ਸਪੈਸ਼ਲ ਸੈੱਲ ਨੇ ਸਿੱਖ ਨੌਜਵਾਨ ਮਨਿੰਦਰ ਸਿੰਘ ਨੂੰ ਫੜਿਆ, ਮੋਸਟ ਵਾਂਟੇਡ ਦੱਸ ਕੇ ਕੀਤੀ ਗ੍ਰਿਫ਼ਤਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨਿੰਦਰ ਸਿੰਘ ਦੇ ਘਰ ਤੋਂ ਬਰਾਮਦ ਹੋਈਆਂ ਦੋ ਤਲਵਾਰਾਂ- ਦਿੱਲੀ ਪੁਲਿਸ

Maninder Singh arrested by Delhi Police

ਨਵੀਂ ਦਿੱਲੀ:  26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਇਕ ਹੋਰ ਗ੍ਰਿਫ਼ਤਾਰੀ ਕੀਤੀ ਹੈ। ਦਿੱਲੀ ਪੁਲਿਸ ਨੇ ਸਿੱਖ ਨੌਜਵਾਨ ਮਨਿੰਦਰ ਸਿੰਘ ਨੂੰ ਮੋਸਟ ਵਾਂਟੇਡ ਦੱਸ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਨਿੰਦਰ ਸਿੰਘ ਨੂੰ ਬੀਤੇ ਦਿਨ ਪੀਤਮਪੁਰਾ ਨੇੜਿਓਂ ਗ੍ਰਿਫ਼ਤਾਰ ਕੀਤਾ।

ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਤੋਂ ਦੋ ਤਲਵਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿਚ ਪੁਲਿਸ ਮਨਿੰਦਰ ਸਿੰਘ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਨਿੰਦਰ ਸਿੰਘ ਨੇ ਸਵਰੂਪ ਨਗਰ ਵਿਚ ਅਜਿਹੇ 5 ਲੋਕ ਤਿਆਰ ਕੀਤੇ ਜੋ ਉਹਨਾਂ ਨਾਲ ਬਾਈਕ ‘ਤੇ ਸਵਾਰ ਹੋ ਕੇ ਲਾਲ ਕਿਲ੍ਹੇ ਤੱਕ ਪਹੁੰਚੇ ਸੀ।

ਦੱਸ ਦਈਏ ਕਿ ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ਵਿਚ ਦੀਪ ਸਿੱਧੂ ਤੇ ਇਕਬਾਲ ਸਿੰਘ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਦਿੱਲੀ ਪੁਲਿਸ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਵੀ ਕਰ ਰਹੀ ਹੈ। ਪੁਲਿਸ ਵੱਲੋਂ ਕਈ ਦੋਸ਼ੀਆਂ ‘ਤੇ ਇਨਾਮ ਵੀ ਰੱਖੇ ਗਏ ਹਨ।