ਜੀਐਸਟੀ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਵਿੱਤ ਮੰਤਰੀ ਨੇ ਮਾਹਿਰਾਂ ਤੋਂ ਮੰਗੀ ਸਲਾਹ

ਏਜੰਸੀ

ਖ਼ਬਰਾਂ, ਵਪਾਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਵੀਕਾਰ ਕੀਤਾ ਹੈ ਕਿ ਮੌਜੂਦਾ ਰੂਪ ਵਿਚ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਵਿਚ ਕੁਝ ਕਮੀਆਂ ਹੋ ਸਕਦੀਆਂ ਹਨ।

Nirmala Sitharaman

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਵੀਕਾਰ ਕੀਤਾ ਹੈ ਕਿ ਮੌਜੂਦਾ ਰੂਪ ਵਿਚ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਵਿਚ ਕੁਝ ਕਮੀਆਂ ਹੋ ਸਕਦੀਆਂ ਹਨ। ਉਹਨਾਂ ਨੇ ਟੈਕਸ ਪੇਸ਼ੇਵਰਾਂ ਨੂੰ ਕਿਹਾ ਕਿ ਉਹ ਇਸ ਵਿਚੋਂ ਕਮੀਆਂ ਕੱਢਣਾ ਛੱਡ ਕੇ ਇਸ ਨੂੰ ਬਿਹਤਰ ਬਣਾਉਣ ਬਾਰੇ ਸੁਝਾਅ ਦੇਣ। ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਟੈਕਸ ਪੇਸ਼ੇਵਰਾਂ ਵੱਲੋਂ ਜੀਐਸਟੀ ਨੂੰ ਲੈ ਕੇ ਜਤਾਈ ਗਈ ਚਿੰਤਾ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਜੀਐਸਟੀ 2017 ਵਿਚ ਲਾਗੂ ਕੀਤਾ ਗਿਆ ਸੀ।

ਸੀਤਾਰਮਨ ਨੇ ਸਵਾਲ ਉਠਾਉਣ ਵਾਲੇ ਇਕ ਵਿਅਕਤੀ ‘ਤੇ ਇਤਰਾਜ਼ ਵੀ ਜ਼ਾਹਿਰ ਕੀਤਾ ਅਤੇ ਉਸ ਨੂੰ ਕਿਹਾ ਕਿ ਸੰਸਦ ਅਤੇ ਸਾਰੇ ਸੂਬੇ ਵਿਧਾਨ ਸਭਾ ਵੱਲੋਂ ਲਾਗੂ ਕਾਨੂੰਨ ਦੀ ਅਲੋਚਨਾ ਨਾ ਕਰਨ। ਵਿੱਤ ਮੰਤਰੀ ਨੇ ਕਿਹਾ ਕਿ ਕਾਫ਼ੀ ਲੰਬੇ ਸਮੇਂ ਬਾਅਦ ਸੰਸਦ ਵਿਚ ਕਈ ਧਿਰਾਂ ਅਤੇ ਸੂਬਾ ਵਿਧਾਨ ਸਭਾਵਾਂ ਨੇ ਮਿਲ ਕੇ ਕੰਮ ਕੀਤਾ ਅਤੇ ਇਸ ਕਾਨੂੰਨ ਨੂੰ ਲੈ ਕੇ ਆਏ।  ਉਹਨਾਂ ਨੇ ਕਿਹਾ, ‘ਮੈਨੂੰ ਪਤਾ ਹੈ ਕਿ ਤੁਸੀਂ ਅਪਣੇ ਤਜ਼ੁਰਬੇ ਦੇ ਅਧਾਰ ‘ਤੇ ਇਹ ਗੱਲ ਕਹਿ ਰਹੇ ਹੋ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ‘ਕਿੰਨਾ ਖਰਾਬ ਢਾਂਚਾ’ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਜੀਐਸਟੀ ਨੂੰ ਲਾਗੂ ਕੀਤੇ ਸਿਰਫ਼ ਦੋ ਸਾਲ ਹੋਏ ਹਨ। ਉਹਨਾਂ ਨੇ ਕਿਹਾ, ‘ਮੈ ਚਾਹੁੰਦੀ ਹਾਂ ਕਿ ਸਾਰੇ ਮਾਹਿਰ ਜੀਐਸਟੀ ਨੂੰ ਵਧੀਆ ਬਣਾਉਣ ਲਈ ਹੱਲ ਦੇਣ। ਅਸੀਂ ਸਿਰਫ਼ ਇਸ ਦੀ ਅਲੋਚਨਾ ਨਾ ਕਰੀਏ। ਇਸ ਵਿਚ ਕੁਝ ਕਮੀਆਂ ਹੋ ਸਕਦੀਆਂ ਹਨ। ਇਸ ਨਾਲ ਤੁਹਾਨੂੰ ਕੁਝ ਪਰੇਸ਼ਾਨੀਆਂ ਹੋਈਆਂ ਹੋ ਸਕਦੀਆਂ ਹਨ ਪਰ ਮੈਨੂੰ ਮਾਫ਼ ਕਰਨਾ ਇਹ ਕਾਨੂੰਨ ਹੈ’।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ