PM ਮੋਦੀ ਅਤੇ ਅਮਿਤ ਸ਼ਾਹ ਨੇ ਟਵਿਟਰ ਹੈਂਡਲ ’ਤੇ ਬਦਲਿਆ ਆਪਣਾ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਕਿਹਾ ਸੀ ਕਿ ਹਰ ਕੋਈ ਜੋ ਭਾਰਤ ਦੀ ਪ੍ਰਗਤੀ ਲਈ ਸਖ਼ਤ ਮਿਹਨਤ ਕਰ ਰਿਹਾ ਹੈ, ਉਹ ਇਕ ਚੌਕੀਦਾਰ ਹੈ

PM Narender Modi

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ ਹੈਂਡਲ ਉਤੇ ਆਪਣਾ ਨਾਮ ਬਦਲਕੇ ‘ਚੌਕੀਦਾਰ ਨਰਿੰਦਰ ਮੋਦੀ’ ਕਰ ਦਿੱਤਾ ਹੈ। ਇਸ ਦੇ ਤੁਰੰਤ ਬਾਅਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਟਵਿਟਰ ਹੈਂਡਲ ਉਤੇ ਆਪਣਾ ਨਾਮ ਬਦਲਕੇ ‘ਚੌਕੀਦਾਰ ਅਮਿਤ ਸ਼ਾਹ’ ਕਰ ਲਿਆ। ਅਮਿਤ ਸ਼ਾਹ ਨੇ ਟਵੀਟ ਕਰਦੇ ਹੋਏ ਲਿਖਿਆ, ਜਿਸ ਨੇ ਸਵੱਛਤਾ ਨੂੰ ਸੰਸਕਾਰ ਬਣਾਇਆ, ਉਹ ਚੌਕੀਦਾਰ ਹੈ।

ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਚੋਣ ਪ੍ਰਚਾਰ ਨੂੰ ਧਾਰ ਦਿੰਦੇ ਹੋਏ ‘ਮੈਂ ਵੀ ਚੌਕੀਦਾਰ ਮੁਹਿੰਮ ਸ਼ੁਰੂ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸ਼ਨੀਵਾਰ ਨੂੰ ਆਪਣੇ ਟਵਿਟਰ ਹੈਂਡਲ ਉਤੇ ਇਕ ਵੀਡੀਓ ਅਪਲੋਡ ਕਰ ਕੇ ‘ਮੈਂ ਵੀ ਚੌਕੀਦਾਰ’ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਮਿੰਟ 45 ਸੈਕਿੰਡ ਦੇ ਵੀਡੀਓ ਨਾਲ ਆਪਣੇ ਟਵਿਟਰ ਵਿਚ ਕਿਹਾ ਸੀ ਕਿ ਤੁਹਾਡਾ ਇਹ ਚੌਕੀਦਾਰ ਰਾਸ਼ਟਰ ਦੀ ਸੇਵਾ ਵਿਚ ਮਜ਼ਬੂਤੀ ਨਾਲ ਖੜ੍ਹਾ ਹੈ, ਪਰ ਮੈਂ ਇਕੱਲਾ ਨਹੀਂ ਹਾਂ।

ਮੋਦੀ ਨੇ ਕਿਹਾ ਸੀ ਕਿ ਹਰ ਕੋਈ ਜੋ ਭਾਰਤ ਦੀ ਪ੍ਰਗਤੀ ਲਈ ਸਖ਼ਤ ਮਿਹਨਤ ਕਰ ਰਿਹਾ ਹੈ, ਉਹ ਇਕ ਚੌਕੀਦਾਰ ਹੈ। ਉਨ੍ਹਾਂ ਕਿਹਾ ਸੀ ਕਿ ਅੱਜ ਹਰ ਭਾਰਤੀ ਕਹਿ ਰਿਹਾ ਹੈ ਕਿ ਮੈਂ ਵੀ ਚੌਕੀਦਾਰ। ਮੋਦੀ ਅਕਸਰ ਖੁਦ ਨੂੰ ਅਜਿਹਾ ‘ਚੌਕੀਦਾਰ ਦੱਸਦੇ ਆਏ ਹਨ ਜੋ ਭ੍ਰਿਸ਼ਟਾਚਾਰ ਨੂੰ ਆਗਿਆ ਨਹੀਂ ਦੇਵੇਗਾ ਅਤੇ ਨਾ ਹੀ ਖੁਦ ਭ੍ਰਿਸ਼ਟਾਚਾਰ ਕਰੇਗਾ।  ਨਰਿੰਦਰ ਮੋਦੀ 31 ਮਾਰਚ ਨੂੰ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਨਰਿੰਦਰ ਮੋਦੀ ਐਪ ਉਤੇ ‘ਮੈਂ ਵੀ ਚੌਕੀਦਾਰ’ ਮੁਹਿੰਮ ਦੇ ਤਹਿਤ ਸੰਕਲਪ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।