ਅਯੁਧਿਆ ਵਿਚ ਚਾਰ ਮਹੀਨਿਆਂ 'ਚ ਬਣੇਗਾ ਆਸਮਾਨ ਛੂੰਹਦਾ ਰਾਮ ਮੰਦਰ-ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਮ ਮੰਦਰ ਨੂੰ ਲੈ ਕੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ

Amit Shah

ਰਾਂਚੀ : ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਝਾਰਖੰਡ ਚੋਣਾਂ ਦੇ ਮੱਦੇਨਜ਼ਰ ਪਾਕੁੜ ਵਿਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਰਾਮ ਮੰਦਰ ਬਣਾਉਣ 'ਤੇ ਵੱਡਾ ਬਿਆਨ ਦਿੱਤਾ ਹੈ। ਅਮਿਤ ਸ਼ਾਹ ਨੇ ਭਾਰੀ ਇਕੱਠ ਵਿਚ ਬਕਾਇਦਾ ਰਾਮ ਮੰਦਰ ਨਿਰਮਾਣ ਦਾ ਸਮਾਂ ਵੀ ਦੱਸ ਦਿੱਤਾ। ਸ਼ਾਹ ਨੇ ਕਿਹਾ ਕਿ 4 ਮਹੀਨੇਂ ਦੇ ਅੰਦਰ ਅਯੁਧਿਆ ਵਿਚ ਰਾਮ ਮੰਦਰ ਬਣਨ ਜਾ ਰਿਹਾ ਹੈ।

ਅਮਿਤ ਸ਼ਾਹ ਨੇ ਕਿਹਾ ਕਿ ''ਹੁਣ ਕੁੱਝ ਸਮੇਂ ਪਹਿਲਾਂ ਸੁਪਰੀਮ ਕੋਰਟ ਨੇ ਅਯੁਧਿਆ ਦੇ ਲਈ ਫ਼ੈਸਲਾ ਦਿੱਤਾ, 100 ਸਾਲਾਂ ਤੋਂ ਦੁਨੀਆਂ ਭਰ ਦੇ ਭਾਰਤੀਆਂ ਦੀ ਮੰਗ ਸੀ ਕਿ ਉੱਥੇ ਰਾਮ ਜਨਮ ਭੂਮੀ ‘ਤੇ  ਵਿਸ਼ਾਲ ਮੰਦਰ ਬਣਨਾ ਚਾਹੀਦਾ ਹੈ''। ਰਾਮ ਮੰਦਰ ਦੀ ਦਹਾਕਿਆਂ ਪੁਰਾਣੀ ਮੰਗ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਰ ਕੋਈ ਰਾਮ ਮੰਦਰ ਨਿਰਮਾਣ ਚਾਹੁੰਦਾ ਸੀ ਪਰ ਕਾਂਗਰਸ ਅਤੇ ਉਸ ਦੇ ਵਕੀਲ ਕੋਰਟ ਵਿਚ ਇਸ  ਦੇ ਸਾਹਮਣੇ ਰੋੜਾ ਅਟਕਾਉਂਦੇ ਰਹਿੰਦੇ ਸਨ। ਸ਼ਾਹ ਨੇ ਕਿਹਾ ''ਕਾਂਗਰਸ ਦੇ ਨੇਤਾ ਅਤੇ ਵਕੀਲ ਕਪਿਲ ਸਿੱਬਲ ਕੋਰਟ ਵਿਚ ਕਹਿੰਦੇ ਸਨ ਕਿ ਅਜੇ ਕੇਸ ਨਾ ਚਲਾਉ, ਕਿਉਂ ਭਾਈ ਤੁਹਾਡੇ ਪੇਟ ਵਿਚ ਕਿਉਂ ਦਰਦ ਹੋ ਰਿਹਾ ਹੈ''।

ਕਾਂਗਰਸ 'ਤੇ ਮੰਦਰ ਕੇਸ ਵਿਚ ਰੋੜਾ ਅਟਕਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਅਮਿਤ ਸ਼ਾਹ ਨੇ ਅਯੁਧਿਆ ਵਿਚ ਵਿਸ਼ਾਲ ਮੰਦਰ ਬਣਾਉਣ ਦਾ ਸਮਾਂ ਵੀ ਦੱਸ ਦਿੱਤਾ ਹੈ ਸ਼ਾਹ ਨੇ ਕਿਹਾ ''ਸੁਪਰੀਮ ਕੋਰਟ ਦਾ ਫ਼ੈਸਲਾ ਆ ਗਿਆ ਹੈ 4 ਮਹੀਨੇ ਦੇ ਅੰਦਰ ਆਸਮਾਨ ਛੂੰਹਦਾ ਹੋਇਆ ਪ੍ਰਭੂ ਰਾਮ ਦਾ ਮੰਦਰ ਅਯੁਧਿਆ ਵਿਚ ਬਣਨ ਜਾ ਰਿਹਾ ਹੈ''।

ਰਾਮ ਮੰਦਰ ਸਮੇਤ ਦੂਜੇ ਕਈ ਮੁੱਦਿਆ 'ਤੇ ਘੇਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨਾਂ ਵਿਕਾਸ ਕਰ ਸਕਦੀ ਹੈ ਨਾਂ ਦੇਸ਼ ਨੂੰ ਸੁਰੱਖਿਅਤ ਕਰ ਸਕਦੀ ਹੈ ਅਤੇ ਨਾਂ ਹੀ ਦੇਸ਼ ਦੀ ਜਨਤਾ ਦੀ ਜਨ ਭਾਵਨਾਵਾਂ ਦਾ ਸਨਮਾਨ ਕਰ ਸਕਦੀ ਹੈ।