ਸ੍ਰੀਨਗਰ ਦੀ ਜਾਮਾ ਮਸਜਿਦ ਅੰਦਰ ਪੁਰਸ਼ਾਂ ਅਤੇ ਔਰਤਾਂ ਦੇ ਇਕੱਠੇ ਬੈਠਣ 'ਤੇ ਪਾਬੰਦੀ, ਫੋਟੋ ਖਿੱਚਣ ਦੀ ਵੀ ਮਨਾਹੀ

ਏਜੰਸੀ

ਖ਼ਬਰਾਂ, ਰਾਸ਼ਟਰੀ

14ਵੀਂ ਸਦੀ ਦੀ ਇਸ ਮਸਜਿਦ ਦੇ ਪ੍ਰਬੰਧਕਾਂ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਇਸ ਦੀਆਂ ਹਦਾਇਤਾਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

Jamia Masjid Srinagar prohibits men, women from sitting together

 

ਸ੍ਰੀਨਗਰ: ਸ੍ਰੀਨਗਰ ਦੀ ਇਤਿਹਾਸਕ ਜਾਮਾ ਮਸਜਿਦ ਦੇ ਪ੍ਰਬੰਧਕਾਂ ਨੇ ਮਸਜਿਦ ਦੇ ਅੰਦਰ ਫੋਟੋਆਂ ਖਿੱਚਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ 'ਲਾਅਨ' ਵਿਚ ਮਰਦਾਂ ਅਤੇ ਔਰਤਾਂ ਦੇ ਇਕੱਠੇ ਬੈਠਣ 'ਤੇ ਪਾਬੰਦੀ ਲਗਾਈ ਗਈ ਹੈ। ਅੰਜੁਮਨ ਔਕਾਫ਼ ਸੈਂਟਰਲ ਜਾਮਾ ਮਸਜਿਦ ਨੇ ਮਸਜਿਦ ਪਰਿਸਰ ਦੇ ਆਲੇ ਦੁਆਲੇ ਲਗਾਏ ਗਏ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਅੰਦਰ 'ਫੋਟੋਗ੍ਰਾਫੀ' ਉਪਕਰਣ ਲੈ ਕੇ ਜਾਣ ਦੀ ਵੀ ਮਨਾਹੀ ਹੈ।

ਉਹਨਾਂ ਕਿਹਾ, ''ਫੋਟੋਗ੍ਰਾਫਰ ਜਾਂ ਕੈਮਰਾਮੈਨ ਨੂੰ ਮਸਜਿਦ ਦੇ ਅੰਦਰ ਕਿਸੇ ਵੀ ਤਰ੍ਹਾਂ ਦੀਆਂ ਤਸਵੀਰਾਂ ਲੈਣ ਦੀ ਮਨਾਹੀ ਹੈ। ਆਂ ਫੋਟੋਆਂ ਖਿੱਚਣ ਲਈ ਵਰਤੇ ਜਾਣ ਵਾਲੇ ਉਪਕਰਨਾਂ ਨੂੰ ਅੰਦਰ ਜਾਣ ਦੀ ਬਿਲਕੁਲ ਇਜਾਜ਼ਤ ਨਹੀਂ ਹੈ ਅਤੇ ਅਜਿਹੇ ਉਪਕਰਣਾਂ ਨੂੰ ਗੇਟ 'ਤੇ ਹੀ ਰੋਕਿਆ ਜਾਵੇਗਾ'। ਨੋਟੀਫਿਕੇਸ਼ਨ ਵਿਚ ਅੱਗੇ ਕਿਹਾ, 'ਮਸਜਿਦ ਦੇ ਅੰਦਰ ਕਿਸੇ ਨੂੰ ਵੀ ਖਾਣਾ ਜਾਂ ਕੋਈ ਹੋਰ ਖਾਣ ਵਾਲੀ ਚੀਜ਼ ਖਾਣ ਦੀ ਇਜਾਜ਼ਤ ਨਹੀਂ ਹੈ। ਅਜਿਹੇ ਮਹਿਮਾਨਾਂ ਨੂੰ ਗੇਟ 'ਤੇ ਹੀ ਰੋਕਿਆ ਜਾਣਾ ਚਾਹੀਦਾ ਹੈ।

14ਵੀਂ ਸਦੀ ਦੀ ਇਸ ਮਸਜਿਦ ਦੇ ਪ੍ਰਬੰਧਕਾਂ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਇਸ ਦੀਆਂ ਹਦਾਇਤਾਂ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਔਰਤਾਂ ਮਸਜਿਦ ਵਿਚ ਦਾਖਲ ਹੋ ਸਕਦੀਆਂ ਹਨ ਜੇਕਰ ਉਹਨਾਂ ਲਈ ਪੁਰਸ਼ਾਂ ਤੋਂ ਵੱਖਰੀ ਜਗ੍ਹਾ ਨਿਰਧਾਰਿਤ ਹੋਵੇ।