ਕੋਵਿਡ-19: PM CARES Fund ਵਿਚ ਅਪਣੀ ਇਕ ਦਿਨ ਦੀ ਤਨਖ਼ਾਹ ਦੇਣਗੇ ਕੇਂਦਰ ਸਰਕਾਰ ਦੇ ਕਰਮਚਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਵਿਰੁੱਧ ਜੰਗ ਲੜਨ ਲਈ ਇਸ ਸਮੇਂ ਦੇਸ਼ ਇਕਜੁੱਟ ਹੈ। ਇਸ ਦੌਰਾਨ ਹਰ ਪੱਧਰ ਅਤੇ ਹਰ ਵਰਗ ਦੇ ਲੋਕਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਵਿਰੁੱਧ ਜੰਗ ਲੜਨ ਲਈ ਇਸ ਸਮੇਂ ਦੇਸ਼ ਇਕਜੁੱਟ ਹੈ। ਇਸ ਦੌਰਾਨ ਹਰ ਪੱਧਰ ਅਤੇ ਹਰ ਵਰਗ ਦੇ ਲੋਕਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਕੋਰੋਨਾ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦੇ ਕਰਮਚਾਰੀ ਸੰਗਠਨ ਅਪਣੀ ਇਕ ਦਿਨ ਦੀ ਤਨਖ਼ਾਹ ਪੀਐਮ ਕੇਅਰਜ਼ ਫੰਡ ਵਿਚ ਦਾਨ ਦੇ ਰਹੇ ਹਨ। 

ਇਸ ਦੇ ਲਈ ਸਾਰੇ ਸਟਾਫ ਐਸੋਸੀਏਸ਼ਨਸ ਨੇ ਅਪੀਲ ਕੀਤੀ ਹੈ ਕਿ ਸਰਕਾਰੀ ਵਿਭਾਗਾਂ ਵੱਲੋਂ ਦਾਨ ਕੀਤੀ ਗਈ ਤਨਖ਼ਾਹ ਤੋਂ ਬਾਅਦ ਕੁੱਲ਼ ਰਾਸ਼ੀ 3900 ਕਰੋੜ ਰੁਪਏ ਤੋਂ ਪਾਰ ਪਹੁੰਚ ਗਈ ਹੈ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 13 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।

ਦੇਸ਼ ਵਿਚ ਹੁਣ ਤੱਕ 1,749 ਲੋਕ ਕੋਰੋਨਾ ਤੋਂ ਮੁਕਤ ਹੋਏ ਹਨ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਐਮਰਜੈਂਸੀ ਸਥਿਤੀਆਂ ਵਿਚ ਕਰਮਚਾਰੀਆਂ ਵੱਲੋਂ ਤਨਖਾਹ ਵਿਚੋਂ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਰਾਹਤ ਫੰਡ (ਪੀਐਮ-ਕੇਅਰਜ਼) ਵਿਚ ਦਿੱਤੇ ਯੋਗਦਾਨ ਨੂੰ ਮਾਲਕਾਂ ਨੂੰ ਫਾਰਮ -16 ਟੀਡੀਐਸ ਸਰਟੀਫਿਕੇਟ ਵਿਚ ਦਰਸਾਉਣਾ ਪਵੇਗਾ।

ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ ਦਿੱਤਾ ਜਾਣ ਵਾਲਾ ਯੋਗਦਾਨ ਆਮਦਨੀ ਟੈਕਸ ਤੋਂ ਪੂਰੀ ਤਰ੍ਹਾਂ ਮੁਕਤ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਨੇ ਇਕ ਨੋਟਿਸ ਵਿਚ ਕਿਹਾ ਹੈ ਕਿ ਜੇਕਰ ਕਰਮਚਾਰੀ ਆਪਣੇ ਮਾਲਕ ਜ਼ਰੀਏ ਤਨਖਾਹ ਵਿਚੋਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ ਯੋਗਦਾਨ ਪਾਉਂਦੇ ਹਨ, ਤਾਂ 80 ਜੀ ਤਹਿਤ ਹਰੇਕ ਕਰਮਚਾਰੀ ਲਈ ਵੱਖਰੇ ਤੌਰ ‘ਤੇ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾਣਗੇ।

ਅਜਿਹੀ ਸਥਿਤੀ ਵਿਚ ਸਪੱਸ਼ਟ ਹੈ ਕਿ ਅਜਿਹੇ ਹਰ ਯੋਗਦਾਨ ਨੂੰ ਇਨਕਮ ਟੈਕਸ ਐਕਟ ਦੀ ਧਾਰਾ 80 ਜੀ ਅਧੀਨ ਯੋਗ ਮੰਨਿਆ ਜਾਵੇਗਾ ਇਸ ਦਾ ਅਧਾਰ ਫਾਰਮ -16 ਜਾਂ ਇਸ ਸਬੰਧ ਵਿਚ ਜਾਰੀ ਕੀਤੇ ਗਏ ਸਰਟੀਫਿਕੇਟ ਨੂੰ ਮੰਨਿਆ ਜਾਵੇਗਾ।