ਦਾਜ 'ਚ ਕਾਰ ਨਾ ਮਿਲਣ ਕਾਰਨ ਪਤੀ ਨੇ ਗਰਭਵਤੀ ਪਤਨੀ ਨੂੰ ਗੋਲੀਆਂ ਨਾਲ ਭੁੰਨਿਆ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

6 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ

photo

ਮੁਜ਼ੱਫਰਪੁਰ: ਮੁਜ਼ੱਫਰਪੁਰ 'ਚ ਪਤੀ ਨੇ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 2 ਸਾਲ ਦੇ ਅਫੇਅਰ ਤੋਂ ਬਾਅਦ ਦੋਹਾਂ ਨੇ 6 ਮਹੀਨੇ ਪਹਿਲਾਂ ਹੀ ਵਿਆਹ ਕਰ ਲਿਆ ਸੀ। ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪਤੀ 20 ਲੱਖ ਦੀ ਨਕਦੀ ਅਤੇ ਸਕਾਰਪੀਓ ਗੱਡੀ ਦੀ ਮੰਗ ਕਰ ਰਿਹਾ ਸੀ। ਲੜਕੀ ਨੇ ਵਿਆਹ ਸਮੇਂ 10 ਲੱਖ ਦੀ ਨਕਦੀ ਅਤੇ ਕਾਰ ਦਿੱਤੀ ਸੀ। ਐਤਵਾਰ ਨੂੰ ਪਤੀ ਆਪਣੇ ਇਕ ਦੋਸਤ ਨਾਲ ਘਰ ਪਹੁੰਚਿਆ ਅਤੇ ਪਤਨੀ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਬਾਅਦ ਉਹ ਉਥੋਂ ਭੱਜ ਗਿਆ। ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

 ਇਹ ਵੀ ਪੜ੍ਹੋ: ਸਿਡਨੀ ਨੂੰ ਪਿੱਛੇ ਛੱਡ ਕੇ ਮੈਲਬੌਰਨ ਬਣਿਆ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ

ਮਾਮਲਾ ਜ਼ਿਲੇ ਦੇ ਮੋਤੀਪੁਰ ਥਾਣਾ ਖੇਤਰ ਦੇ ਮਹਵਾਲ 'ਚ ਸਥਿਤ ਕੁਸ਼ਾਹੀ ਪਿੰਡ ਦਾ ਹੈ। ਪਤੀ ਆਕਾਸ਼ ਕੁਮਾਰ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੀ 20 ਸਾਲਾ ਪਤਨੀ ਕਾਜਲ ਕੁਮਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਆਕਾਸ਼ ਅਤੇ ਕਾਜਲ ਵਿਚਕਾਰ ਪਿਛਲੇ 2 ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਦੋਵਾਂ ਨੇ 6 ਮਹੀਨੇ ਪਹਿਲਾਂ ਹੀ ਲਵ ਮੈਰਿਜ ਕਰਵਾ ਲਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਪਿਆਰ ਅੱਗੇ ਪਰਿਵਾਰ ਵੀ ਝੁਕ ਗਿਆ। ਘਟਨਾ ਸਬੰਧੀ ਮ੍ਰਿਤਕਾ ਦੀ ਮਾਤਾ ਨੀਲਮ ਦੇਵੀ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦਾ ਵਿਆਹ 14 ਨਵੰਬਰ 2022 ਨੂੰ ਮਹਿਵਾਲ ਵਾਸੀ ਵਿਜੇ ਮਹਾਤੋ ਪੁੱਤਰ ਆਕਾਸ਼ ਕੁਮਾਰ ਮਹਾਤੋ ਨਾਲ ਕੀਤਾ ਸੀ।

 ਇਹ ਵੀ ਪੜ੍ਹੋ: ਦਰਬਾਰ ਸਾਹਿਬ ‘ਚ ਲੜਕੀ ਨੂੰ ਦਾਖ਼ਲ ਹੋਣ ਤੋਂ ਰੋਕਣ ਦਾ ਮਾਮਲਾ: SGPC ਦਾ ਬਿਆਨ ਆਇਆ ਸਾਹਮਣੇ 

ਉਸ ਸਮੇਂ ਇੱਕ ਕਾਰ, ਦਸ ਲੱਖ ਰੁਪਏ ਨਕਦ ਅਤੇ ਗਹਿਣੇ ਤੋਹਫ਼ੇ ਵਜੋਂ ਦਿੱਤੇ ਗਏ ਸਨ। ਉਸ ਦੀ ਬੇਟੀ ਕਾਜਲ ਤਿੰਨ ਮਹੀਨੇ ਦੀ ਗਰਭਵਤੀ ਸੀ। ਇਸ ਦੇ ਨਾਲ ਹੀ ਜਵਾਈ ਸਮੇਤ ਸਹੁਰਾ 20 ਲੱਖ ਰੁਪਏ ਅਤੇ ਸਕਾਰਪੀਓ ਗੱਡੀ ਦੀ ਮੰਗ ਕਰ ਰਹੇ ਸਨ। ਕਾਜਲ 'ਤੇ ਤਸ਼ੱਦਦ ਕਰਦੇ ਸਨ।
ਲੜਕੀ ਇਹ ਜਾਣਕਾਰੀ ਵਾਰ-ਵਾਰ ਫੋਨ 'ਤੇ ਦਿੰਦੀ ਸੀ। ਮਾਂ ਨੇ ਦੱਸਿਆ ਕਿ ਉਹ ਇੰਨੀ ਵੱਡੀ ਰਕਮ ਦੇਣ ਦੇ ਸਮਰੱਥ ਨਹੀਂ ਸੀ, ਜਿਸ ਕਾਰਨ ਉਸ ਨੇ ਧੀ ਦਾ ਕਤਲ ਕਰ ਦਿੱਤਾ।