ਕਿਸਾਨ ਆਗੂ ਆਪਣਾ ਫੈਸਲਾ ਤਾਂ ਲੈ ਨਹੀਂ ਸਕੇ, ਦੁਨੀਆ ਦੀ ਲੈ ਰਹੇ ਨੇ ਠੇਕੇਦਾਰੀ: ਨਰੇਂਦਰ ਤੋਮਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੋਮਰ ਬੋਲੇ ਕਿਸਾਨ ਆਗੂ ਬੰਗਾਲ ’ਚ ਜਾਕੇ ਪੱਥਰਾਂ ਨਾਲ ਸਿਰ ਨਾ ਮਾਰਨ ਕੋਈ ਫਾਇਦਾ ਨਹੀਂ ਹੋਵੇਗਾ...

Tomar

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਨੇਤਾ ਹੁਣ ਪੱਛਮੀ ਬੰਗਾਲ ਵਿਚ ਕੈਂਪ ਲਗਾ ਰਹੇ ਹਨ। ਕਿਸਾਨ ਨੇਤਾਵਾਂ ਦੇ ਬੰਗਾਲ ਡੇਰੇ ‘ਤੇ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਸਾਨ ਨੇਤਾਵਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਪੱਛਮੀ ਬੰਗਾਲ ਵਿਚ ਜਾ ਕੇ ਪੱਥਰਾਂ ਉਤੇ ਸਿਰ ਨਾ ਮਾਰਨ।

ਉਹ ਆਪਣੇ ਮਾਮਲੇ ਵਿਚ ਫੈਸਲਾ ਨਹੀਂ ਲੈ ਸਕੇ ਤੇ ਦੂਜਿਆਂ ਦੀ ਠੇਕੇਦਾਰੀ ਲੈ ਰਹੇ ਹਨ। ਇਸਦੇ ਨਾਲ ਹੀ ਕੇਂਦਰੀ ਖੇਤੀ ਮੰਤਰੀ ਨੇ ਮਮਤਾ ਬੈਨਰਜੀ ਉਤੇ ਵੀ ਨਿਸ਼ਾਨਾ ਸਾਧਿਆ ਹੈ। ਕਿਸਾਨ ਨੇਤਾਵਾਂ ਨੂੰ ਤੋਮਰ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਪੱਥਰ ਨਾਲ ਸਿਰ ਮਾਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ।

ਇਨਾਂ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਮਮਤਾ ਬੈਨਰਜੀ ਉਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਵਿਦਾਈ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਗ੍ਰਹਿ ਰਾਜ ਵਿਚ ਕਿਸਾਨ ਨੇਤਾ ਰਾਕੇਸ਼ ਟਿਕੈਤ ਲਗਾਤਾਰ ਮਹਾਂ ਪੰਚਾਇਤਾਂ ਕਰ ਰਹੇ ਹਨ।

ਰੀਵਾ ਵਿਚ ਮਹਾਂ ਪੰਚਾਇਤ ਦੌਰਾਨ ਉਨ੍ਹਾਂ ਨੇ ਟਿਕੈਤ ਉਤੇ ਜਮਕੇ ਨਿਸ਼ਾਨਾ ਸਾਧਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਸਰਕਾਰ ਕਿਸਾਨਾਂ ਤੋਂ ਚੌਲ ਮੰਗ ਰਹੀ ਹੈ ਅਤੇ ਕਿਸਾਨ ਸਰਕਾਰ ਤੋਂ ਐਮਐਸਪੀ ਦੀ ਮੰਗ ਕਰ ਰਹੇ ਹਨ।