ਟਿੱਕ ਟੌਕ ਬੈਨ ਹੋਣ ਕਾਰਨ ਲੋਕਾਂ ਨੇ ਦਿੱਤੇ ਅਜਿਹੇ ਫਨੀ ਰਿਐਕਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਗਭਗ ਪੂਰੇ ਭਾਰਤ ਦੇ ਲੋਕਾਂ ਨੇ ਜਤਾਈ ਨਿਰਾਸ਼ਾ

TikTok ban google block TikTok App twitter funny memes and reaction

ਗੂਗਲ ਨੇ ਪਲੇ ਸਟੋਰ ਤੋਂ ਟਿੱਕ ਟੌਕ ਐਪ ਹਟਾ ਦਿੱਤਾ ਹੈ। ਇਸ ਪ੍ਰਕਾਰ ਹੁਣ ਤੋਂ ਪਲੇ ਸਟੋਰ ਤੋਂ ਟਿੱਕ ਟੌਕ ਐਪ ਡਾਉਨਲੋਡ ਨਹੀਂ ਕੀਤਾ ਜਾ ਸਕਦਾ। ਟਿੱਕ ਟੌਕ ਤੇ ਰੋਕ ਲੱਗਣ ਕਾਰਨ ਇਸ ਦੇ ਯੂਸਰਜ਼ ਬਹੁਤ ਪ੍ਰੇਸ਼ਾਨ ਹੋ ਗਏ ਹਨ। ਗੂਗਲ ਨੇ ਮਦਰਾਸ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਹ ਕਦਮ ਉਠਾਇਆ ਹੈ।

ਮਦਰਾਸ ਹਾਈ ਕੋਰਟ ਨੇ 3 ਅਪ੍ਰੈਲ ਨੂੰ ਕੇਂਦਰ ਨੂੰ ਟਿੱਕ ਟੌਕ ਤੇ ਰੋਕ ਲਗਾਉਣ ਨੂੰ ਕਿਹਾ ਸੀ। ਨਾਲ ਹੀ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਕਿ ਟਿੱਕ ਟੌਕ ਐਪ ਪੋਰਨੋਗ੍ਰਾਫੀ ਨੂੰ ਵਧਾਵਾ ਦਿੰਦਾ ਹੈ ਅਤੇ ਬੱਚਿਆਂ ਤੇ ਗਲਤ ਅਸਰ ਪਾਉਂਦਾ ਹੈ।

ਟਿੱਕ ਟੌਕ ਤੇ ਅਸ਼ਲੀਲ ਵੀਡੀਓ ਵੀ ਪਾਈਆਂ ਜਾਂਦੀਆਂ ਸਨ। ਰੋਕ ਤੋਂ ਬਾਅਦ ਲੋਕਾਂ ਨੇ ਟਵੀਟਰ ਤੇ ਫਨੀ ਰਿਐਕਸ਼ਨ ਦਿੱਤੇ ਹਨ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਦੱਸ ਦਈਏ ਕਿ ਭਾਰਤ ਵਿਚ ਟਿੱਕ ਟੌਕ ਐਪ ਹੁਣ ਵੀ ਐਪਲ ਦੇ ਪਲੇਟਫਾਰਮਾਂ ਤੇ ਮੰਗਲਵਾਰ ਦੇਰ ਰਾਤ ਤੱਕ ਉਪਲੱਬਧ ਸੀ ਪਰ ਗੂਗਲ ਦੇ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਸੀ।

ਗੂਗਲ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਇਸ ਐਪਸ ਤੇ ਟਿੱਪਣੀ ਨਹੀਂ ਕਰਦਾ ਪਰ ਕਾਨੂੰਨਾਂ ਦੀ ਪਾਲਣਾ ਜ਼ਰੂਰ ਕਰਦਾ ਹੈ। ਟਿੱਕ ਟੌਕ ਦੀ ਮਦਦ ਨਾਲ ਯੂਸਰਜ਼ ਸਪੈਸ਼ਲ ਇਫੈਕਟ ਨਾਲ ਵੀਡੀਓ ਬਣਾ ਕੇ ਸ਼ੇਅਰ ਕਰ ਸਕਦੇ ਸਨ।

ਇਹ ਭਾਰਤ ਵਿਚ ਕਾਫੀ ਮਸ਼ਹੂਰ ਹੋ ਗਿਆ ਸੀ। ਕੁਝ ਰਾਜ ਨੇਤਾਵਾਂ ਨੇ ਇਸ ਐਪ ਤੇ ਟਿੱਪਣੀ ਵੀ ਕੀਤੀ ਸੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਕੰਟੇਂਟ ਅਣਉੱਚਿਤ ਹੈ। ਫਰਵਰੀ ਵਿਚ ਇੱਕ ਰਿਪੋਰਟ ਵਿਚ ਕਿਹਾ ਗਿਆ ਕਿ ਭਾਰਤ ਵਿਚ ਹੁਣ ਤੱਕ 240 ਮਿਲੀਅਨ ਲੋਕਾਂ ਦੁਆਰਾ ਇਸ ਐਪ ਨੂੰ ਡਾਉਨਲੋਡ ਕੀਤਾ ਜਾ ਚੁੱਕਾ ਹੈ।

ਟਿੱਕ ਟੌਕ ਤੇ ਪਾਬੰਦੀ ਲੱਗਣ ਕਾਰਨ ਭਾਰਤ ਦੇ ਸਾਰੇ ਲੋਕਾਂ ਤੇ ਇਸ ਤੇ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਲੋਕ ਟਵੀਟ ਕਰਕੇ ਇਸ ਦੀ ਨਿਰਾਸ਼ਾ ਪ੍ਰਗਟ ਕਰ ਰਹੇ ਹਨ।