ਗਧੇ ਦੀ ਲਿੱਦ 'ਚ ਮਿਲਾਵਟੀ ਮਸਾਲੇ ਬਣਾਉਂਦੇ ਹੋਏ ਫੜਿਆ ਹਿੰਦੂ ਯੁਵਾ ਵਾਹਨੀ ਦਾ ਆਗੂ
ਇਹ ਸੰਗਠਨ ਸੀ.ਐੱਮ ਯੋਗੀ ਆਦਿੱਤਿਆਨਾਥ ਨੇ 2002 ਵਿੱਚ ਬਣਾਇਆ ਸੀ।
masle pic
ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦਾ ਹੈਥਰਾਸ ਜ਼ਿਲ੍ਹਾ ਇੱਥੇ ਪੁਲਿਸ ਨੇ ਨਕਲੀ ਮਸਾਲੇ ਬਣਾਉਣ ਵਾਲੀ ਇੱਕ ਫੈਕਟਰੀ ਨੂੰ ਫੜਿਆ ਹੈ। ਇਸ ਫੈਕਟਰੀ ਵਿੱਚ, ਗਧੇ ਦੀ ਲਿੱਦ ,ਗੋਬਰ, ਤੂੜੀ, ਨੁਕਸਾਨਦੇਹ ਤੇਲਾਂ ਅਤੇ ਨੁਕਸਾਨਦੇਹ ਰੰਗਾਂ ਨੂੰ ਮਿਲਾ ਕੇ ਮਸਾਲੇ ਤਿਆਰ ਕੀਤੇ ਗਏ ਸਨ। ਖੁਰਾਕ ਵਿਭਾਗ ਨੇ ਨਮੂਨੇ ਇਕੱਠੇ ਕੀਤੇ ਹਨ। ਨਵੀਪੁਰ ਖੇਤਰ ਵਿੱਚ ਚੱਲ ਰਹੀ ਇਸ ਫੈਕਟਰੀ ਦੇ ਮਾਲਕ ਅਨੂਪ ਵਰਸ਼ਨੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੈਕਟਰੀ ਦਾ ਮਾਲਕ ਅਨੂਪ ਵਰਸ਼ਨੇ ਹਿੰਦੂ ਯੁਵਾ ਵਾਹਨੀ ਦਾ ਮੰਡਲ ਸਹਿ ਇੰਚਾਰਜ ਹੈ। ਇਹ ਸੰਗਠਨ ਸੀ.ਐੱਮ ਯੋਗੀ ਆਦਿੱਤਿਆਨਾਥ ਨੇ 2002 ਵਿੱਚ ਬਣਾਇਆ ਸੀ। ਅਨੂਪ ਵਰਸ਼ਨੇ ਕੋਲ ਨਾ ਤਾਂ ਫੈਕਟਰੀ ਚਲਾਉਣ ਦਾ ਲਾਇਸੈਂਸ ਸੀ ਅਤੇ ਨਾ ਹੀ ਮਸਾਲਾ ਬਣਾਉਣ ਦਾ।