ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਵਿੱਚ ਤੇਲ ਅਤੇ ਗੈਸ ਪ੍ਰਾਜੈਕਟਾਂ ਦੀ ਰੱਖੀ ਨੀਂਹ
ਕਿਹਾ ਕਿ ਮਹੱਤਵਪੂਰਨ ਤੇਲ ਅਤੇ ਗੈਸ ਪ੍ਰਾਜੈਕਟਾਂ ਦੀ ਸ਼ੁਰੂਆਤ ਨਾ ਸਿਰਫ ਤਾਮਿਲਨਾਡੂ ਬਲਕਿ ਪੂਰੇ ਦੇਸ਼ ਲਈ ਜਸ਼ਨ ਮਨਾਉਣ ਵਾਲੀ ਗੱਲ ਹੈ ।
PM Modi
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤਾਮਿਲਨਾਡੂ ਵਿੱਚ ਤੇਲ ਅਤੇ ਗੈਸ ਪ੍ਰਾਜੈਕਟਾਂ ਦੀ ਨੀਂਹ ਰੱਖੀ । ਵੀਡੀਓ ਕਾਨਫਰੰਸਿੰਗ ਰਾਹੀਂ ਪੀਐਮ ਮੋਦੀ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹੱਤਵਪੂਰਨ ਤੇਲ ਅਤੇ ਗੈਸ ਪ੍ਰਾਜੈਕਟਾਂ ਦੀ ਸ਼ੁਰੂਆਤ ਨਾ ਸਿਰਫ ਤਾਮਿਲਨਾਡੂ ਬਲਕਿ ਪੂਰੇ ਦੇਸ਼ ਲਈ ਜਸ਼ਨ ਮਨਾਉਣ ਵਾਲੀ ਗੱਲ ਹੈ । ਕੈਂਟਰਲ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸ. ਐਡਪਾਡੀ ਕੇ. ਪਲਾਨੀਸਵਾਮੀ ਨੇ ਵੀ ਇਸ ਸਮਾਗਮ ਵਿਚ ਸ਼ਿਰਕਤ ਕੀਤੀ ।