CTU ਵਿਚ 131 ਕੰਡਕਟਰਾਂ ਅਤੇ 46 ਡਰਾਈਵਰਾਂ ਦੀਆਂ ਅਸਾਮੀਆਂ ’ਤੇ ਹੋਵੇਗੀ ਭਰਤੀ, 10 ਅਪ੍ਰੈਲ ਤੱਕ ਕਰ ਸਕਦੇ ਹੋ ਅਪਲਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਵੇਂ ਅਸਾਮੀਆਂ ਲਈ ਸਿਰਫ਼ ਪੁਰਸ਼ ਉਮੀਦਵਾਰ ਹੀ ਕਰ ਸਕਣਗੇ ਅਪਲਾਈ

131 conductors and 46 drivers will be recruited in CTU

 

ਚੰਡੀਗੜ੍ਹ: ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਸਿੱਧੀ ਭਰਤੀ ਰਾਹੀਂ ਕੰਡਕਟਰ ਅਤੇ ਡਰਾਈਵਰ ਦੀ ਭਰਤੀ ਕਰਨ ਜਾ ਰਹੀ ਹੈ। ਡਾਇਰੈਕਟਰ ਟਰਾਂਸਪੋਰਟ ਦਫ਼ਤਰ ਨੇ ਇਸ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਹੈ। 10 ਅਪ੍ਰੈਲ ਅਪਲਾਈ ਕਰਨ ਦੀ ਆਖ਼ਰੀ ਤਰੀਕ ਹੈ ਜਦਕਿ 15 ਅਪ੍ਰੈਲ ਫ਼ੀਸ ਜਮਾਂ ਕਰਵਾਉਣ ਦੀ ਆਖ਼ਰੀ ਤਰੀਕ ਹੈ। ਇਸ ਭਰਤੀ ਤਹਿਤ 46 ਡਰਾਈਵਰ ਅਤੇ 131 ਕੰਡਕਟਰਾਂ ਦੀ ਭਰਤੀ ਕੀਤੀ ਜਾਵੇਗੀ।

 

ਹਾਲਾਂਕਿ ਇਹਨਾਂ ਅਸਾਮੀਆਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ। ਦੋਵੇਂ ਅਹੁਦਿਆਂ ਲਈ ਸਿਰਫ਼ ਪੁਰਸ਼ ਉਮੀਦਵਾਰ ਹੀ ਯੋਗ ਹਨ। ਉਮੀਦਵਾਰ ਭਰਤੀ ਨਾਲ ਸਬੰਧਤ ਹੋਰ ਜਾਣਕਾਰੀ ਲਈ ਅਤੇ ਅਪਲਾਈ ਕਰਨ ਸਬੰਧੀ ਹੋਰ ਵੇਰਵੇ ਅਧਿਕਾਰਤ ਵੈੱਬਸਾਈਟ www.chdctu.gov.in  'ਤੇ ਦੇਖ ਸਕਦੇ ਹਨ। ਵੈੱਬਸਾਈਟ 'ਤੇ ਵਿੱਦਿਅਕ ਯੋਗਤਾ, ਉਮਰ, ਵੱਧ ਉਮਰ ਸੀਮਾ 'ਚ ਛੋਟ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ।

 

ਡਰਾਈਵਰਾਂ ਦੀ ਭਰਤੀ ਤਹਿਤ ਜਨਰਲ ਕੈਟਾਗਰੀ ਵਿਚ 19 ਅਸਾਮੀਆਂ ਹਨ ਅਤੇ ਸਾਬਕਾ ਸੈਨਿਕ, ਡੀਐਸਐਮ ਸ਼੍ਰੇਣੀ ਲਈ 3 ਸੀਟਾਂ ਰਾਖਵੀਆਂ ਹਨ। ਇਸ ਲਈ ਇਸ ਸ਼੍ਰੇਣੀ ਵਿਚ ਕੁੱਲ 22 ਅਸਾਮੀਆਂ ਹਨ। ਐਸਸੀ ਵਿਚ ਕੁੱਲ 8 ਅਸਾਮੀਆਂ ਹਨ, ਜਿਨ੍ਹਾਂ ਵਿਚੋਂ ਇਕ ਸਾਬਕਾ ਫੌਜੀ, ਡੀਐਸਐਮ ਸ਼੍ਰੇਣੀ ਦੇ ਉਮੀਦਵਾਰਾਂ ਲਈ ਹੈ। OBC ਦੀਆਂ ਕੁੱਲ 12 ਸੀਟਾਂ ਵਿਚੋਂ ਇਕ ਸਾਬਕਾ ਸੈਨਿਕ, DSM ਸ਼੍ਰੇਣੀ ਲਈ ਹੈ। ਜਦਕਿ EWS ਸ਼੍ਰੇਣੀ ਵਿਚ ਸਾਰੀਆਂ ਚਾਰ ਅਸਾਮੀਆਂ ਸਾਬਕਾ ਸੈਨਿਕਾਂ, DSM ਸ਼੍ਰੇਣੀ ਲਈ ਰਾਖਵੀਆਂ ਹਨ।

 

ਉਧਰ ਕੰਡਕਟਰਾਂ ਦੀ ਭਰਤੀ ਤਹਿਤ ਜਨਰਲ ਕੈਟਾਗਰੀ ਦੀਆਂ ਕੁੱਲ 61 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 7 ਸਾਬਕਾ ਸੈਨਿਕਾਂ, ਡੀਐਸਐਮ ਸ਼੍ਰੇਣੀਆਂ ਲਈ ਰਾਖਵੀਆਂ ਹਨ। ਅਨੁਸੂਚਿਤ ਜਾਤੀ ਸ਼੍ਰੇਣੀ ਦੀਆਂ ਕੁੱਲ 23 ਅਸਾਮੀਆਂ ਵਿਚੋਂ 3 ਅਸਾਮੀਆਂ ਸਾਬਕਾ ਸੈਨਿਕਾਂ, ਡੀਐਸਐਮ ਸ਼੍ਰੇਣੀ ਲਈ ਹਨ, ਓਬੀਸੀ ਸ਼੍ਰੇਣੀ ਦੀਆਂ 35 ਅਸਾਮੀਆਂ ਵਿਚੋਂ, 4 ਅਸਾਮੀਆਂ ਸਾਬਕਾ ਸੈਨਿਕਾਂ, ਡੀਐਸਐਮ ਸ਼੍ਰੇਣੀ ਲਈ ਹਨ ਅਤੇ ਈਡਬਲਯੂਐਸ ਸ਼੍ਰੇਣੀ ਵਿਚ ਸਾਰੀਆਂ 12 ਅਸਾਮੀਆਂ ਸਾਬਕਾ ਸੈਨਿਕਾਂ, DSM ਸ਼੍ਰੇਣੀ ਲਈ ਹਨ।