ਸਮ੍ਰਿਤੀ ਈਰਾਨੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਚੁਨੌਤੀ ਕਿਹਾ-ਜੇ ਹਿੰਮਤ ਹੈ ਤਾਂ ਗੁਜਰਾਤ ਤੋਂ ਚੋਣ ਲੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

”ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੇ ਕਾਂਗਰਸ ਅਸਾਮ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਚਾਹ ਦੇ ਬਗੀਚਿਆਂ ਦੇ ਮਜ਼ਦੂਰਾਂ ਦੀ ਦਿਹਾੜੀ ਵਧਾਏਗੀ ।

Smriti Irani challenges Rahul Gandhi:

ਵਨਸਦਾ (ਗੁਜਰਾਤ) : ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਸਮ੍ਰਿਤੀ ਇਰਾਨੀ ਨੇ ਮੰਗਲਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਗੁਜਰਾਤ ਦੇ ਛੋਟੇ ਚਾਹ ਵਪਾਰੀਆਂ ਦੀਆਂ ਜੇਬਾਂ ਤੋਂ 'ਪੈਸੇ ਕੱਢਣ' ਅਤੇ ਰਾਜ ਤੋਂ ਚੋਣਾਂ ਲੜਨ ਦੀ ਹਿੰਮਤ ਦਿਖਾਉਣ ਦੀ ਚੁਣੌਤੀ ਦਿੱਤੀ । ਉਨ੍ਹਾਂ ਦੋਸ਼ ਲਾਇਆ ਕਿ ਗੁਜਰਾਤ ਅਤੇ ਇਸ ਦੇ ਲੋਕਾਂ ਪ੍ਰਤੀ ਕਾਂਗਰਸ ਦਾ ਨਫ਼ਰਤ ਭਰੇ ਅਤੇ ਪੱਖਪਾਤੀ ਰਵੱਈਆ ਕੋਈ ਨਵਾਂ ਨਹੀਂ ਹੈ , ਕਿਉਂਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਨੇ ਵੀ ਗੁਜਰਾਤ ਵਿੱਚ ਸਰਦਾਰ ਵੱਲਭਭਾਈ ਪਟੇਲ ਦੀ ਯਾਦ ਵਿੱਚ ‘ਸਟੈਚੂ ਆਫ ਯੂਨਿਟੀ’ ਬਣਾਉਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ ।

Related Stories