ਮੱਧ ਪ੍ਰਦੇਸ਼ ਅਤੇ ਗੁਜਰਾਤ 'ਚ ਵਧਾਈ ਕੋਰੋਨਾ ਨੇ ਟੈਨਸ਼ਨ,ਮੁੰਬਈ ਵਿਚ 2000 ਤੋਂ ਵੱਧ ਮਾਮਲੇ ਆਏ ਸਾਹਮਣੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

file photo

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮਹਾਰਾਸ਼ਟਰ ਵਿਚ ਇਹ ਅੰਕੜਾ 3 ਹਜ਼ਾਰ ਨੂੰ ਪਾਰ ਕਰ ਗਿਆ ਹੈ। ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਵੀ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਵੀਰਵਾਰ ਨੂੰ ਕੁੱਲ 1260 ਨਵੇਂ ਕੇਸ ਸਾਹਮਣੇ ਆਏ, ਜੋ ਦੇਸ਼ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੀ ਹੁਣ ਤੱਕ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਹੈ।ਦੇਸ਼ ਵਿਚ ਹੁਣ ਤਕ 13,541 ਲੋਕਾਂ ਦੇ ਲਾਗ ਦੀ ਪੁਸ਼ਟੀ ਹੋਈ  ਹੈ। 1515 ਲੋਕ ਠੀਕ ਹੋ ਗਏ ਹਨ। ਦੇਸ਼ ਵਿਚ ਕੋਵਿਡ -19 ਤੋਂ ਹੋਈਆਂ ਮੌਤਾਂ ਦੀ ਗਿਣਤੀ ਹੁਣ ਵਧ ਕੇ 449 ਹੋ ਗਈ ਹੈ।

ਮੱਧ ਪ੍ਰਦੇਸ਼ ਵਿਚ ਇਕ ਦਿਨ ਵਿਚ 361 ਨਵੇਂ ਮਾਮਲੇ ,ਇਕੱਲੇ ਇੰਦੌਰ ਵਿਚ 244 
ਵੀਰਵਾਰ ਨੂੰ ਮੱਧ ਪ੍ਰਦੇਸ਼ ਵਿੱਚ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜਿੱਥੇ 361 ਲੋਕਾਂ ਦੇ  ਲਾਗ ਦੀ ਪੁਸ਼ਟੀ ਕੀਤੀ ਗਈ ਹੈ । ਇਨ੍ਹਾਂ ਵਿੱਚੋਂ 244 ਕੇਸ ਇਕੱਲੇ ਇੰਦੌਰ ਵਿੱਚ ਹੀ ਸਾਹਮਣੇ ਆਏ ਹਨ। ਇਸਦੇ ਨਾਲ, ਮੱਧ ਪ੍ਰਦੇਸ਼ 1299 ਮਾਮਲਿਆਂ ਦੇ ਨਾਲ ਕੋਰੋਨਾ ਤੋਂ ਪ੍ਰਭਾਵਿਤ ਰਾਜਾਂ ਦੀ ਸੂਚੀ ਵਿੱਚ ਮਹਾਰਾਸ਼ਟਰ ਅਤੇ ਦਿੱਲੀ ਤੋਂ ਬਾਅਦ ਹੁਣ ਤੀਜੇ ਸਥਾਨ ਤੇ ਪਹੁੰਚ ਗਿਆ ਹੈ।

 

ਗੁਜਰਾਤ ਵਿੱਚ 163 ਨਵੇਂ, ਇਕੱਲੇ ਅਹਿਮਦਾਬਾਦ ਵਿੱਚ 95
ਗੁਜਰਾਤ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ 163 ਨਵੇਂ ਕੇਸ ਸਾਹਮਣੇ ਆਏ। ਨਵੇਂ ਕੇਸਾਂ ਵਿਚੋਂ 95 ਇਕੱਲੇ ਅਹਿਮਦਾਬਾਦ ਦੇ ਹਨ ਜਦਕਿ 37 ਨਵੇਂ ਕੇਸ ਸੂਰਤ ਦੇ ਹਨ। ਇਨ੍ਹਾਂ ਤੋਂ ਇਲਾਵਾ ਆਨੰਦ ਜ਼ਿਲ੍ਹੇ ਵਿਚ ਕੋਵਿਡ -19 ਦੇ 8, ਵਡੋਦਰਾ ਜ਼ਿਲੇ ਵਿਚ 7।

ਬਨਸਕਾਂਠਾ ਅਤੇ ਨਰਮਦਾ ਜ਼ਿਲ੍ਹਿਆਂ ਵਿਚ 4-4, ਰਾਜਕੋਟ ਜ਼ਿਲ੍ਹੇ ਵਿਚ 4 ਅਤੇ ਗਾਂਧੀਨਗਰ, ਖੇੜਾ, ਅਰਾਵਾਲੀ ਅਤੇ ਪੰਚਮਹਿਲ ਜ਼ਿਲ੍ਹਿਆਂ ਵਿਚ 1-1 ਕੇਸ ਸਾਹਮਣੇ ਆਏ ਹਨ। ਇਸ ਨਾਲ ਰਾਜ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ 929 ਹੋ ਗਈ। ਇਨ੍ਹਾਂ ਵਿੱਚੋਂ 36 ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 73 ਇਲਾਜ ਦੇ ਬਾਅਦ ਠੀਕ ਹੋ ਗਏ ਹਨ।

ਮਹਾਰਾਸ਼ਟਰ ਵਿੱਚ 3000 ਅਤੇ ਮੁੰਬਈ ਵਿੱਚ 2000+ਤੋਂ ਪਾਰ ਅੰਕੜਾ 
ਵੀਰਵਾਰ ਨੂੰ ਮਹਾਰਾਸ਼ਟਰ ਵਿਚ 286 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 177 ਕੇਸ ਇਕੱਲੇ ਮੁੰਬਈ ਦੇ ਹਨ। ਹੁਣ ਸਿਰਫ ਮੁੰਬਈ ਵਿਚ ਹੀ ਕੋਰੋਨਾ ਵਾਇਰਸ ਦੇ 2,073 ਮਾਮਲੇ ਸਾਹਮਣੇ ਆਏ ਹਨ ਜਿਥੇ 6 ਦਿਨਾਂ ਵਿਚ ਕੇਸ ਦੁੱਗਣੇ ਹੋ ਗਏ ਹਨ।

ਪੂਰੇ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ 4 ਦਿਨਾਂ ਦੇ ਅੰਦਰ ਹੀ ਰਾਜ ਵਿੱਚ ਕੋਰੋਨਾ ਮਾਮਲੇ 2000 ਤੋਂ ਵੱਧ ਕੇ 3 ਹਜ਼ਾਰ ਹੋ ਗਏ ਹਨ। ਰਾਜ ਵਿਚ ਹੁਣ ਕੋਰੋਨਾ ਲਾਗ ਦੇ ਮਾਮਲੇ ਵੱਧ ਕੇ 3,202 ਹੋ ਗਏ ਹਨ। ਇਨ੍ਹਾਂ ਵਿਚੋਂ 164 ਠੀਕ ਹੋ ਚੁੱਕੇ ਹਨ ਜਦਕਿ 194 ਦੀ ਮੌਤ ਹੋ ਗਈ ਹੈ।

ਦਿੱਲੀ ਵਿੱਚ 62 ਨਵੇਂ ਕੇਸ ਆਏ ਸਾਹਮਣੇ, 6 ਲੋਕਾਂ ਦੀ ਹੋਈ ਮੌਤ
ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਤ ਰਾਜਾਂ ਦੀ ਸੂਚੀ ਵਿਚ ਦਿੱਲੀ ਦੂਜੇ ਨੰਬਰ 'ਤੇ ਹੈ। 1640 ਲੋਕਾਂ ਦੀ ਲਾਗ ਦੀ ਪੁਸ਼ਟੀ ਹੋ ਗਈ ਹੈ। ਇਨ੍ਹਾਂ ਵਿਚੋਂ 51 ਜ਼ੇਰੇ ਇਲਾਜ ਅਤੇ 38 ਦੀ ਮੌਤ ਹੋ ਗਈ ਹੈ। ਹਾਲਾਂਕਿ ਵੀਰਵਾਰ ਨੂੰ ਦਿੱਲੀ ਵਿੱਚ ਸਿਰਫ 62 ਨਵੇਂ ਕੇਸ ਸਾਹਮਣੇ ਆਏ  ਅਤੇ 6 ਲੋਕਾਂ ਦੀ ਮੌਤ ਹੋ ਗਈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।