ਚਲਦੀ ਟਰੇਨ ਵਿਚ ਲਟਕ ਕੇ ਬਣਾ ਰਿਹਾ ਸੀ Tik-Tok, ਫਿਰ ਹੋਇਆ...

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਲਵੇ ਐਕਟ ਅਧੀਨ ਕੀਤੀ ਗਈ ਕਾਰਵਾਈ

Photo

ਰਾਏਪੁਰ : ਛੱਤੀਸਗੜ੍ਹ ਦੇ ਕੋਰਬਾ ਵਿਚ ਇਕ ਵਿਅਕਤੀ ਨੂੰ ਟਿਕ-ਟੋਕ ਵੀਡੀਓ ਬਣਾਉਣ ਦਾ ਸ਼ੋਕ ਮਹਿੰਗਾ ਪੈ ਗਿਆ। ਦਰਅਸਲ ਵਿਅਕਤੀ ਟਿਕ ਟੋਕ ਬਣਾਉਣ ਵੇਲੇ ਚੱਲਦੀ ਟਰੇਨ ਦੇ ਦਰਵਾਜ਼ੇ 'ਤੇ ਖੜ੍ਹਾ ਹੋ ਕੇ ਸਟੰਟ ਕਰ ਰਿਹਾ ਸੀ। ਇਸ ਕਦਮ ਨੂੰ ਅਸਰੁੱਖਿਅਤ ਮੰਨਦੇ ਹੋਏ ਆਰਪੀਐਫ ਨੇ ਵਿਅਕਤੀ ਦੇ ਵਿਰੁੱਧ ਰੇਲਵੇ ਐਕਟ ਦੇ ਅਧੀਨ ਕਾਰਵਾਈ ਕੀਤੀ ਹੈ। ਫਿਲਹਾਲ ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ

ਦਰਅਸਲ ਇਕ ਵਿਅਕਤੀ ਨੂੰ ਕੋਰਬਾ ਵਿਖੇ ਰੇਲਵੇ ਸੁਰੱਖਿਆ ਬਲ ਦੀ ਟੀਮ ਨੇ ਫੜਿਆ ਹੈ। ਵਿਅਕਤੀ ਟਰੇਨ ਦੇ ਦਰਵਾਜੇ 'ਤੇ ਖੜ੍ਹਾ ਹੋ ਕੇ ਹੈਂਡਲ ਨਾਲ ਲਟਕ ਰਿਹਾ ਸੀ ਅਤੇ ਵਾਰ-ਵਾਰ ਇਸ ਤਰ੍ਹਾਂ ਕਰਦੇ ਹੋਏ ਵੀਡੀਓ ਬਣਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ 23 ਸਾਲਾਂ ਰਾਏਪੁਰ ਵਾਸੀ ਨਰਿੰਦਰ ਸਿੰਘ ਸਾਹੂ ਆਪਣੇ ਦੋਸਤਾਂ ਨਾਲ ਕੋਰਬਾ ਆ ਰਿਹਾ ਸੀ। ਸਫ਼ਰ ਦੇ ਦੌਰਾਨ ਨਰਿੰਦਰ ਟਰੇਨ ਦੇ ਦਰਵਾਜੇ 'ਤੇ ਲਟਕ ਕੇ ਸਟੰਟ ਕਰ ਰਿਹਾ ਸੀ ਅਤੇ ਆਪਣੇ ਦੋਸਤ ਤੋਂ ਟਿਕ ਟੋਕ ਦੇ ਲਈ ਵੀਡੀਓ ਬਣਵਾ ਰਿਹਾ ਸੀ।

ਉੱਥੇ ਹੀ ਇਸ ਟਰੇਨ ਵਿਚ ਨਿਰੀਖਣ ਦੇ ਲਈ ਨਿਕਲੇ ਆਰਪੀਐਫ ਪੋਸਟ ਇੰਚਰਾਜ ਵਰਿੰਦਰ ਕੁਮਾਰ ਵੀ ਮੌਜੂਦ ਸਨ। ਜਿਨ੍ਹਾਂ ਨੇ ਇਸ ਸਲੀਪਰ ਕੋਚ ਵਿਚ ਇਸ ਵਿਅਕਤੀ ਨੂੰ ਇਸ ਤਰ੍ਹਾਂ ਸਟੰਟ ਕਰਦੇ ਹੋਏ ਵੇਖਿਆ ਅਤੇ ਵਿਅਕਤੀ ਦੁਆਰਾ ਟਰੇਨ ਦੇ ਗੇਟ ਸਟੰਟ ਕਰਨ ਦੀ ਹਰਕਤ ਨੂੰ ਕੈਮਰੇ ਵਿਚ ਕੈਦ ਕਰ ਲਿਆ। ਵਰਿੰਦਰ ਕੁਮਾਰ ਨੇ ਵਿਅਕਤੀ ਨੂੰ ਰੇਲਵੇ ਐਕਟ ਦੇ ਅਧੀਨ ਕਾਰਵਾਈ ਕਰਦੇ ਹੋਏ ਉਸ ਨੂੰ ਹਿਰਾਸਤ ਵਿਚ ਲੈ ਲਿਆ।

ਪੁਲਿਸ ਅਨੁਸਾਰ ਇਸ ਵਿਅਕਤੀ ਦੇ ਵਿਰੁੱਧ ਰੇਲ ਐਕਟ ਦੀ ਧਾਰਾ 156 ਦੇ ਤਹਿਤ ਕਾਰਵਾਈ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਦੀ ਇਸ ਹਰਕਤ ਨਾਲ ਜਾਨ ਵੀ ਜਾ ਸਕਦੀ ਸੀ।