ਸੀਵਰ ਦੀ ਸਫ਼ਾਈ ਕਾਰਨ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਵਿਚ ਭਾਰੀ ਗਿਰਾਵਟ:ਕੇਂਦਰ ਸਰਕਾਰ
24 Sanitation Workers Will Die In 2021, Compared To 118
ਨਵੀਂ ਦਿੱਲੀ: ਸੀਵਰ ਸਫ਼ਾਈ ਕਾਰਨ ਲਗਾਤਾਰ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਰਾਜ ਸਭਾ ਦੇ ਇਕ ਪ੍ਰਸ਼ਨ ਦਾ ਲਿਖਤੀ ਰੂਪ ਵਿਚ ਜਵਾਬ ਦਿੰਦਿਆਂ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਹੁਣ ਸੀਵਰ ਦੀ ਸਫ਼ਾਈ ਦੌਰਾਨ ਮੌਤਾਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ।
2019 ਦੇ ਮੁਕਾਬਲੇ 2021 ਵਿਚ ਸੀਵਰ ਟੈਂਕ ਦੀ ਸਫ਼ਾਈ ਕਰ ਰਹੇ ਮਜ਼ਦੂਰਾਂ ਦੀਆਂ ਮੌਤਾਂ ਦੀ ਗਿਣਤੀ 118 ਤੋਂ ਘਟ ਕੇ 24 ਰਹਿ ਗਈ ਹੈ। ਸਰਕਾਰ ਵਲੋਂ ਸਫ਼ਾਈ ਕਰਮਚਾਰੀਆਂ ਦੀ ਸਿਖਲਾਈ ਲਈ ਚੁੱਕੇ ਗਏ ਠੋਸ ਕਦਮਾਂ ਕਾਰਨ ਮੌਤਾਂ ਦੇ ਅੰਕੜਿਆਂ ਵਿਚ ਭਾਰੀ ਗਿਰਾਵਟ ਆਈ ਹੈ।
ਅਠਾਵਲੇ ਨੇ ਕਿਹਾ ਹੈ ਕਿ ਰਿਹਾਇਸ਼ੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਤੇ ਸਫ਼ਾਈ ਵਿਭਾਗ ਦੇ ਸਲਾਹ ਮਸ਼ਵਰੇ ਨਾਲ ਮਸ਼ੀਨੀ ਸੈਨੀਟੇਸ਼ਨ ਈਕੋਸਿਸਟਮ ਲਈ ਰਾਸ਼ਟਰੀ ਨੀਤੀ ਤਿਆਰ ਕੀਤੀ ਗਈ ਹੈ, ਜਿਸ ਦੇ ਤਹਿਤ ਹਰੇਕ ਜ਼ਿਲ੍ਹੇ ਦੇ ਨਗਰਪਾਲਿਕਾ ਵਿਚ ਸੈਨੀਟੇਸ਼ਨ ਅਥਾਰਟੀ ਸੈਨੀਟੇਸ਼ਨ ਰਿਸਪਾਂਸ ਯੂਨਿਟ ਦੀ ਸਥਾਪਨਾ ਕੀਤੀ ਗਈ ਹੈ।
ਉਹਨਾਂ ਅੱਗੇ ਕਿਹਾ ਹੈ ਕਿ ਸਰਕਾਰ ਸੀਵਰਾਂ ਅਤੇ ਸੀਵਰਾਂ ਦੀ ਖਤਰਨਾਕ ਸਫ਼ਾਈ ਕਾਰਨ ਹੋਣ ਵਾਲੀਆਂ ਮੌਤਾਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।