ਕੇਂਦਰ ਨੇ ਰਾਜਾਂ ਨੂੰ ਜਾਰੀ ਕੀਤੀ ਜੀਐਸਟੀ ਦੀ ਬਕਾਇਆ ਰਾਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ਸਮੇਤ ਕਈ ਸੂਬੇ ਬਣਾ ਰਹੇ ਸੀ ਦਬਾਅ

file photo

ਦਿੱਲੀ : ਜੀਐਸਟੀ ਕਾਊਸਿਲ ਦੀ ਮੀਟਿੰਗ ਤੋਂ ਦੋ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਰਾਜਾਂ ਨੂੰ ਜੀਐਸਟੀ ਮੁਆਵਜ਼ੇ ਦੇ ਤਹਿਤ 35000 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿਤੀ ਹੈ। ਰੈਵਿਨਿਊ ਦੀ ਸੁਸਤ ਰਫ਼ਤਾਰ ਕਾਰਨ ਵਿੱਤੀ ਸੰਕਟ ਨਾਲ ਦੋ-ਚਾਰ ਹੋ ਰਹੇ ਰਾਜ ਇਸ ਦੀ ਮੰਗ ਕਰ ਰਹੇ ਸਨ। ਬੁੱਧਵਾਰ ਨੂੰ ਹੋਣ ਵਾਲੀ ਜੀਐਸਟੀ ਕਾਊਂਸਿਲ ਦੀ ਮੀਟਿੰਗ ਦੌਰਾਨ ਵੀ ਇਹ ਮੁੱਦਾ ਹਾਵੀ ਹੋਣ ਦੇ ਅਸਾਰ ਨਜ਼ਰ ਆ ਰਹੇ ਸਨ।

ਸੈਂਟਰਲ ਬੋਰਡ ਆਫ਼ ਇਨਡਾਇਰੈਕਟਰ ਟੈਕਸ ਐਂਡ ਕਸਟਮਸ (ਸੀਬੀਆਈਸੀ) ਨੇ ਇਸ ਸਬੰਧੀ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਦਸਿਆ ਕਿ ਕੇਂਦਰ ਨੇ ਰਾਜਾਂ ਅਤੇ ਸਾਸ਼ਤ ਪ੍ਰਦੇਸ਼ਾਂ ਨੂੰ ਜੀਐਸਟੀ ਬਕਾਏ ਦੇ 35298 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।

ਕਾਬਲੇਗੌਰ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਮੇਤ ਕਈ ਰਾਜਾਂ ਵਲੋਂ ਇਸ ਸਬੰਧੀ ਕੇਂਦਰ 'ਤੇ ਦਬਾਅ ਬਣਾਇਆ ਜਾ ਰਿਹਾ ਸੀ। ਇਸੇ ਦੌਰਾਨ ਜਿਹੜੇ ਰਾਜਾਂ 'ਤੇ ਭਾਜਪਾ ਸੱਤਾ 'ਚ ਨਹੀਂ ਹੈ, ਉਥੇ ਦੇ ਵਿੱਤ ਮੰਤਰੀਆਂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰ ਕੇ ਜੀਐਸਟੀ ਦੇ ਬਕਾਏ 'ਚ ਹੋ ਰਹੀ ਦੇਰੀ ਸਬੰਧੀ ਅਪਣੇ ਸ਼ੰਕੇ ਜ਼ਾਹਰ ਕੀਤੇ ਸਨ।