ਕੱਲ੍ਹ ਭਾਰਤ ਆਉਣਗੇ 12 ਹੋਰ ਚੀਤੇ, ਜਹਾਜ਼ ਹੋਇਆ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੱਖਣੀ ਅਫਰੀਕਾ ਤੋਂ ਆਉਣਗੇ ਇਹ ਚੀਤੇ

photo

 

ਭੋਪਾਲ: ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਜਲਦੀ ਹੀ ਚੀਤਿਆਂ ਦੀ ਗਿਣਤੀ ਵਧਣ ਵਾਲੀ ਹੈ। ਇਸ ਵਾਰ ਇਨ੍ਹਾਂ ਚੀਤਿਆਂ ਨੂੰ ਦੱਖਣੀ ਅਫਰੀਕਾ ਤੋਂ ਲਿਆਂਦਾ ਜਾਵੇਗਾ। ਇੱਕ ਵਿਸ਼ੇਸ਼ ਜਹਾਜ਼ 17 ਫਰਵਰੀ ਨੂੰ ਰਾਤ 8:00 ਵਜੇ ਦੱਖਣੀ ਅਫਰੀਕਾ ਤੋਂ ਰਵਾਨਾ ਹੋਵੇਗਾ ਅਤੇ 18 ਫਰਵਰੀ ਨੂੰ ਸਵੇਰੇ 10:00 ਵਜੇ ਗਵਾਲੀਅਰ ਹਵਾਈ ਅੱਡੇ 'ਤੇ ਉਤਰੇਗਾ।

ਇਹ ਵੀ ਪੜ੍ਹੋ :   ਕੇਲੇ ਦੇ ਛਿਲਕੇ ਸਾਡੀ ਚਮੜੀ ਲਈ ਹਨ ਬਹੁਤ ਫ਼ਾਇਦੇਮੰਦ

ਦੱਖਣੀ ਅਫਰੀਕਾ ਤੋਂ ਚੀਤਿਆਂ ਨੂੰ ਲਿਆਉਣ ਲਈ ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਸੀ-17 ਗਲੋਬਮਾਸਟਰ ਅੱਜ ਸਵੇਰੇ ਦੱਖਣੀ ਅਫਰੀਕਾ ਲਈ ਰਵਾਨਾ ਹੋ ਚੁੱਕਾ ਹੈ। 18 ਫਰਵਰੀ ਨੂੰ ਸਵੇਰੇ 10:00 ਵਜੇ ਚੀਤਿਆਂ ਨੂੰ ਲੈ ਕੇ ਜਾਣ ਵਾਲਾ ਇਹ ਜਹਾਜ਼ ਗਵਾਲੀਅਰ ਹਵਾਈ ਅੱਡੇ 'ਤੇ ਉਤਰੇਗਾ, ਜਿਸ ਤੋਂ ਬਾਅਦ ਚੀਤਿਆਂ ਨੂੰ MI 17 ਹੈਲੀਕਾਪਟਰ ਰਾਹੀਂ ਕੁਨੋ ਨੈਸ਼ਨਲ ਪਾਰਕ ਲਿਜਾਇਆ ਜਾਵੇਗਾ। ਵੈਟਰਨਰੀ ਡਾਕਟਰ ਅਤੇ ਚੀਤਾ ਮਾਹਿਰ ਡਾਕਟਰ ਲਾਰੇਲ ਵੀ ਇਸੇ ਵਿਸ਼ੇਸ਼ ਜਹਾਜ਼ ਵਿੱਚ ਚੀਤਿਆਂ ਦੇ ਨਾਲ ਜਾਣਗੇ।

ਇਸ ਸਮੁੱਚੀ ਸੇਵਾ ਲਈ ਰੱਖਿਆ ਮੰਤਰਾਲੇ ਅਤੇ ਹਵਾਈ ਸੈਨਾ ਨੇ ਵਾਤਾਵਰਣ ਮੰਤਰਾਲੇ ਤੋਂ ਕੋਈ ਫੀਸ ਨਹੀਂ ਲਈ ਹੈ ਅਤੇ ਇਹ ਸੇਵਾ ਮੁਫਤ ਦਿੱਤੀ ਜਾ ਰਹੀ ਹੈ।
ਜਹਾਜ਼ ਦੇ ਦੇਸ਼ 'ਚ ਉਤਰਨ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਚੀਤਿਆਂ ਦੇ ਸਵਾਗਤ ਲਈ ਕੁਨੋ ਨੈਸ਼ਨਲ ਪਾਰਕ 'ਚ ਮੌਜੂਦ ਹੋਣਗੇ। ਇਸ ਵਾਰ ਦੱਖਣੀ ਅਫਰੀਕਾ ਤੋਂ 7 ਨਰ ਅਤੇ ਪੰਜ ਮਾਦਾ ਚੀਤੇ ਲਿਆਂਦੇ ਜਾਣਗੇ।

ਇਹ ਵੀ ਪੜ੍ਹੋ :  ਬੀਬੀਸੀ ਉਤੇ ਇਨਕਮ ਟੈਕਸ ਰੇਡ ਅਤੇ ਵਿਦੇਸ਼ੀ ਮੀਡੀਆ ਵਿਚ ਇਸ ਦਾ ਪ੍ਰਤੀਕਰਮ ਵੇਖ ਕੇ... 


ਅੰਤਰਰਾਸ਼ਟਰੀ ਮਾਪਦੰਡਾਂ ਤਹਿਤ ਇਨ੍ਹਾਂ ਚੀਤਿਆਂ ਨੂੰ ਕੁਨੋ ਨੈਸ਼ਨਲ ਪਾਰਕ ਵਿੱਚ 1 ਮਹੀਨੇ ਤੱਕ ਕੁਆਰੰਟੀਨ ਵਿੱਚ ਰਹਿਣਾ ਹੋਵੇਗਾ। ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਹੋਏ ਸਮਝੌਤੇ ਅਨੁਸਾਰ ਹਰ ਸਾਲ ਦੱਖਣੀ ਅਫ਼ਰੀਕਾ ਤੋਂ 10 ਤੋਂ 12 ਚੀਤੇ ਅਗਲੇ 10 ਸਾਲਾਂ ਤੱਕ ਦੇਸ਼ ਵਿੱਚ ਲਿਆਂਦੇ ਜਾਣਗੇ ਤਾਂ ਜੋ ਉਨ੍ਹਾਂ ਦੀ ਲੋੜੀਂਦੀ ਗਿਣਤੀ ਇੱਥੇ ਰਹਿ ਸਕੇ।