ਉਪ ਰਾਜਪਾਲ ਸਬੰਧੀ ਬਿੱਲ ਵਿਰੁੱਧ ਜੰਤਰ-ਮੰਤਰ ’ਤੇ ਅੱਜ ਵਿਰੋਧ ਪ੍ਰਦਰਸ਼ਨ ਕਰੇਗੀ ਆਮ ਆਦਮੀ ਪਾਰਟੀ
ਵਿਰੋਧ ਪ੍ਰਦਰਸ਼ਨ ਦੀ ਅਗਵਾਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਨਗੇ।
Cm Kejrewal
ਨਵੀਂ ਦਿੱਲੀ : ਦਿੱਲੀ ਸਰਕਾਰ ਦੀਆਂ ਸ਼ਕਤੀਆਂ ਘਟਾਉਣ ਲਈ ਕੇਂਦਰ ਸਰਕਾਰ ਵਲੋਂ ਬੀਤੇ ਦਿਨੀਂ ਸੰਸਦ ਵਿਚ ਰਾਸ਼ਟਰੀ ਰਾਜਧਾਨੀ ਖੇਤਰ ਸੋਧ ਬਿਲ (2021) ਨੂੰ ਪੇਸ਼ ਕੀਤਾ। ਇਸ ਦੇ ਬਿਲ ਮੁਤਾਬਕ ਦਿੱਲੀ ਵਿਚ ਉੱਪ ਰਾਜਪਾਲ ਦੇ ਅਧਿਕਾਰ ਵਧ ਜਾਣਗੇ। ਇਸ ਬਿਲ ਦੇ ਖ਼ਿਲਾਫ਼ ਦਿੱਲੀ ਵਿਚ ਆਮ ਆਦਮੀ ਪਾਰਟੀ ਬੁਧਵਾਰ ਨੂੰ ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ ਕਰੇਗੀ। ਵਿਰੋਧ ਪ੍ਰਦਰਸ਼ਨ ਦੀ ਅਗਵਾਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਨਗੇ, ਕਿਉਂਕਿ ‘ਆਪ’ ਪਾਰਟੀ ਦੀ ਯੋਜਨਾ ਕੇਂਦਰ ਖ਼ਿਲਾਫ਼ ਸਖ਼ਤ ਵਿਰੋਧ ਦਰਜ ਕਰਾਉਣਾ ਹੈ।