ਮੁਰਾਹ ਨਸਲ ਦੀ ਮੱਝ 'ਗੰਗਾ' ਨੇ ਬਣਾਇਆ ਰਿਕਾਰਡ, 1 ਦਿਨ ਵਿੱਚ ਦਿੱਤਾ 31 ਕਿਲੋ 100 ਗ੍ਰਾਮ ਦੁੱਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਲ 'ਚ ਨੈਸ਼ਨਲ ਡੇਅਰੀ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਮੱਝ ਨੇ ਜਿੱਤਿਆ 21 ਹਜ਼ਾਰ ਦਾ ਇਨਾਮ

photo

 

ਕਰਨਾਲ: ਗੰਗਾ ਨਾਮ ਦੀ ਮੁਰਾਹ ਮੱਝ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਇਸ ਮੱਝ ਨੇ 1 ਦਿਨ ‘ਚ 31 ਲੀਟਰ ਦੁੱਧ ਦੇ ਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਵੀ ਇਹ ਮੱਝ ਕਈ ਰਿਕਾਰਡ ਆਪਣੇ ਨਾਂ ਦਰਜ ਕਰਵਾ ਚੁੱਕੀ ਹੈ।

 ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਨਾਜਾਇਜ਼ ਮਾਈਨਿੰਗ 'ਤੇ ਪੁਲਿਸ ਦੀ ਛਾਪੇਮਾਰੀ,ਚੈਕਿੰਗ ਦੌਰਾਨ ਰੇਤੇ ਸਮੇਤ 2 ਪੀਟਰ ਰੇਹੜੇ ਬਰਾਮਦ 

ਇਸ ਮੱਝ ਦੀ ਕੀਮਤ 15 ਲੱਖ ਰੁਪਏ ਹੋ ਗਈ ਹੈ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਰਹਿਣ ਵਾਲੇ ਕਿਸਾਨ ਜੈਸਿੰਘ ਅਤੇ ਉਸ ਦੀ ਪਤਨੀ ਬੀਟਾ ਇਸ ਮੱਝ ਦੇ ਮਾਲਕ ਹਨ। ਹੁਣ ਉਹ ਇਸ ਰਾਹੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਿਕਾਰਡ ਬਣਾਉਣਾ ਚਾਹੁੰਦਾ ਹੈ।

 ਇਹ ਵੀ ਪੜ੍ਹੋ: ਵਿਆਹ ਤੋਂ 7 ਦਿਨ ਪਹਿਲਾਂ ਲਾੜੀ ਕਰ ਗਈ ਵੱਡਾ ਕਾਂਡ, ਧਰੇ-ਧਰਾਏ ਰਹਿ ਗਏ ਸਾਰੇ ਪਕਵਾਨ  

ਗੰਗਾ ਨੇ ਕਰਨਾਲ ਦੇ ਰਾਸ਼ਟਰੀ ਡੇਅਰੀ ਮੇਲੇ ਵਿੱਚ ਪਹਿਲਾ ਇਨਾਮ ਜਿੱਤਿਆ ਹੈ। ਗੰਗਾ ਦੇ ਮਾਲਕ ਜੈ ਸਿੰਘ ਸੋਰਖੀ ਨੂੰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਵੱਲੋਂ 21 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਮੱਝ ਦੇ ਮਾਲਕ  ਨੇ ਦੱਸਿਆ ਕਿ ਗੰਗਾ ਹਰ ਮਹੀਨੇ ਕਰੀਬ 60 ਹਜ਼ਾਰ ਰੁਪਏ ਦਾ ਦੁੱਧ ਦਿੰਦੀ ਹੈ। ਉਸ ਦੀ ਉਮਰ 15 ਸਾਲ ਹੈ। ਉਹਨਾਂ ਨੇ ਗੰਗਾ ਨੂੰ 5 ਸਾਲ ਦੀ ਉਮਰ ਵਿਚ ਖਰੀਦਿਆ ਸੀ। ਉਹ ਇਸ ਨੂੰ ਆਪਣੇ ਬੱਚੇ ਦੀ ਤਰ੍ਹਾਂ ਪਾਲਦੇ ਹਨ। ਗੰਗਾ ਨੂੰ ਫੀਡ ਅਤੇ ਗੁੜ ਖੁਆਇਆ ਜਾਂਦਾ ਹੈ। ਮੁਰ੍ਹਾ ਮੱਝਾਂ ਗੰਗਾ ਦਾ ਦੁੱਧ 65 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ।