ਜੰਮੂ-ਕਸ਼ਮੀਰ ਦੇ ਦੌਰੇ ਲਈ ਸ੍ਰੀਨਗਰ ਪਹੁੰਚਿਆ ਵਿਦੇਸ਼ੀ ਦੂਤਾਂ ਦਾ ਜਥਾ
ਕੇਂਦਰ ਸ਼ਾਸਤ ਪ੍ਰਦੇਸ਼ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਯੂਰਪੀਅਨ ਯੂਨੀਅਨ ਦੇ ਨੁਮਾਇੰਦੇ
Foreign envoys arrive in Srinagar on 2-day visit
ਸ੍ਰੀਨਗਰ: ਜੰਮੂ-ਕਸ਼ਮੀਰ ਵਿਚ ਸਾਲ 2019 ‘ਚ ਵਿਸ਼ੇਸ਼ ਦਰਜਾ ਹਟਾਏ ਜਾਣ ਤੋਂ ਬਾਅਦ ਉੱਥੋਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਯੂਰਪੀਅਨ ਯੂਨੀਅਨ ਦੇ ਨੁਮਾਇੰਦੇ ਦੋ ਦਿਨ ਦੌਰੇ ਲਈ ਸ੍ਰੀਨਗਰ ਪਹੁੰਚੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਵਫ਼ਦ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੰਮੂ-ਕਸ਼ਮੀਰ ਪਹੁੰਚਿਆ ਹੈ।
ਵਫਦ ਵਿਚ ਚੇਲੇ, ਬ੍ਰਾਜ਼ੀਲ, ਕਿਊਬਾ, ਬੋਲੀਵੀਆ, ਐਸਟੋਨੀਆ, ਫਿਨਲੈਂਡ, ਫਰਾਂਸ, ਆਇਰਲੈਂਡ, ਨੀਦਰਲੈਂਡਜ਼, ਪੁਰਤਗਾਲ, ਯੂਰਪੀਅਨ ਯੂਨੀਅਨ, ਬੈਲਜੀਅਮ, ਸਪੇਨ, ਸਵੀਡਨ, ਇਟਲੀ, ਬੰਗਲਾਦੇਸ਼, ਮਾਲਾਵੀ, ਏਰੀਟਰੀਆ, ਕੋਟ ਡੀ ਆਈਵਰ, ਘਾਨਾ, ਸੇਨੇਗਲ, ਮਲੇਸ਼ੀਆ, ਤਜਾਕਿਸਤਾਨ, ਕਿਰਗਿਸਤਾਨ (24 ਦੇਸ਼ਾਂ) ਦੇ ਨੁਮਾਇੰਦੇ ਜੰਮੂ-ਕਸ਼ਮੀਰ ਦਾ ਦੌਰਾ ਕਰਨ ਪਹੁੰਚੇ ਹਨ।