ਸੰਯੁਕਤ ਰਾਸ਼ਟਰ ਨੇ ਹਾਫਿਜ਼ ਸਈਦ ਦੇ ਰਿਸ਼ਤੇਦਾਰ ਅਬਦੁਲ ਰਹਿਮਾਨ ਮੱਕੀ ਨੂੰ ਐਲਾਨਿਆ ਗਲੋਬਲ ਅੱਤਵਾਦੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਨੂੰ ਮਿਲੀ ਕਾਮਯਾਬੀ

Pakistan's Abdul Rehman Makki, Hafiz Saeed kin, listed as global terrorist by UN

ਮੁੰਬਈ - ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਸੋਮਵਾਰ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਗਲੋਬਲ ਅੱਤਵਾਦੀ ਸੂਚੀਬੱਧ ਕੀਤਾ ਹੈ। ਭਾਰਤ ਨੇ ਪਿਛਲੇ ਸਾਲ ਲਸ਼ਕਰ-ਏ-ਤੋਇਬਾ (LeT) ਦੇ ਨੇਤਾ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੀ ਮੰਗ ਕੀਤੀ ਸੀ, ਪਰ ਚੀਨ ਨੇ ਇਸ ਨੂੰ ਰੋਕ ਦਿੱਤਾ ਸੀ। 

ਜੂਨ 2022 ਵਿਚ, ਭਾਰਤ ਸੰਯੁਕਤ ਰਾਸ਼ਟਰ ਪਾਬੰਦੀਆਂ ਕਮੇਟੀ ਵਿਚ ਸ਼ਾਮਲ ਹੋਇਆ, ਜਿਸ ਨੂੰ UNSC 1267 ਕਮੇਟੀ ਵੀ ਕਿਹਾ ਜਾਂਦਾ ਹੈ। ਇਸ ਦੇ ਤਹਿਤ ਪਾਕਿ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਸੂਚੀਬੱਧ ਕਰਨ ਦੇ ਪ੍ਰਸਤਾਵ ਨੂੰ ਰੋਕਣ ਨੂੰ ਚੀਨ ਦੇ ਰੋਕਣ 'ਤੇ ਅੰਤਰਰਾਸ਼ਟਰੀ ਮੰਚਾਂ 'ਤੇ ਆਲੋਚਨਾ ਕੀਤੀ ਸੀ। 
16 ਜਨਵਰੀ 2023 ਨੂੰ ਆਈਐਸਆਈਐਲ (ਦਾਏਸ਼), ਅਲ-ਕਾਇਦਾ, ਅਤੇ ਸਬੰਧਤ ਵਿਅਕਤੀਆਂ, ਸਮੂਹਾਂ, ਅਦਾਰਿਆਂ ਅਤੇ ਸੰਸਥਾਵਾਂ ਬਾਰੇ ਸੁਰੱਖਿਆ ਕੌਂਸਲ ਕਮੇਟੀ, ਮਤੇ 1267 (1999), 1989 (2011) ਅਤੇ 2253 (2015) ਦੇ ਅਧੀਨ ਮਨਜ਼ੂਰੀ ਦਿੱਤੀ ਸੀ।

ਪੂਰੀ ਖ਼ਬਰ ਪੜ੍ਹੋ -  Shark Tank: Namita Thapar ਦੇ ਇੰਸਟਾਗ੍ਰਾਮ ਤੋਂ ਕੀਤੀ ਗਈ 'ਗਲਤ ਪੋਸਟ', ਹਾਊਸ ਹੈਲਪਰ 'ਤੇ ਲਗਾਏ ਦੋਸ਼ ਤਾਂ ਹੋਈ ਟ੍ਰੋਲ 

ਸੰਯੁਕਤ ਰਾਸ਼ਟਰ ਨੇ ਇੱਕ ਬਿਆਨ ਵਿਚ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦੇ ਮਤੇ 2610 (2021) ਦੇ ਪੈਰਾ 1 ਵਿਚ ਨਿਰਧਾਰਤ ਕੀਤੀ ਗਈ ਜਾਇਦਾਦ, ਯਾਤਰਾ ਪਾਬੰਦੀ ਅਤੇ ਹਥਿਆਰਾਂ ਦੀ ਪਾਬੰਦੀ ਦੇ ਤਹਿਤ ਪਾਬੰਦੀਸ਼ੁਦਾ ਸੂਚੀ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਅਧਿਆਇ VII ਦੇ ਤਹਿਤ ਬੈਨ ਕੀਤਾ ਗਿਆ ਹੈ। 

ਦੱਸ ਦਈਏ ਕਿ ਭਾਰਤ ਅਤੇ ਅਮਰੀਕਾ ਪਹਿਲਾਂ ਹੀ ਅਬਦੁਲ ਰਹਿਮਾਨ ਮੱਕੀ ਨੂੰ ਆਪਣੇ ਦੇਸ਼ ਦੇ ਕਾਨੂੰਨਾਂ ਤਹਿਤ ਅੱਤਵਾਦੀ ਐਲਾਨ ਕਰ ਚੁੱਕੇ ਹਨ। ਮੱਕੀ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ, ਜਿਸ ਵਿਚ ਅੱਤਵਾਦੀ ਹਮਲਿਆਂ ਲਈ ਫੰਡ ਇਕੱਠਾ ਕਰਨਾ, ਨੌਜਵਾਨਾਂ ਨੂੰ ਹਿੰਸਾ ਲਈ ਭਰਤੀ ਕਰਨਾ ਅਤੇ ਕੱਟੜਪੰਥੀ ਬਣਾਉਣਾ ਅਤੇ ਖਾਸ ਤੌਰ 'ਤੇ ਜੰਮੂ ਅਤੇ ਕਸ਼ਮੀਰ ਵਿਚ ਹਮਲਿਆਂ ਦੀ ਯੋਜਨਾ ਬਣਾਉਣਾ ਸ਼ਾਮਲ ਹੈ। ਅਬਦੁਲ ਰਹਿਮਾਨ ਮੱਕੀ ਲਸ਼ਕਰ-ਏ-ਤੋਇਬਾ (LeT) ਦੇ ਮੁਖੀ ਅਤੇ 26/11 ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਜੀਜਾ ਹੈ।

ਦਰਅਸਲ, 16 ਜੂਨ 2022 ਨੂੰ ਚੀਨ ਨੇ ਪਾਕਿਸਤਾਨੀ ਅੱਤਵਾਦੀ ਮੱਕੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪਾਬੰਦੀਸ਼ੁਦਾ ਸੂਚੀ ਵਿਚ ਸ਼ਾਮਲ ਕਰਨ ਦੇ ਅਮਰੀਕਾ ਅਤੇ ਭਾਰਤ ਦੇ ਸਾਂਝੇ ਪ੍ਰਸਤਾਵ ਨੂੰ ਆਖਰੀ ਸਮੇਂ ਵਿਚ ਰੋਕ ਦਿੱਤਾ ਸੀ। ਅਮਰੀਕਾ ਅਤੇ ਭਾਰਤ ਨੇ ਸੁਰੱਖਿਆ ਪ੍ਰੀਸ਼ਦ ਦੀ ਅਲ ਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਮੱਕੀ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਲਈ ਇੱਕ ਸੰਯੁਕਤ ਪ੍ਰਸਤਾਵ ਪੇਸ਼ ਕੀਤਾ ਸੀ।

16 ਜੂਨ ਨੂੰ ਚੀਨ ਨੂੰ ਛੱਡ ਕੇ ਬਾਕੀ ਸਾਰੇ ਮੈਂਬਰਾਂ ਨੇ ਮੱਕੀ ਦਾ ਨਾਂ ਅੱਤਵਾਦੀ ਸੂਚੀ 'ਚ ਸ਼ਾਮਲ ਕਰਨ ਦਾ ਸਮਰਥਨ ਕੀਤਾ ਸੀ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ 1267 ਦੇ ਤਹਿਤ ਮੱਕੀ ਨੂੰ ਅੱਤਵਾਦੀ ਸੂਚੀ 'ਚ ਰੱਖਣ ਦੇ ਪ੍ਰਸਤਾਵ ਨੂੰ ਸਾਰੇ ਮੈਂਬਰਾਂ ਵਿਚਾਲੇ ਪ੍ਰਸਾਰਿਤ ਕੀਤਾ ਸੀ।