ਲਾਕਡਾਊਨ 2.0: ਸਰਕਾਰ ਨੇ ਨਵੀ ਗਾਈਡਲਾਈਨ ਕੀਤੀ ਸ਼ੁਰੂ, ਹੁਣ ਇਹਨਾਂ ਖੇਤਰਾਂ ਨੂੰ ਵੀ ਮਿਲੇਗੀ ਛੋਟ  

ਏਜੰਸੀ

ਖ਼ਬਰਾਂ, ਵਪਾਰ

ਇਸ ਦੇ ਨਾਲ ਹੀ ਗ੍ਰਾਮੀਣ ਭਾਰਤ ਵਿਚ ਸਾਰੇ ਕਾਰਖਾਨੇ ਖੋਲ੍ਹਣ ਦੇ ਹੁਕਮ ਦਿੱਤੇ...

These areas were also exempted in the second phase of lockdown

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਲਾਕਡਾਊਨ ਨੂੰ 3 ਮਈ ਤਕ ਵਧਾ ਦਿੱਤਾ ਹੈ। ਲਾਕਡਾਊਨ ਦੇ ਦੂਜੇ ਪੜਾਅ ਵਿਚ ਸਰਕਾਰ ਨੇ ਕਈ ਛੋਟ ਦੇਣ ਦਾ ਐਲਾਨ ਕੀਤਾ ਸੀ। ਹੁਣ ਗ੍ਰਹਿ ਵਿਭਾਗ ਵੱਲੋਂ ਕੁੱਝ ਹੋਰ ਖੇਤਰਾਂ ਨੂੰ ਛੋਟ ਦੇਣ ਬਾਰੇ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਨਵੀਆਂ ਗਾਈਡਲਾਈਨਾਂ ਮੁਤਾਬਕ ਕਈ ਸਰਕਾਰੀ ਵਿਭਾਗਾਂ ਨੂੰ ਕੁੱਝ ਸ਼ਰਤਾਂ ਨਾਲ ਖੋਲ੍ਹਿਆ ਜਾਵੇਗਾ।

ਇਸ ਦੇ ਨਾਲ ਹੀ ਖੇਤੀ ਨਾਲ ਸਬੰਧਿਤ ਕੰਮਾਂ ਦੀ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਗਾਈਡਲਾਈਨ ਵਿਚ ਦਸਿਆ ਗਿਆ ਸੀ ਕਿ ਖਾਣ-ਪੀਣ ਅਤੇ ਦਵਾਈਆਂ ਵਾਲੀਆਂ ਤਮਾਮ ਇੰਡਸਟਰੀਆਂ ਖੋਲ੍ਹੀਆਂ ਜਾਣਗੀਆਂ।

ਇਸ ਦੇ ਨਾਲ ਹੀ ਗ੍ਰਾਮੀਣ ਭਾਰਤ ਵਿਚ ਸਾਰੇ ਕਾਰਖਾਨੇ ਖੋਲ੍ਹਣ ਦੇ ਹੁਕਮ ਦਿੱਤੇ ਗਏ ਸਨ। ਨਵੀ ਗਾਈਡਲਾਈਨ ਅਨੁਸਾਰ ਮਨਰੇਗਾ ਦਾ ਕੰਮ ਚਲਾਉਣ ਦਾ ਵੀ ਹੁਕਮ ਦਿੱਤਾ ਗਿਆ ਸੀ ਜਿਸ ਤਹਿਤ ਕਿਹਾ ਗਿਆ ਹੈ ਕਿ ਸਿੰਚਾਈ ਅਤੇ ਪਾਣੀ ਦੀ ਸੰਭਾਲ ਨੂੰ ਪਹਿਲ ਦਿੱਤੀ ਗਈ ਹੈ।  

ਸਰਕਾਰ ਵੱਲੋਂ ਕਿਸਾਨਾਂ ਨੂੰ ਲਾਕਡਾਊਨ ਵਿਚ ਦਿੱਤੀ ਜਾਣ ਵਾਲੀ ਛੋਟ

ਖੇਤੀ: ਸਰਕਾਰ ਦੀ ਨਵੀਂ ਗਾਈਡਲਾਈਨ ਵਿਚ ਜੰਗਲਾਂ ਵਿਚ ਅਨੁਸੂਚਿਤ ਜਾਤੀਆਂ ਅਤੇ ਉੱਥੇ ਰਹਿਣ ਵਾਲੇ ਹੋਰ ਲੋਕ ਲੱਕੜਾਂ ਜਮ੍ਹਾਂ ਕਰ ਸਕਦੇ ਹਨ ਅਤੇ ਨਾਲ ਹੀ ਉਹ ਲੱਕੜਾਂ ਦੀ ਕਟਾਈ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ ਬਾਂਸ, ਨਾਰੀਅਲ, ਸੁਪਾਰੀ, ਕਾਫੀ ਦੇ ਬੀਜ਼, ਮਸਾਲੇ ਦੀ ਬਿਜਾਈ ਅਤੇ ਉਹਨਾਂ ਦੀ ਕਟਾਈ, ਪੈਕੇਜਿੰਗ ਅਤੇ ਵਿਕਰੀ ਕਰ ਸਕਦੇ ਹਨ।

ਫਾਈਨੈਂਸ਼ੀਅਲ ਸੈਕਟਰ: ਗੈਰ-ਬੈਕਿੰਗ ਵਿੱਤੀ ਸੰਸਥਾ ਜਿਹਨਾਂ ਵਿਚ ਹਾਉਸਿੰਗ ਫਾਈਨੈਂਸ ਕੰਪਨੀਆਂ ਅਤੇ ਮਾਈਕ੍ਰੋ ਫਾਈਨੈਂਸ ਇੰਸਟੀਚਿਊਸ਼ਨਸ ਸ਼ਾਮਲ ਹਨ ਜਿਹਨਾਂ ਵਿਚ ਘਟ ਤੋਂ ਘਟ ਕਰਮਚਾਰੀ ਹੋਣ। ਨਾਲ ਹੀ ਸਹਿਕਾਰੀ ਕਮੇਟੀਆਂ ਨੂੰ ਕੰਮ ਕਰਨ ਦੀ ਇਜ਼ਾਜ਼ਤ ਦਿੱਤੀ ਗਈ ਹੈ।

ਨਿਰਮਾਣ ਖੇਤਰ: ਗ੍ਰਾਮੀਣ ਖੇਤਰਾਂ ਵਿਚ ਨਿਰਮਾਣ ਗਤੀਵਿਧੀਆਂ, ਪਾਣੀ ਦੀ ਸਪਲਾਈ ਅਤੇ ਸਵੱਛਤਾ, ਬਿਜਲੀ ਦੀਆਂ ਤਾਰਾਂ ਵਿਛਾਉਣਾ, ਨਿਰਮਾਣ ਅਤੇ ਸਬੰਧਿਤ ਹੋਰ ਕੰਮਾਂ ਦੇ ਨਾਲ ਦੂਰਸੰਚਾਰ ਆਪਟੀਕਲ ਫਾਈਬਰ ਅਤੇ ਕੇਬਲਾਂ ਦਾ ਕੰਮ ਵੀ ਸ਼ਾਮਲ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।