ਜੇ ਇਹ ਲੱਛਣ ਨਜ਼ਰ ਆਉਣ ਤਾਂ ਹੋ ਸਕਦੈ ਕਰੋਨਾ ਵਾਇਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆਂ ਦੇ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਵਧਦਾ ਹੀ ਜਾ ਰਿਹਾ ਹੈ

coronavirus

ਨਵੀਂ ਦਿੱਲੀ : ਪੂਰੀ ਦੁਨੀਆਂ ਦੇ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਵਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਆਏ ਦਿਨ ਹੀ ਇਸ ਨਾਲ ਸਬੰਧ ਮਰੀਜ਼ ਸਾਹਮਣੇ ਆ ਰਹੇ ਹਨ । ਹੁਣ ਤੱਕ ਪੂਰੀ ਦੁਨੀਆਂ ਵਿਚ ਇਸ ਵਾਇਰਸ ਨਾਲ ਡੇਢ ਲੱਖ ਤੋਂ ਵੀ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 7 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਵੀ ਹੋ ਚੁੱਕੀ ਹੈ।

ਦੱਸ ਦੱਈਏ ਕਿ ਇਕ ਰਿਪੋਰਟ ਦੇ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਪਹਿਲੇ 5 ਦਿਨਾਂ ਦੇ ਵਿਚ ਇਹ 3 ਲੱਛਣ ਨਜ਼ਰ ਆਉਂਦੇ ਹਨ ਤਾਂ ਫਿਰ ਇਹ ਕਰੋਨਾ ਵਾਇਰਸ ਦੇ ਲੱਛਣ ਹੋ ਸਕਦੇ ਹਨ। ਆਓ ਜਾਣ ਲਈਏ ਕਿ ਉਹ 3 ਲੱਛਣ ਕਿਹੜੇ-ਕਿਹੜੇ ਹਨ। 1. ਇਸ ਰਿਪੋਰਟ ਦੇ ਵਿਚ ਦੱਸਿਆ ਗਿਆ ਹੈ ਕਿ ਕਰੋਨਾ ਵਾਇਰਸ ਦੀ ਚਪੇਟ ਵਿਚ ਆਉਣ ਤੋਂ ਬਾਅਦ ਪਹਿਲੇ 5 ਦਿਨਾਂ ਵਿਚ ਮਰੀਜ਼ ਨੂੰ ਸੁੱਕੀ ਖੰਘ ਆਉਣ ਲੱਗ ਜਾਂਦੀ ਹੈ।

2. ਮਰੀਜ਼ ਨੂੰ ਤੇਜ਼ ਬੁਖਾਰ ਹੋਣ ਲੱਗਦਾ ਹੈ ਅਤੇ ਉਸ ਦੇ ਸਰੀਰ ਦਾ ਤਾਪਮਾਨ ਕਾਫੀ ਵੱਧ ਜਾਂਦਾ ਹੈ। ਦੱਸ ਦੱਈਏ ਕਿ ਹੁਣ ਤੱਕ ਬਹੁਤ ਸਾਰੇ ਸਿਹਤ ਵਿਭਾਗ ਨਾਲ ਸਬੰਧ ਵਿਅਕਤੀ ਨੇ ਵੀ ਤੇਜ਼ ਬੁਖਾਰ ਨੂੰ ਕਰੋਨਾ ਦਾ ਇਕ ਅੰਦਾਜ ਦੱਸ ਚੁੱਕੇ ਹਨ। 3. ਕਰੋਨਾ ਵਾਇਰਸ ਦੇ ਪ੍ਰਭਾਵ ਵਿਚ ਆਉਣ ਤੋਂ ਬਾਅਦ ਮਰੀਜ਼ ਨੂੰ ਪਹਿਲੇ 5 ਦਿਨਾਂ ਅੰਦਰ ਸਾਹ ਲੈਣ ਵਿਚ ਵੀ ਤਕਲੀਫ਼ ਹੋਣ ਲੱਗਦੀ ਹੈ।

ਇਕ ਰਿਪੋਰਟ ਨੇ ਇਹ ਵੀ ਕਿਹਾ ਹੈ ਕਿ ਸਾਹ ਔਖਾ ਆਉਣ ਦਾ ਕਾਰਨ ਫੇਫੜਿਆਂ ਵਿਚ ਜੰਮੀ ਬਲਗਮ ਹੁੰਦੀ ਹੈ । ਨੈਸ਼ਨਲ ਹੈਲਥ ਸੈਂਟਰ ਅਤੇ ਵਿਸ਼ਵ ਸਿਹਤ ਸੰਗਠਨ ਨੇ ਵੀ ਕਰੋਨਾ ਨੂੰ ਲੈ ਕੇ ਇਸੇ ਤਰ੍ਹਾਂ ਦੇ ਕਾਰਨ ਦੱਸੇ ਸਨ ਅਤੇ ਇਸ ਦੇ ਨਾਲ ਹੀ ਸਰੀਰ ਦਾ ਦਰਦ ਕਰਨਾ ਅਤੇ ਜੁਖਾਮ ਵਰਗੀਆਂ ਸਮੱਸਿਆਂ ਨੂੰ ਵੀ ਇਸ ਵਾਇਰਸ ਦੇ ਲੱਛਣ ਮੰਨਿਆ ਜਾ ਰਿਹਾ ਹੈ।

ਇਸ ਲਈ ਵਿਸ਼ਵ ਸਿਹਤ ਸੰਗਠਨ ਦੇ ਵੱਲ਼ੋਂ ਕਾਫੀ ਵਾਰ ਇਹ ਹਦਾਇਤ ਦਿੱਤੀ ਗਈ ਹੈ ਕਿ ਆਪਣੇ ਹੱਥਾਂ ਨੂੰ ਸਾਫ ਰੱਖੋ ਅਤੇ ਜਿਆਦਾ ਭੀੜ ਵਾਲ਼ੀਆਂ ਜਗ੍ਹਾਂ ‘ਤੇ ਜਾਣ ਤੋਂ ਗੁਰੇਜ਼ ਕਰੋ। ਦੱਸ ਦੱਈਏ ਕਿ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਭਾਰਤ ਦੇ ਵੀ ਕਈ ਸੂਬਿਆਂ ਵਿਚ ਸਕੂਲਾਂ, ਕਾਲਜਾਂ, ਜਿੰਮ ਅਤੇ ਸ਼ਾਪਿੰਗ ਮਾਲ ਵਰਗੀਆਂ ਥਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।