ਇਸਰੋ ਦੀ ਅਨੋਖੀ ਯੋਜਨਾ, ਡੈਡ ਰਾਕੇਟ ਵੀ ਕਰੇਗਾ ਕੰਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੀ ਆਕਾਸ਼ ਵਿਚ ਕਿਸੇ ਕੰਮ ਤੋਂ ਭੇਜਿਆ ਗਿਆ ਰਾਕੇਟ ਡੈਡ ਹੋਣ ਤੋਂ ਬਾਅਦ ਵੀ ਕੂੜੇ ਤੋਂ ਇਲਾਵਾ ਹੋਰ ਕਿਸੇ ਕੰਮ ਆ ਸਕਦਾ ਹੈ? ਇੰਡੀਅਨ ਸਪੇਸ ਰਿਸਰਚ ...

Rocket

ਨਵੀਂ ਦਿੱਲੀ (ਭਾਸ਼ਾ) - ਕੀ ਆਕਾਸ਼ ਵਿਚ ਕਿਸੇ ਕੰਮ ਤੋਂ ਭੇਜਿਆ ਗਿਆ ਰਾਕੇਟ ਡੈਡ ਹੋਣ ਤੋਂ ਬਾਅਦ ਵੀ ਕੂੜੇ ਤੋਂ ਇਲਾਵਾ ਹੋਰ ਕਿਸੇ ਕੰਮ ਆ ਸਕਦਾ ਹੈ? ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੂੰ ਲੱਗਦਾ ਹੈ ਕਿ ਡੈਡ ਰਾਕੇਟ ਵੀ ਲਾਭਦਾਇਕ ਹੋ ਸਕਦੇ ਹਨ। ਇਸਰੋ ਇਕ ਅਜਿਹੀ ਨਵੀਂ ਤਕਨੀਕ 'ਤੇ ਕੰਮ ਕਰ ਰਿਹਾ ਹੈ ਜਿਸ ਵਿਚ ਉਹ ਸਪੇਸ ਐਕਸਪਰੀਮੈਂਟ ਲਈ ਪੀਐਸਐਲਵੀ ਰਾਕੇਟ ਦੇ ਲਾਸਟ ਸਟੇਜ ਦਾ ਇਸਤੇਮਾਲ ਕਰੇਗਾ। ਜਨਵਰੀ ਵਿਚ ਇਸਰੋ ਜਦੋਂ ਪੀਐਸਐਲਵੀ ਸੀ44 ਨੂੰ ਲਾਂਚ ਕਰੇਗਾ ਤਾਂ ਅਪਣੀ ਇਸ ਨਵੀਂ ਤਕਨੀਕ ਦਾ ਪ੍ਰਦਰਸ਼ਨ ਕਰੇਗਾ।

ਖ਼ਬਰਾਂ ਅਨੁਸਾਰ ਇਸਰੋ ਦੇ ਚੇਅਰਮੈਨ ਦੇ ਸਿਵਨ ਨੇ ਕਿਹਾ ਕਿ ਆਮ ਹਾਲਤ ਵਿਚ ਆਕਾਸ਼ ਵਿਚ ਸੈਟਲਾਈਟ ਨੂੰ ਰਿਲੀਜ਼ ਕਰਨ ਤੋਂ ਬਾਅਦ ਪੀਐਸਐਲਵੀ ਰਾਕੇਟ ਦੀ ਅੰਤਮ ਸਟੇਜ ਡੈਡ ਹੋ ਜਾਂਦਾ ਹੈ ਅਤੇ ਇਸ ਨੂੰ ਸਪੇਸ ਕਚਰਾ ਮੰਨ ਲਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਅਸੀਂ ਇਕ ਨਵੀਂ ਤਕਨੀਕ 'ਤੇ ਕੰਮ ਕਰ ਰਹੇ ਹਾਂ ਜਿੱਥੇ ਇਸ ਡੈਡ ਰਾਕੇਟ ਨੂੰ ਛੇ ਮਹੀਨੇ ਲਈ ਜੀਵਨ ਦਿਤਾ ਜਾਵੇਗਾ। ਉਨ੍ਹਾਂ ਦੇ ਮੁਤਾਬਕ ਅਜਿਹਾ ਹੋਣ ਤੋਂ ਬਾਅਦ ਆਕਾਸ਼ ਵਿਚ ਨਵੀਂਆਂ ਕਾਢਾਂ ਲਈ ਇਹ ਕਾਫ਼ੀ ਸਸਤਾ ਤਰੀਕਾ ਹੋ ਜਾਵੇਗਾ ਕਿਉਂਕਿ ਇਸਰੋ ਨੂੰ ਇਸ ਦੇ ਲਈ ਵੱਖ ਤੋਂ ਰਾਕੇਟ ਨਹੀਂ ਲਾਂਚ ਕਰਨਾ ਪਵੇਗਾ।

ਇਸਰੋ ਚੇਅਰਮੈਨ ਦੇ ਮੁਤਾਬਕ ਭਾਰਤ ਇਕਲੋਤਾ ਦੇਸ਼ ਹੈ ਜੋ ਇਸ ਤਕਨੀਕ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਨਵਰੀ ਵਿਚ ਪ੍ਰਾਇਮਰੀ ਸੈਟਲਾਈਟ ਦੇ ਰੂਪ ਵਿਚ ਮਾਇਕਰੋਸੈਟ ਨੂੰ ਲੈ ਕੇ ਜਾ ਰਹੇ ਪੀਐਸਐਲਵੀ ਸੀ44 ਨੂੰ ਨਵੇਂ ਸਿਸਟਮ ਦੀ ਮਦਦ ਨਾਲ ਜਿੰਦਾ ਕੀਤਾ ਜਾਵੇਗਾ। ਇਸ ਵਿਚ ਬੈਟਰੀਆਂ ਅਤੇ ਸੋਲਰ ਪੈਨਲ ਲੱਗੇ ਹੋਣਗੇ। ਪੀਐਸਐਲਵੀ ਨਾਲ ਪ੍ਰਾਇਮਰੀ ਸੈਟੇਲਾਈਟ ਦੇ ਵੱਖ ਹੋ ਜਾਣ ਤੋਂ ਬਾਅਦ ਵੀ ਲਾਸਟ ਸਟੇਜ ਦਾ ਰਾਕੇਟ ਐਕਟਿਵ ਰਹੇਗਾ। ਸਟੂਡੈਂਟ ਅਤੇ ਸਪੇਸ ਸਾਇੰਟਿਸਟ ਅਪਣੇ ਸਪੇਸ ਐਕਸਪਰੀਮੈਂਟਸ ਲਈ ਇਸ ਰਾਕੇਟ ਦਾ ਮੁਫਤ ਵਿਚ ਇਸਤੇਮਾਲ ਕਰ ਸਕਣਗੇ।

ਉਹ ਇਸ ਦੀ ਮਦਦ ਨਾਲ ਟੈਸਟ ਵੀ ਕਰ ਸਕਣਗੇ। ਇਸਰੋ ਚੇਅਰਮੈਨ ਨੇ ਦੱਸਿਆ ਕਿ ਇਸ ਤਕਨੀਕ ਦਾ ਇਸਤੇਮਾਲ ਜੀਐਸਐਲਵੀ ਵਿਚ ਵੀ ਕੀਤਾ ਜਾ ਸਕਦਾ ਹੈ। ਸਿਵਨ ਨੇ ਦੱਸਿਆ ਕਿ ਇਸਰੋ ਇਸ ਮਾਮਲੇ ਵਿਚ ਪ੍ਰਪੋਜਲ ਮੰਗਾਉਣ ਲਈ ਐਲਾਨ ਕਰਨ ਜਾ ਰਿਹਾ ਹੈ। ਇਸਰੋ ਦੇ ਸਾਬਕਾ ਚੇਅਰਮੈਨ ਅਤੇ ਸਪੇਸ ਐਕਸਪਰਟ ਏਐਸ ਕਿਰਨ ਨੇ ਇਸ ਪ੍ਰਕਿਰਿਆ ਦੀ ਵਿਆਖਿਆ ਕੀਤੀ। ਉਨ੍ਹਾਂ ਦੇ ਮੁਤਾਬਕ ਸਪੇਸ ਵਿਚ ਭੇਜਿਆ ਗਿਆ ਰਾਕੇਟ ਲਾਸਟ ਸਟੇਜ ਵਿਚ ਬਿਨਾਂ ਕਿਸੇ ਕਾਬੂ ਦੇ ਉਸੀ ਆਰਬਿਟ ਵਿਚ ਘੁੰਮਦਾ ਰਹਿੰਦਾ ਹੈ ਜਿੱਥੇ ਉਸ ਨੇ ਸੈਟਲਾਈਟ ਨੂੰ ਰਿਲੀਜ਼ ਕੀਤਾ ਹੈ।

ਉਨ੍ਹਾਂ ਦੇ ਮੁਤਾਬਕ ਇਸ ਨੂੰ ਸਥਿਰਤਾ ਦੇਣ ਲਈ ਵੱਖ ਕੰਪਾਰਟਮੈਂਟ ਵਿਚ ਈਂਧਨ ਰੱਖਣਾ ਹੋਵੇਗਾ। ਅਜਿਹਾ ਕਰਦੇ ਸਮੇਂ ਇਹ ਵੀ ਖਿਆਲ ਰੱਖਣਾ ਹੋਵੇਗਾ ਕਿ ਇਸ ਦੀ ਮੁੱਢਲੀ ਸੰਰਚਨਾ ਨਾਲ ਛੇੜਛਾੜ ਨਾ ਹੋਵੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸੈਟਲਾਈਟ ਨੂੰ ਰਿਲੀਜ਼ ਕਰਨ ਤੋਂ ਬਾਅਦ ਲਾਸਟ ਸਟੇਜ ਰਾਕੇਟ ਆਰਬਿਟ ਵਿਚ ਘੁੰਮਦੇ ਹੋਏ ਹੇਠਾਂ ਨੂੰ ਡਿੱਗਦਾ ਰਹਿੰਦਾ ਹੈ।

ਅੰਤ ਵਿਚ ਉਹ ਜਿਵੇਂ ਹੀ ਧਰਤੀ ਦੇ ਵਾਤਾਵਰਣ ਦੇ ਸੰਪਰਕ ਵਿਚ ਆਉਂਦਾ ਹੈ, ਜਲ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਬੈਟਰੀ ਅਤੇ ਸੋਲਰ ਪੈਨਲ ਲਗਾ ਕੇ ਅਸੀਂ ਇਸ ਪ੍ਰਕਿਰਿਆ ਨੂੰ ਮਹੀਨਿਆਂ ਤੱਕ ਵਧਾ ਸਕਦੇ ਹਨ। ਅਜਿਹੇ ਵਿਚ ਗਰਾਉਂਡ ਸਟੇਸ਼ਨ ਨਾਲ ਜੋੜ ਕੇ ਇਸ ਨਾਲ ਫਿਰ ਤੋਂ ਸੰਪਰਕ ਸਾਧਿਆ ਜਾ ਸਕਦਾ ਹੈ ਅਤੇ ਵਿਦਿਆਰਥੀ ਇਸ ਦਾ ਇਸਤੇਮਾਲ ਪ੍ਰਯੋਗ ਲਈ ਕਰ ਸਕਦੇ ਹਨ। ਅਜਿਹਾ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਪ੍ਰਯੋਗ ਲਈ ਵੱਖ ਤੋਂ ਸੈਟਲਾਇਟ ਲਾਂਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ।