ਭਾਜਪਾ ਨੇ ਪੁਲਿਸ ਕੋਲੋਂ ਬੱਸਾਂ ਨੂੰ ਅੱਗ ਲਗਵਾਈ : ਸਿਸੋਦੀਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸੇ ਵੀ ਤਰ੍ਹਾਂ ਦੀ ਹਿੰਸਾ ਪ੍ਰਵਾਨਯੋਗ ਨਹੀਂ : ਕੇਜਰੀਵਾਲ

Photo

ਨਵੀੰਂ ਦਿੱਲੀ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ਵਿਰੁਧ ਦੋਸ਼ ਲਾਇਆ ਕਿ ਉਸ ਨੇ ਗੰਦੀ ਰਾਜਨੀਤੀ ਖੇਡਦਿਆਂ ਪੁਲਿਸ ਕੋਲੋਂ ਬੱਸਾਂ ਨੂੰ ਅੱਗ ਲਗਵਾਈੇ। ਸਿਸੋਦੀਆ ਨੇ ਟਵਿਟਰ 'ਤੇ ਪ੍ਰਦਰਸ਼ਨ ਵਾਲੀ ਥਾਂ ਦੀਆਂ ਕੁੱਝ ਤਸਵੀਰਾਂ ਪਾਈਆਂ। ਉਨ੍ਹਾਂ ਕਿਹਾ, 'ਹਿੰਸਕ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

 



 

 

ਉਪ ਮੁੱਖ ਮੰਤਰੀ ਨੇ ਹਿੰਦੀ ਵਿਚ ਟਵਿਟਰ 'ਤੇ ਲਿਖਿਆ, 'ਗੰਦੀ ਰਾਜਨੀਤੀ ਖੇਡੀ ਜਾ ਰਹੀ ਹੈ।' ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਵਾਪਰੀ ਹਿੰਸਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਪ੍ਰਵਾਨਯੋਗ ਨਹੀਂ ਅਤੇ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਹੋਣੇ ਚਾਹੀਦੇ ਹਨ।

ਉਧਰ, ਭਾਜਪਾ ਨੇ ਹਿੰਸਾ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਕਰਾਰ ਦਿਤਾ ਅਤੇ ਮੰਗ ਕੀਤੀ ਕਿ ਉਹ ਲੋਕਾਂ ਨੂੰ ਉਕਸਾਉਣਾ ਬੰਦ ਕਰੇ। ਦਿੱਲੀ ਭਾਜਪਾ ਦੇ ਮੁਖੀ ਮਨੋਜ ਤਿਵਾੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਲੋਕਾਂ ਨੂੰ ਉਕਸਾ ਰਹੇ ਸਨ।

ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ਼ਦਾਰ ਕਰਾਰ ਦਿਤਾ। ਭਾਜਪਾ ਆਗੂ ਕਪਿਲ ਮਿਸ਼ਰਾ ਨੇ ਹਿੰਸਾ ਦੀ ਤੁਲਨਾ ਗੋਧਰਾ ਹਮਲਿਆਂ ਨਾਲ ਕੀਤੀ ਅਤੇ ਆਮ ਆਦਮੀ ਪਾਰਟੀ ਸਰਕਾਰ 'ਤੇ ਇਸ ਦੇ ਪਿੱਛੇ ਹੋਣ ਦਾ ਦੋਸ਼ ਲਾਇਆ।