ਗੈਸ ਟੈਂਕਰ-ਟਰੇਲਰ ਦੀ ਆਪਸ 'ਚ ਹੋਈ ਭਿਆਨਕ ਟੱਕਰ, ਜ਼ਿੰਦਾ ਸੜੇ 3 ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

4 ਲੋਕ ਗੰਭੀਰ

photo

 

ਅਜਮੇਰ: ਅਜਮੇਰ ਦੇ ਰਾਸ਼ਟਰੀ ਰਾਜਮਾਰਗ-8 'ਤੇ ਰਾਣੀ ਬਾਗ ਰਿਜ਼ੋਰਟ ਨੇੜੇ ਵੀਰਵਾਰ ਦੁਪਹਿਰ ਕਰੀਬ 12:30 ਵਜੇ ਗੈਸ ਟੈਂਕਰ ਅਤੇ ਟਰਾਲੇ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 500 ਮੀਟਰ ਦਾ ਇਲਾਕਾ ਅੱਗ ਦਾ ਗੋਲਾ ਬਣ ਗਿਆ। ਹਾਦਸੇ 'ਚ ਤਿੰਨ ਲੋਕ ਜ਼ਿੰਦਾ ਸੜ ਗਏ। ਹਾਈਵੇਅ ਤੋਂ ਲੰਘ ਰਹੇ ਦੋ ਟਰੱਕਾਂ ਅਤੇ ਕਈ ਦੋਪਹੀਆ ਵਾਹਨਾਂ ਨੂੰ ਵੀ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਜ਼ੋਰਦਾਰ ਧਮਾਕੇ ਹੋਏ।

 ਇਹ ਵੀ ਪੜ੍ਹੋ : Youtube ਦੀ ਲੀਡਰਸ਼ਿਪ 'ਚ ਵੱਡਾ ਬਦਲਾਅ, ਭਾਰਤੀ ਮੂਲ ਦੇ ਨੀਲ ਮੋਹਨ ਬਣੇ ਨਵੇਂ CEO

ਮਰਨ ਵਾਲਿਆਂ ਵਿੱਚ ਗੈਸ ਟੈਂਕਰ ਦਾ ਡਰਾਈਵਰ ਅਤੇ ਮਾਰਬਲ ਦੇ ਬਲਾਕ ਲੈ ਕੇ ਜਾ ਰਹੇ ਟਰੇਲਰ ਦਾ ਡਰਾਈਵਰ ਸ਼ਾਮਲ ਹੈ। 4 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ  ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 10 ਤੋਂ ਵੱਧ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਅੱਗ ਨਾਲ ਪ੍ਰਭਾਵਿਤ ਕਰੀਬ 10-12 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਅੱਗ ਕਾਰਨ ਕਈ ਘਰਾਂ ਵਿੱਚ ਤਰੇੜਾਂ ਆ ਗਈਆਂ।

 ਇਹ ਵੀ ਪੜ੍ਹੋ :  ਪਾਕਿਸਤਾਨ ਤੋਂ ਰਿਹਾਅ ਹੋਏ ਕੈਦੀ ਨੂੰ ਰਾਜਸਥਾਨ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕਿਉਂ

ਚਸ਼ਮਦੀਦਾਂ ਮੁਤਾਬਕ ਹਾਦਸੇ ਤੋਂ ਬਾਅਦ ਹਾਈਵੇਅ ਜਾਮ ਹੋ ਗਿਆ। ਮੌਕੇ 'ਤੇ ਮੌਜੂਦ ਸੁਰਾਨਾ ਪੋਲ ਫੈਕਟਰੀ ਦੇ ਚੌਕੀਦਾਰ ਹੁਸੈਨ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਸੂਚਨਾ ਮਿਲਦੇ ਹੀ ਕਲੈਕਟਰ ਅੰਸ਼ਦੀਪ ਅਤੇ ਐਸਪੀ ਚੂਨਾਰਾਮ ਜਾਟ ਵੀ ਦੁਪਹਿਰ 1 ਵਜੇ ਮੌਕੇ 'ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਟਰੇਲਰ ਮੁੰਬਈ ਤੋਂ ਦਿੱਲੀ ਜਾ ਰਿਹਾ ਸੀ। ਇਸ ਦਾ ਡਰਾਈਵਰ ਨੋਖਾ ਵਾਸੀ ਸੁੰਦਰ ਪੁੱਤਰ ਮੁਨੀਰਾਮ ਅਜਮੇਰ ਰੋਡ ਪੁਲੀਆ ਨੇੜੇ ਲੰਘ ਰਿਹਾ ਸੀ ਤਾਂ ਅਚਾਨਕ ਐਲਪੀਜੀ ਨਾਲ ਭਰੇ ਇੱਕ ਟੈਂਕਰ ਨਾਲ ਟੱਕਰ ਹੋ ਗਈ। ਟਰੇਲਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਸੁੰਦਰ ਜ਼ਖ਼ਮੀ ਹੋ ਗਿਆ। ਪੁਲਿਸ ਹੋਰ ਮ੍ਰਿਤਕਾਂ ਅਤੇ ਜ਼ਖਮੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।