ਆਹ ਕੀ ਕਰ ਦਿੱਤਾ ਚੋਰਾਂ ਨੇ !

ਏਜੰਸੀ

ਖ਼ਬਰਾਂ, ਪੰਜਾਬ

ਦਿਨ ਦਿਹਾੜੇ ਲੁੱਟੇ ਏਨੇ ਪੈਸੇ !

Thieves robbed ATM

ਲੁਧਿਆਣਾ: ਚੋਰਾਂ ਦੇ ਹੋਂਸਲੇ ਇਸ ਕਦਰ ਬੁਲੰਦ ਨੇ ਕਿ ਚੋਰ ਨੂੰ ਨਾ ਤਾਂ ਪੁਲਿਸ ਦਾ ਖੌਫ ਹੈ ਤੇ ਨਾ ਹੀ ਲੋਕਾਂ ਦਾ। ਬੇਖੌਫ ਹੋ ਕੇ ਚੋਰ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਚੋਰਾਂ ਨੇ ਏ ਟੀ ਐਮ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਗੈਸ ਕਟਰ ਦੀ ਵਰਤੋਂ ਕਰ ਕੇ ਸਾਰਾ ਕੈਸ਼ ਲੈ ਕੇ ਰਫੂਚੱਕਰ ਹੋ ਗਏ।

ਇਸ ਦੀ ਸਾਰੀ ਵੀਡੀਉ ਓਥੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਤਸਵੀਰਾਂ ਬਿਆਨ ਕਰ ਰਹੀਆਂ ਹਨ ਚੋਰ ਕਿਸ ਤਰ੍ਹਾਂ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾ ਰਹੇ ਹਨ। ਸੀਸੀਟੀਵੀ ਵਿਚ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਇਕ ਵਿਅਕਤੀ ਏਟੀਐਮ ਵਿਚ ਦਾਖਿਲ ਹੁੰਦਾ ਹੈ ਤੇ ਫੇਰ ਦੂਜਾ ਵਿਅਕਤੀ ਦਾਖਿਲ ਹੁੰਦਾ ਹੈ। ਦੋਵੇਂ ਗੈਸ ਕੱਟਰ ਦੀ ਮਦਦ ਨਾਲ ਏਟੀਐਮ ਮਸ਼ੀਨ ਨੂੰ ਕੱਟਦੇ ਹਨ ਤੇ ਸਾਰਾ ਕੈਸ਼ ਕੱਢਦੇ ਹਨ। ਇਸ ਤੋਂ ਬਾਅਦ ਉਹ ਭੱਜਣ ਵਿਚ ਕਾਮਯਾਬ ਹੋ ਜਾਂਦੇ ਹਨ।

ਜਦੋਂ ਬੈਂਕ ਦੇ ਪ੍ਰਬੰਧਕ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਉਹਨਾਂ ਨੂੰ ਸਵੇਰੇ ਇਸ ਦੀ ਜਾਣਕਾਰੀ ਮਿਲੀ ਸੀ। ਏਟੀਐਮ ਨੂੰ ਗੈਸ ਕਟਰ ਨਾਲ ਕੱਟਿਆ ਗਿਆ ਸੀ ਅਤੇ ਉਸ ਵਿਚੋਂ ਸਾਰੇ ਪੈਸੇ ਕੱਢ ਲਏ ਗਏ ਸਨ। ਇਸ ਦੀ ਜਾਣਕਾਰੀ ਮਿਲਦੇ ਬੈਂਕ ਦਾ ਪ੍ਰਬੰਧਕ ਇੱਥੇ ਪੁੱਜਾ। ਉਹਨਾਂ ਨੇ ਕੱਲ੍ਹ ਸ਼ਾਮ ਦੇ ਟਾਈਮ ਪੈਸੇ ਏਟੀਐਮ ਵਿਚ ਪਾਏ ਸਨ। ਓਥੇ ਹੀ ਪੁਲਿਸ ਅਧਿਕਾਰੀ ਨੇ ਵੀ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ।

ਗੌਰ ਕਰਨ ਵਾਲੀ ਗੱਲ ਹੈ ਕਿ ਇੰਨੇ ਵੱਡੇ ਬੈਂਕ ਦੇ ਏਟੀਐਮ ਵਿਚੋਂ ਚੋਰ 23 ਲੱਖ 65 ਹਜ਼ਾਰ ਦੀ ਨਗਦੀ ਲੈ ਕੇ ਫਰਾਰ ਹੋ ਜਾਂਦੇ ਹਨ ਤੇ ਏਟੀਐਮ ਦੇ ਬਾਹਰ ਨਾ ਤਾਂ ਸਿਕਿਊਰਿਟੀ ਗਾਰਡ ਹੀ ਹੈ ਜੋ ਕਿ ਬੈਂਕ ਪ੍ਰਬੰਧਕ ਦੀ ਕਾਰਗੁਜਾਰੀ ਤੇ ਵੱਡੇ ਸਵਾਲ ਖੜੇ ਕਰਦਾ ਹੈ ਓਥੇ ਹੀ ਪੁਲਿਸ ਪ੍ਰਸ਼ਾਸ਼ਨ ਤੇ ਵੀ ਕਈ ਸਵਾਲ ਖੜੇ ਕਰਦਾ ਹੈ। ਖੇਰ ਇਹ ਤਾਂ ਹੁਣ ਸਮੇਂ ਹੀ ਦਸੇਗਾ ਕਿ ਕਦੋਂ ਇਹ ਚੋਰ ਪੁਲਿਸ ਅੜਿੱਕੇ ਚੜਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।