ਰਾਖਵੇਂਕਰਨ 'ਤੇ ਬੋਲੇ ਨਿਤੀਸ਼ ਕੁਮਾਰ , ਕਿਹਾ ਬਿਹਾਰ ਦਾ ਫਾਰਮੂਲਾ ਕੇਂਦਰ ਵਿਚ ਵੀ ਲਾਗੂ ਹੋਵੇ
ਕਿਹਾ ਕਿ ਇਹ ਫਾਰਮੂਲਾ ਬਿਹਾਰ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ,
nitesh kumar and pm modi
ਪਟਨਾ : ਰਾਖਵੇਂਕਰਨ ਨੂੰ ਲੈ ਕੇ ਇੱਕ ਵਾਰ ਫੇਰ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਰਿਹਾ ਹੋ ਚੁੱਕਾ ਹੈ । ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਖਵੇਂਕਰਨ ਦੀ ਬੋਲਦਿਆਂ ਕਿਹਾ ਕਿ ਬਿਹਾਰ ਵਾਲਾ ਫਾਰਮੂਲਾ ਕੇਂਦਰ ਵਿੱਚ ਲਾਗੂ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਪਿਛੜਾ ਵਰਗ ਦੇ ਅੰਦਰ ਵੀ ਅੱਤ ਪਿਛੜਾ ਵਰਗ ਦੀ ਚੋਣ ਕਰਕੇ ਰਾਖਵਾਂਕਰਨ ਦਾ ਲਾਭ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਫਾਰਮੂਲਾ ਬਿਹਾਰ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ, ਕੇਂਦਰ ਸਰਕਾਰ ਨੂੰ ਵੀ ਇਸ ਫਾਰਮੂਲੇ ਨੂੰ ਇੱਕ ਵਾਰ ਜਰੂਰ ਦੇਖਣਾ ਚਾਹੀਦਾ ਹੈ ।