ਫੋਟੋਆਂ ਖਿਚਵਾਉਣ ਵਿਚ ਮਗਨ ਸੀ ਪਰਵਾਰ, ਪੈਸਿਆਂ ਵਾਲੇ ਬੈਗ ਨੂੰ ਲਾ ਗਿਆ ਚੂੰਨਾ ਸ਼ਾਹੀ ਚੋਰ  

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ-ਐਨਸੀਆਰ ਵਿਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ।

Bride and groom engaged in photo shoots at wedding

ਨਵੀਂ ਦਿੱਲੀ: ਦਿੱਲੀ ਦੇ ਵਿਆਹਾਂ ਵਿਚ ਚੋਰੀ ਦੀਆਂ ਘਟਨਾਵਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਕਾਰਕਰਡੂਮਾ ਕੋਰਟ ਨੇੜੇ ਇਕ ਵਿਆਹ ਸਮਾਗਮ ਤੋਂ ਆਇਆ ਹੈ। ਜਿਥੇ ਇਕ ਚੋਰ ਪੈਸਿਆਂ ਨਾਲ ਭਰਿਆ ਬੈਗ ਉਡਾ ਕੇ ਲੈ ਗਿਆ। ਪੀੜਤ ਪਰਿਵਾਰ ਦੇ ਅਨੁਸਾਰ ਬੈਗ ਵਿਚ ਤਕਰੀਬਨ ਪੰਜ ਲੱਖ ਰੁਪਏ ਸਨ। ਹੁਣ ਪੁਲਿਸ ਇਸ ਮਾਮਲੇ ਵਿਚ ਚੋਰ ਦੀ ਭਾਲ ਕਰ ਰਹੀ ਹੈ। ਦਰਅਸਲ ਇਸ ਚੋਰੀ ਨੂੰ ਲੈ ਕੇ ਇਕ ਵੀਡੀਓ ਵੀ ਸਾਹਮਣੇ ਆਇਆ ਹੈ।

ਦਿੱਲੀ-ਐਨਸੀਆਰ ਵਿਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਗੁੜਗਾਉਂ-ਦਿੱਲੀ ਐਕਸਪ੍ਰੈੱਸ ਦੇ ਨੇੜੇ ਇਕ ਹੋਟਲ ਵਿਚ ਵਿਆਹ ਸਮਾਗਮ ਦੌਰਾਨ 80 ਲੱਖ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣਿਆਂ ਵਾਲੀ ਲਾੜੀ ਦਾ ਬੈਗ ਚੋਰੀ ਹੋ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਰਾਤ ਨੂੰ ਹੋਟਲ ਲੀਲਾ ਅੰਬਿਏਨਸ ਵਿਖੇ ਵਾਪਰਿਆ ਸੀ ਅਤੇ ਐਤਵਾਰ ਦੀ ਸਵੇਰ ਨੂੰ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ ਸੀ।

ਪੁਲਿਸ ਦੀ ਮੁੱਢਲੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਗਹਿਣਿਆਂ ਨਾਲ ਭਰਿਆ ਬੈਗ ਹੋਟਲ ਦੇ ਬੈਲਰੂਮ ਵਿਚੋਂ ਗਾਇਬ ਸੀ। ਨੋਇਡਾ ਦੇ ਸੈਕਟਰ 45 ਦੇ ਵਸਨੀਕ ਐਸ ਡੀ ਭੂਸ਼ਣ ਨੇ ਹੋਟਲ ਮੈਨੇਜਮੈਂਟ ਖਿਲਾਫ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋਟਲ ਦੇ ਬਹੁਤ ਸਾਰੇ ਸੀਸੀਟੀਵੀ ਕੈਮਰੇ ਜਾਂ ਤਾਂ ਕੰਮ ਨਹੀਂ ਕਰ ਰਹੇ ਸਨ ਜਾਂ ਉਨ੍ਹਾਂ ਦਾ ਦਾਇਰਾ ਬਹੁਤ ਸੀਮਤ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।