ਹੋਸਟਲ ਖਾਲੀ ਕਰ ਰਹੇ ਹਨ ਜਾਮਿਆ ਯੂਨੀਵਰਸਿਟੀ ਦੇ ਵਿਦਿਆਰਥੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਨੂੰਨ ਦੇ ਖਿਲਾਫ਼ ਦਿੱਲੀ ਵਿੱਚ ਪ੍ਰਦਰਸ਼ਨ

Jamia Millia Islamia

ਦਿੱਲੀ- ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਨਾਗਰਿਕਤਾ ਸੋਧ ਕਾਨੂਨ ਦੇ ਖਿਲਾਫ਼ ਹੋਏ ਪ੍ਰਦਰਸ਼ਨ ਨੇ ਦੇਸ਼ ਨੂੰ ਹਿਲਾ ਦਿੱਤਾ।  ਜਾਮਿਆ ਇਲਾਕੇ ਵਿੱਚ ਪ੍ਰਦਰਸ਼ਨ ਨੇ ਪਹਿਲਾਂ ਹਿੰਸਕ ਰੂਪ ਲਿਆ, ਉਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਕੀਤਾ, ਹੁਣ ਪ੍ਰਦਰਸ਼ਨ ਦੇ ਅਗਲੇ ਦਿਨ ਜਦੋਂ ਸ਼ਹਿਰ ਵਿੱਚ ਇੱਕ ਵੱਖਰੀ ਜਿਹੀ ਸ਼ਾਂਤੀ ਹੈ।

ਉਥੇ ਹੀ ਜਾਮਿਆ ਯੂਨੀਵਰਸਿਟੀ ਕੈਂਪਸ ਵਿੱਚ ਰਹਿ ਰਹੇ ਵਿਦਿਆਰਥੀ ਵਾਪਸ ਆਪਣੇ ਘਰ ਜਾ ਰਹੇ ਹਨ। ਸੋਮਵਾਰ ਸਵੇਰੇ ਜਾਮਿਆ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਵਿਦਿਆਰਥੀ ਬੈਗ ਲੈ ਕੇ ਘਰ ਵਾਪਸ ਜਾ ਰਹੇ ਹਨ। ਦੂਜੇ ਪਾਸੇ ਜਾਮਿਆ ਯੂਨੀਵਰਸਿਟੀ ਨੂੰ 5 ਜਨਵਰੀ ਤਕ ਬੰਦ ਕਰ ਦਿੱਤਾ ਗਿਆ ਹੈ ਅਤੇ ਮਾਮਲਾ ਸੁਪ੍ਰੀਮ ਕੋਰਟ ਤਕ ਪਹੁੰਚ ਗਿਆ ਹੈ। ਇਸ ਦੀ ਸੁਣਵਾਈ ਕੱਲ ਹੋਵੇਗੀ।

ਨਾਗਰਿਕਤਾ ਸੋਧ ਕਨੂੰਨ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਵਿੱਚ ਕੁੱਝ ਵਿਦਿਆਰਥੀ ਸਨ ਅਤੇ ਹੋਰ ਤਬਕੇ ਦੇ ਲੋਕ ਵੀ ਸ਼ਾਮਿਲ ਸਨ। ਪਰ ਜਿਸ ਤਰ੍ਹਾਂ ਐਤਵਾਰ ਨੂੰ ਜਾਮਿਆ ਇਲਾਕੇ ਅਤੇ ਕੈਂਪਸ ਵਿੱਚ ਬਵਾਲ ਹੋਇਆ। ਉਸ ਤੋਂ ਬਾਅਦ ਸੁਰੱਖਿਆ ਵਧਾਈ ਗਈ ਹੈ। ਪ੍ਰਦਰਸ਼ਨ ਦੇ ਕਾਰਨ ਹਾਲਾਤ ਹੁਣ ਅਜਿਹੇ ਬਣ ਗਏ ਹਨ ਕਿ ਵਿਦਿਆਰਥੀਆਂ ਨੂੰ ਕੈਂਪਸ ਹੀ ਛੱਡਣਾ ਪੈ ਰਿਹਾ ਹੈ।

ਐਤਵਾਰ ਨੂੰ ਵਿਦਿਆਰਥੀਆਂ ਨੇ ਜਾਮਿਆ ਮਿਲਿਆ ਇਸਲਾਮਿਆ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜੀ ਕੀਤੀ। ਪਰ ਪੁਲਿਸ ਦੇ ਨਾਲ ਉਨ੍ਹਾਂ ਦਾ ਸੰਘਰਸ਼ ਹੋ ਗਿਆ। ਪਹਿਲਾਂ ਪੱਥਰਬਾਜੀ ਹੋਈ ਅਤੇ ਉਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਬੱਸਾਂ-ਬਾਇਕਾਂ ਨੂੰ ਅੱਗ ਲਗਾ ਦਿੱਤੀ। ਜਿਸ ਦੇ ਕਾਰਨ ਮਾਹੌਲ ਵਿਗੜ ਗਿਆ। ਦਿੱਲੀ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਵਿਦਿਆਰਥੀਆਂ ਵੱਲੋਂ ਪੱਥਰਬਾਜੀ ਕੀਤੀ ਗਈ ਸੀ, ਇਸ ਕਾਰਨ ਉਨ੍ਹਾਂ ਨੂੰ ਲਾਠੀਚਾਰਜ ਕਰਨਾ ਪਿਆ।