ਦਿੱਲੀ ਦੰਗਿਆਂ ਵਿਚ ਅਦਾਲਤ ਨੇ ਸੁਣਾਈ ਪਹਿਲੀ ਸਜ਼ਾ, ਦੋਸ਼ੀ ਨੂੰ ਹੋਈ 5 ਸਾਲ ਦੀ ਜੇਲ੍ਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪੂਰਬੀ ਦਿੱਲੀ ਦੰਗਾ ਮਾਮਲੇ ਵਿਚ ਪਹਿਲੀ ਸਜ਼ਾ ਸੁਣਾਈ ਗਈ। ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਦਿਨੇਸ਼ ਯਾਦਵ ਨਾਂ ਦੇ ਵਿਅਕਤੀ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ।

First conviction in Delhi riots case


ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਦੰਗਾ ਮਾਮਲੇ ਵਿਚ ਵੀਰਵਾਰ ਨੂੰ ਪਹਿਲੀ ਸਜ਼ਾ ਸੁਣਾਈ ਗਈ। ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਦਿਨੇਸ਼ ਯਾਦਵ ਨਾਂ ਦੇ ਵਿਅਕਤੀ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਆਰਸੀਐਸ ਭਦੌਰੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ। ਯਾਦਵ ਨੂੰ ਇਕ ਔਰਤ ਦੇ ਘਰ ਵਿਚ ਲੁੱਟ ਅਤੇ ਅੱਗ ਲਗਾਉਣ ਦੇ ਦੋਸ਼ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।

Delhi Riots Case

ਦਿੱਲੀ ਦੇ ਗੋਕੁਲਪੁਰੀ ਦੇ ਭਾਗੀਰਥੀ ਵਿਹਾਰ 'ਚ 70 ਸਾਲਾ ਔਰਤ ਮਨੋਰੀ ਦਾ ਘਰ ਹੈ, ਜਿਸ 'ਚ ਅੱਗ ਲਗਾਉਣ ਦੇ ਦੋਸ਼ 'ਚ ਉਸੇ ਇਲਾਕੇ ਦੇ ਰਹਿਣ ਵਾਲੇ ਦਿਨੇਸ਼ ਯਾਦਵ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਇਹ ਪਹਿਲਾ ਮਾਮਲਾ ਹੈ ਜਦੋਂ ਉੱਤਰ ਪੂਰਬੀ ਦਿੱਲੀ ਵਿਚ ਹੋਏ ਭਿਆਨਕ ਦੰਗਿਆਂ ਵਿਚ ਕਿਸੇ ਨੂੰ ਸਜ਼ਾ ਸੁਣਾਈ ਗਈ ਹੈ।

Karkardooma Court

25 ਦਸੰਬਰ 2020 ਨੂੰ ਮਨੋਰੀ ਨਾਮਕ ਔਰਤ ਦੇ ਘਰ ਲੁੱਟ-ਖੋਹ ਤੋਂ ਬਾਅਦ ਅੱਗ ਲਗਾ ਦਿੱਤੀ ਗਈ ਸੀ। ਦੰਗਾਕਾਰੀਆਂ ਨੇ ਉਹਨਾਂ ਦੇ ਪਸ਼ੂ ਵੀ ਚੋਰੀ ਕਰ ਲਏ ਸਨ। 70 ਸਾਲਾ ਮਨੋਰੀ ਨੇ ਛੱਤ ਤੋਂ ਛਾਲ ਮਾਰ ਕੇ ਕਿਸੇ ਦੇ ਘਰ ਵਿਚ ਲੁਕ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਪੁਲਿਸ ਨੇ ਕਿਸੇ ਤਰ੍ਹਾਂ ਉਸ ਦੇ ਪਰਿਵਾਰ ਨੂੰ ਬਚਾਇਆ। ਪੂਰਾ ਪਰਿਵਾਰ 2 ਹਫਤੇ ਦਿੱਲੀ ਤੋਂ ਬਾਹਰ ਰਿਹਾ।

Delhi riots

ਇਸ ਮਾਮਲੇ ਵਿਚ ਅਦਾਲਤ ਨੇ 2 ਪੁਲਿਸ ਮੁਲਾਜ਼ਮਾਂ ਦੇ ਬਿਆਨ ਨੂੰ ਅਹਿਮ ਮੰਨਿਆ ਹੈ। ਉਹਨਾਂ ਦੱਸਿਆ ਕਿ ਦਿਨੇਸ਼ ਉਸ ਭੀੜ ਦਾ ਹਿੱਸਾ ਸੀ ਜੋ ਹਿੰਸਾ ਵਿਚ ਸ਼ਾਮਲ ਸੀ। ਹਾਲਾਂਕਿ ਉਸ ਨੇ ਦਿਨੇਸ਼ ਨੂੰ ਮਨੋਰੀ ਦਾ ਘਰ ਸਾੜਦੇ ਨਹੀਂ ਦੇਖਿਆ। ਹਾਲਾਂਕਿ ਅਦਾਲਤ ਨੇ ਕਿਹਾ ਕਿ ਜੇਕਰ ਕੋਈ ਗੈਰ-ਕਾਨੂੰਨੀ ਭੀੜ ਦਾ ਹਿੱਸਾ ਹੈ ਤਾਂ ਉਹ ਬਾਕੀ ਦੰਗਾਕਾਰੀਆਂ ਵਾਂਗ ਹਿੰਸਾ ਲਈ ਬਰਾਬਰ ਦਾ ਜ਼ਿੰਮੇਵਾਰ ਹੈ।