ਦਿੱਲੀ ਦੰਗਿਆਂ ਦੌਰਾਨ ਮਾਰੇ ਗਏ IB ਅਫ਼ਸਰ ਅੰਕਿਤ ਸ਼ਰਮਾ ਦੇ ਭਰਾ ਨੂੰ ਮਿਲੀ ਸਰਕਾਰੀ ਨੌਕਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

CM ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਹੋਏ ਦੰਗਿਆਂ ਦੌਰਾਨ ਮਾਰੇ ਗਏ IB ਅਫ਼ਸਰ ਅੰਕਿਤ ਸ਼ਰਮਾ ਦੇ ਭਰਾ ਅੰਕੁਰ ਸ਼ਰਮਾ ਨੂੰ ਸਰਕਾਰੀ ਨੌਕਰੀ ਦਾ ਪਰਮਾਣ ਪੱਤਰ ਸੌਂਪਿਆ

Brother of IB officer Ankit Sharma, who was killed in Delhi riots, gets govt job

 

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਤਰੀ ਪੂਰਵੀ ਇਲਾਕੇ ਵਿਚ ਹੋਏ ਦੰਗਿਆਂ ਦੌਰਾਨ ਮਾਰੇ ਗਏ ਖੂਫੀਆ ਬਿਊਰੋ ਦੇ ਅਧਿਕਾਰੀ ਅੰਕਿਤ ਸ਼ਰਮਾ ਦੇ ਭਰਾ ਅੰਕੁਰ ਸ਼ਰਮਾ ਨੂੰ ਸਰਕਾਰੀ ਨੌਕਰੀ ਦਾ ਪਰਮਾਣ ਪੱਤਰ ਸੌਂਪਿਆ ਹੈ।

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਟਵੀਟ ਕੀਤਾ ਗਿਆ ਕਿ “ਦਿੱਲੀ ਹਿੰਸਾ ਦੌਰਾਨ ਮਾਰੇ ਗਏ ਆਈ.ਬੀ ਅਫ਼ਸਰ ਅੰਕਿਤ ਸ਼ਰਮਾ ਦੇ ਭਰਾ ਅੰਕੁਰ ਸ਼ਰਮਾ ਨੂੰ ਸਰਕਾਰੀ ਨੌਕਰੀ ਦਾ ਪ੍ਰਮਾਣ ਪੱਤਰ ਸੌਂਪਿਆ ਗਿਆ ਹੈ। ਅੰਕੁਰ ਨੂੰ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਵਿਚ ਨਿਯੁਕਤ ਕੀਤਾ ਗਿਆ।”

ਸੀਐਮਓ ਨੇ ਪਿਛਲੇ ਸਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅੰਕਿਤ ਸ਼ਰਮਾ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈਂਕ ਸੌਂਪਣ ਦੀ ਜਾਣਕਾਰੀ ਦਿੱਤੀ ਸੀ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸਰਕਾਰ ਭਵਿੱਖ ਵਿਚ ਵੀ ਪਰਿਵਾਰ ਦੀ ਮਦਦ ਕਰਦੀ ਰਹੇਗੀ। ਉਹਨਾਂ ਨੇ ਟਵੀਟ ਕੀਤਾ ਕਿ, “ਇਨਸਾਨ ਦੀ ਕਮੀ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸਰਕਾਰੀ ਨੌਕਰੀ ਅਤੇ ਇਕ ਕਰੋੜ ਰੁਪਏ ਦੀ ਸਹਾਇਕ ਰਾਸ਼ੀ ਨਾਲ ਪਰਿਵਾਰ ਨੂੰ ਮਦਦ ਮਿਲੇਗੀ। ਭਵਿੱਖ ਵਿੱਚ ਵੀ ਪਰਿਵਾਰ ਦੀ ਹਰ ਸੰਭਵ ਮਦਦ ਕਰਦੇ ਰਹਾਂਗੇ।”

ਫ਼ਰਵਰੀ 2020 ਨੂੰ ਉੱਤਰ ਪੂਰਵੀ ਦਿੱਲੀ ਦੇ ਦੰਗਾ ਗ੍ਰਸਤ ਇਲਾਕਾ ਚਾਂਦਬਾਗ ਦੇ ਨਜ਼ਦੀਕ ਇਕ ਨਾਲੇ ਵਿਚ ਅੰਕਿਤ ਸ਼ਰਮਾ ਦੀ ਲਾਸ਼ ਮਿਲੀ ਸੀ। ਦਿੱਲੀ ਸਰਕਾਰ ਨੇ ਮਾਰਚ 2021 ਵਿਚ ਅੰਕੁਰ ਸ਼ਰਮਾ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ।