ਸੱਦਾਮ ਹੁਸੈਨ ਅਤੇ ਮੁਆਮਰ ਗੱਦਾਫੀ ਵੀ ਚੋਣਾਂ ਜਿੱਤ ਜਾਂਦੇ ਸਨ- ਰਾਹੁਲ ਗਾਂਧੀ
- ਸਵੀਡਿਸ਼ ਸੰਸਥਾ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਲੋਕਤੰਤਰੀ ਆਜ਼ਾਦੀ ਘਟੀ ਹੈ।
Rahul Gandhi
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਵਿਚ ਲੋਕਤੰਤਰੀ ਮਿਆਰਾਂ ਵਿਚ ਗਿਰਾਵਟ ਆਉਣ ਦੀ ਇਕ ਅੰਤਰਰਾਸ਼ਟਰੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 'ਤੇ ਅਸਿੱਧੇ ਤੌਰ'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇਕ ਸਮਾਗਮ ਵਿਚ ਕਿਹਾ ਕਿ ਇਰਾਕ ਦੇ ਤਾਨਾਸ਼ਾਹ ਸੱਦਾਮ ਹੁਸੈਨ ਅਤੇ ਲੀਬੀਆ ਮੁਆਮਰ ਗੱਦਾਫੀ ਨੇ ਚੋਣਾਂ ਵੀ ਜਿੱਤੀਆਂ।