ਪੁਡੂਚੇਰੀ ‘ਚ ਪੀਐਮ ਮੋਦੀ ਨੇ ਕਾਂਗਰਸ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ: ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਪੁਡੁਚੇਰੀ ਦੌਰੇ ਦੌਰਾਨ ਬੁੱਧਵਾਰ...

Rahul Gandhi

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਪੁਡੁਚੇਰੀ ਦੌਰੇ ਦੌਰਾਨ ਬੁੱਧਵਾਰ ਨੂੰ ਮਛੇਰੀਆਂ ਦੇ ਨਾਲ ਮੁਲਾਕਾਤ ਕੀਤੀ। ਮਛੇਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਾਂਗਰਸ ਸੰਸਦ ਨੇ ਉਨ੍ਹਾਂ ਦੀ ਤੁਲਣਾ ਸਮੁੰਦਰ ਦੇ ਕਿਸਾਨ ਨਾਲ ਕੀਤੀ ਅਤੇ ਮੱਛੀ ਫੜਨ ਦੇ ਦੌਰਾਨ ਉਨ੍ਹਾਂ ਦੀਆਂ ਸਮਸਿਆਵਾਂ ਨੂੰ ਸਮਝਣ ਲਈ ਕਿਸ਼ਤੀ ਵਿੱਚ ਉਨ੍ਹਾਂ ਦੇ ਨਾਲ ਯਾਤਰਾ ਕਰਨ ਦੀ ਇੱਛਾ ਵੀ ਜਤਾਈ।

ਜ਼ਿਕਰਯੋਗ ਹੈ ਕਿ ਪੁਡੂਚੇਰੀ ਵਿੱਚ ਅਪ੍ਰੈਲ-ਮਈ ਮਹੀਨੇ ਵਿੱਚ ਚੋਣਾਂ ਹੋਣੀਆਂ ਹਨ ਅਤੇ ਆਪਣੀ ਪਾਰਟੀ ਦੇ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰਨ ਹੀ ਰਾਹੁਲ ਇੱਥੇ ਪੁੱਜੇ ਹਨ। ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਪਿਛਲੇ ਲਗਪਗ ਪੰਜ ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਡੁਚੇਰੀ ਵਿੱਚ ਕਾਂਗਰਸ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ।

ਉਨ੍ਹਾਂ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਨੇ ਤੁਹਾਡੇ ਸੁਪਨਿਆਂ, ਇੱਛਾਵਾਂ ਨੂੰ ਖੌਹ ਲਿਆ ਹੈ ਅਤੇ ਉਪ-ਰਾਜਪਾਲ ਦੀ ਸੰਸਥਾ ਨੂੰ ਨਸ਼ਟ ਕਰਕੇ ਲੋਕਾਂ ਦੇ ਖਿਲਾਫ ਕੰਮ ਕੀਤਾ, ਜਿਸ ਤਰ੍ਹਾਂ ਉਹ ਸਾਰੀਆਂ ਸੰਸਥਾਵਾਂ ਨੂੰ ਨਸ਼ਟ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ,  ਇੱਕ ਭਾਰਤੀ ਨੂੰ ਇਸ ਡਰ ਤੋਂ ਬਿਨਾਂ ਕਾਨੂੰਨੀ ਵਿਵਸਥਾ ਤੋਂ ਨਿਆਂ ਨਹੀਂ ਮਿਲ ਸਕਦਾ ਕਿ ਉਸਦੇ ਨਾਲ ਕੀ ਹੋਵੇਗਾ? ਰਾਹੁਲ ਗਾਂਧੀ ਵੱਲੋਂ ਆਪਣੀ ਪੁਡੁਚੇਰੀ ਯਾਤਰਾ ਦੇ ਦੌਰਾਨ ਮਛੇਰਾ ਸਮੂਹ ਦੇ ਲੋਕਾਂ ਨਾਲ ਗੱਲਬਾਤ ਕੀਤੀ।

ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਅਭਿਆਨ ਸ਼ੁਰੂ ਕਰਨ ਲਈ ਇੱਥੇ ਆਏ ਰਾਹੁਲ ਨੇ ਕਿਹਾ ਕਿ ਸ਼ਬਦਾਂ ਦੇ ਜਰੀਏ ਹਰ ਚੀਜ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਹੈ ਅਤੇ ਬਿਹਤਰ ਤਰੀਕੇ ਨਾਲ ਸਮਝਣ ਲਈ ਤਜਰਬੇ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਇੱਥੇ ਮਛੇਰੇ ਦੀ ਇੱਕ ਬਸਤੀ ਦੀ ਯਾਤਰਾ ਦੇ ਦੌਰਾਨ ਕਿਹਾ ਕਿ ਤਜਰਬੇ ਦਾ ਮਕਸਦ ਉਨ੍ਹਾਂ ਦੀ ਸਮਸਿਆਵਾਂ ਅਤੇ ਮੁੱਦਿਆਂ ਨੂੰ ਸਮਝਣਾ ਹੈ ਕਿਉਂਕਿ ਪ੍ਰਸ਼ਨਾਂ ਤੋਂ ਚੀਜਾਂ ਦਾ ਕੁਝ ਹੱਦ ਤੱਕ ਹੀ ਪਤਾ ਚੱਲ ਸਕਦਾ ਹੈ।

ਰਾਹੁਲ ਨੇ ਤਾੜੀਆਂ ਮਾਰਦੇ ਲੋਕਾਂ ਨੂੰ ਕਿਹਾ ਕਿ ਕੁਝ ਚੀਜਾਂ ਨਾ ਬੋਲੀਆਂ ਜਾ ਸਕਦੀਆਂ ਹਨ। ਕੁਝ ਤਜਰਿਬਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਇਸ ਲਈ ਮੈਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ, ਅਗਲੀ ਵਾਰ ਜਦੋਂ ਮੈਂ ਇੱਥੇ ਆਵਾਂਗਾਂ, ਤਾਂ ਮੈਂ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਵਿੱਚ ਤੁਹਾਡੇ ਨਾਲ ਜਾਣਾ ਚਾਹੁੰਦਾ ਹਾਂ ਤਾਂਕਿ ਤੁਹਾਡੇ ਤਜਰਬਿਆਂ ਨੂੰ ਜਾਣ ਸਕਾਂ। ਉਨ੍ਹਾਂ ਨੇ ਕਿਹਾ ਕਿ ਇਸ ਤਜਰਬੇ ਤੋਂ ਉਨ੍ਹਾਂ ਨੂੰ ਪੁਡੂਚੇਰੀ ਦੇ ਮਛੇਰਿਆਂ ਦੇ ਮੁੱਦਿਆਂ ਨੂੰ ਸਮਝਣ ਵਿੱਚ ਮਦਦ ਮਿਲੇਗੀ।