

ਸੀਐਮ ਉਧਵ ਠਾਕਰੇ ਨੇ ਕਿਹਾ ਕਿ ਹਿੰਦੂਤਵ ਦਾ ਮਤਲਬ ਦੇਸ਼ ਪ੍ਰੇਮ ਹੈ। ਬਾਲ ਸਾਹਿਬ ਨੇ ਕਿਹਾ ਸੀ ਕਿ ਪਹਿਲਾਂ ਅਸੀਂ ਦੇਸ਼ਵਾਸੀ ਹਾਂ, ਉਸ ਤੋਂ ਬਾਅਦ ਧਰਮ ਆਉਂਦਾ ਹੈ। ਧਰਮ ਘਰ ਵਿਚ ਰੱਖ ਕੇ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਤਾਂ ਦੇਸ਼ ਸਾਡਾ ਧਰਮ ਹੁੰਦਾ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਨਾਗਪੁਰ ਵਿਚ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਭਾਸ਼ਣ ਉੱਤੇ ਵੀ ਹਮਲਾ ਬੋਲਿਆ।

ਹੋਰ ਪੜ੍ਹੋ: ਜੈਤੋ 'ਚ ਹਰਸਿਮਰਤ ਬਾਦਲ ਦਾ ਵਿਰੋਧ, ਕਿਸਾਨਾਂ ਨੇ ਕਾਲੀਆਂ ਝੰਡੀਆਂ ਨਾਲ ਕੀਤਾ ਸਵਾਗਤ 

ਉਹਨਾਂ ਕਿਹਾ ਕਿ ਮੋਹਨ ਭਾਗਵਤ ਨੇ ਕਿਹਾ ਸੀ ਕਿ ਸਾਡੇ ਪੁਰਖੇ ਇਕ ਹਨ। ਫਿਰ ਲਖੀਮਪੁਰ ਵਿਚ ਵਿਰੋਧ ਕਰ ਰਹੇ ਕਿਸਾਨਾਂ ਦੇ ਪੁਰਖੇ ਕੌਣ ਹਨ? ਕੀ ਉਹ ਕਿਸੇ ਹੋਰ ਗ੍ਰਹਿ ਤੋਂ ਆਏ ਸਨ? ਜੇ ਸਾਰਿਆਂ ਦੇ ਪੁਰਖੇ ਇਕੋ ਜਿਹੇ ਹਨ ਤਾਂ ਕੀ ਇਸ ਵਿਚ ਵਿਰੋਧੀ ਧਿਰ ਦੇ ਪੁਰਖੇ ਨਹੀਂ ਹਨ, ਕੀ ਕਿਸਾਨਾਂ ਦੇ ਕੋਈ ਪੁਰਖੇ ਨਹੀਂ ਹਨ, ਜਿਨ੍ਹਾਂ ਉੱਤੇ ਕਾਰ ਚੜ੍ਹਾਈ ਗਈ ਸੀ, ਇਹ ਨਹੀਂ ਹੈ ਕੀ?

ਹੋਰ ਪੜ੍ਹੋ: 30 ਤੋਂ ਵੱਧ ਦੇਸ਼ਾਂ ਨੇ ਦਿਤੀ ਭਾਰਤੀ ਕੋਰੋਨਾ ਵੈਕਸੀਨ ਨੂੰ ਮਾਨਤਾ

ਉਧਵ ਠਾਕਰੇ ਨੇ ਕਿਹਾ ਕਿ ਭਾਜਪਾ ਨੇ ਹਮਲਾ ਕਰਨਾ ਹੈ ਤਾਂ ਸਾਹਮਣੇ ਤੋਂ ਕਰੇ। ਪ੍ਰਧਾਨ ਮੰਤਰੀ ਮੋਦੀ 'ਤੇ ਹਮਲਾ ਬੋਲਦਿਆਂ ਸੀਐੱਮ ਉਧਵ ਨੇ ਕਿਹਾ ਕਿ ਮੈਂ ਕੋਈ ਫ਼ਕੀਰ ਨਹੀਂ ਹਾਂ ਜੋ ਬੈਗ ਚੁੱਕ ਕੇ ਚਲੇ ਜਾਵਾਂਗਾ’। ਉਹਨਾਂ ਕਿਹਾ ਕਿ ਤੁਸੀਂ ਪਰਿਵਾਰਾਂ, ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹੋ। ਇਹ ਮਰਦਾਨਗੀ ਨਹੀਂ ਹੈ, ਇਹ ਅਣਮਨੁੱਖੀ ਹੈ। ਉਹਨਾਂ ਕਿਹਾ ਕਿ ਕੇਂਦਰੀ ਏਜੰਸੀਆਂ ਦੀ ਵਰਤੋਂ ਨਾਲ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।

ਹੋਰ ਪੜ੍ਹੋ: ਆਸਟ੍ਰੇਲੀਆ : ਨਿਊ ਸਾਊਥ ਵੇਲਜ਼ ’ਚ ਟੀਕਾਕਰਨ ਕਰਵਾ ਚੁਕੇ ਯਾਤਰੀਆਂ ਲਈ ਖ਼ਤਮ ਹੋਵੇਗਾ ਇਕਾਂਤਵਾਸ

ਉਹਨਾਂ ਨੇ ਐਨਸੀਬੀ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, ‘ਪੂਰੀ ਦੁਨੀਆਂ ਵਿਚ ਮੇਰੇ ਮਹਾਰਾਸ਼ਟਰ ਵਿਚ ਹੀ ਗਾਂਜਾ-ਚਰਸ ਦਾ ਤੂਫਾਨ ਵਪਾਰ ਚੱਲ ਰਿਹਾ ਹੈ, ਅਜਿਹਾ ਸਭ ਥਾਂ ਦੱਸਿਆ ਜਾ ਰਿਹਾ ਹੈ’। ਉਹਨਾਂ ਕਿਹਾ ਕਿ ਤੁਸੀਂ ਚੁਟਕੀ ਭਰ ਗਾਂਜਾ ਸੁੰਘਣ ਵਾਲਿਆਂ ਨੂੰ ਮਾਫੀਆ ਕਹਿੰਦੇ ਹੋ? ਇਕ ਮਸ਼ਹੂਰ ਹਸਤੀ ਨੂੰ ਫੜਦੇ ਹੋ, ਇਕ ਤਸਵੀਰ ਲੈਂਦੇ ਹੋ ਅਤੇ ਢੋਲ ਵਜਾਉਂਦੇ ਹੋ।