ਬਦਲਣ ਜਾ ਰਹੇ ਹਨ Toll Tax ਦੇ ਨਿਯਮ, ਹੁਣ ਟੋਲ ਪਲਾਜ਼ਾ 'ਤੇ ਨਹੀਂ ਦੇਣਾ ਪਵੇਗਾ ਟੈਕਸ
ਯਾਤਰੀ ਦੇ ਖਾਤੇ 'ਚੋਂ ਕੱਟਿਆ ਜਾਵੇਗਾ ਟੋਲ ਟੈਕਸ
ਨਵੀਂ ਦਿੱਲੀ: ਹਾਈਵੇਅ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਅਕਸਰ ਹਾਈਵੇ 'ਤੇ ਸਫਰ ਕਰਨ ਵਾਲਿਆਂ ਨੂੰ ਟੋਲ ਟੈਕਸ ਦੇਣਾ ਪੈਂਦਾ ਹੈ ਪਰ ਕੇਂਦਰ ਸਰਕਾਰ ਜਲਦ ਹੀ ਟੋਲ ਟੈਕਸ ਨਾਲ ਜੁੜੇ ਨਿਯਮਾਂ 'ਚ ਬਦਲਾਅ ਕਰਨ ਜਾ ਰਹੀ ਹੈ। ਨਿਤਿਨ ਗਡਕਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਟੋਲ ਟੈਕਸ ਨਾਲ ਜੁੜਿਆ ਬਿੱਲ ਲਿਆਉਣ ਦੀ ਯੋਜਨਾ ਹੈ। ਜਾਣਕਾਰੀ ਦਿੰਦੇ ਹੋਏ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਟੋਲ ਟੈਕਸ ਦਾ ਭੁਗਤਾਨ ਨਾ ਕਰਨ 'ਤੇ ਕਿਸੇ ਵੀ ਤਰ੍ਹਾਂ ਦੀ ਸਜ਼ਾ ਦੀ ਵਿਵਸਥਾ ਨਹੀਂ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਟੋਲ ਟੈਕਸ ਵਸੂਲਣ ਲਈ ਤਕਨੀਕ ਦੀ ਵਰਤੋਂ 'ਤੇ ਵੀ ਜ਼ੋਰ ਦਿੱਤਾ ਜਾਵੇਗਾ।
ਨਿਤਿਨ ਗਡਕਰੀ ਨੇ ਅੱਗੇ ਕਿਹਾ ਕਿ ਅਜੇ ਤੱਕ ਟੋਲ ਨਾ ਦੇਣ 'ਤੇ ਸਜ਼ਾ ਦਾ ਕੋਈ ਪ੍ਰਬੰਧ ਨਹੀਂ ਹੈ ਪਰ ਟੋਲ ਸਬੰਧੀ ਬਿੱਲ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਹੁਣ ਟੋਲ ਟੈਕਸ ਸਿੱਧਾ ਤੁਹਾਡੇ ਬੈਂਕ ਖਾਤੇ ਤੋਂ ਕੱਟਿਆ ਜਾਵੇਗਾ। ਇਸ ਲਈ ਕੋਈ ਵੱਖਰੀ ਕਾਰਵਾਈ ਨਹੀਂ ਕੀਤੀ ਜਾਵੇਗੀ। ਨਿਤਿਨ ਗਡਕਰੀ ਨੇ ਅੱਗੇ ਕਿਹਾ ਕਿ ਅਜੇ ਤੱਕ ਟੋਲ ਨਾ ਦੇਣ 'ਤੇ ਸਜ਼ਾ ਦਾ ਕੋਈ ਪ੍ਰਬੰਧ ਨਹੀਂ ਹੈ ਪਰ ਟੋਲ ਸਬੰਧੀ ਬਿੱਲ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਹੁਣ ਟੋਲ ਟੈਕਸ ਸਿੱਧਾ ਤੁਹਾਡੇ ਬੈਂਕ ਖਾਤੇ ਤੋਂ ਕੱਟਿਆ ਜਾਵੇਗਾ। ਇਸ ਲਈ ਕੋਈ ਵੱਖਰੀ ਕਾਰਵਾਈ ਨਹੀਂ ਕੀਤੀ ਜਾਵੇਗੀ।
ਨਿਤਿਨ ਗਡਕਰੀ ਨੇ ਦੱਸਿਆ ਕਿ ਹੁਣ ਟੋਲ ਟੈਕਸ ਨਹੀਂ ਦੇਣਾ ਪਵੇਗਾ, ਰਕਮ ਸਿੱਧੀ ਤੁਹਾਡੇ ਖਾਤੇ 'ਚੋਂ ਕੱਟੀ ਜਾਵੇਗੀ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਕਿਹਾ, 'ਸਾਲ 2019 'ਚ ਅਸੀਂ ਇਹ ਨਿਯਮ ਬਣਾਇਆ ਸੀ ਕਿ ਕਾਰਾਂ ਕੰਪਨੀ ਦੀਆਂ ਨੰਬਰ ਪਲੇਟਾਂ ਨਾਲ ਆਉਣਗੀਆਂ। ਇਸੇ ਕਰਕੇ ਪਿਛਲੇ ਚਾਰ ਸਾਲਾਂ ਵਿੱਚ ਜਿਹੜੀਆਂ ਗੱਡੀਆਂ ਆਈਆਂ ਹਨ, ਉਨ੍ਹਾਂ ਦੀਆਂ ਨੰਬਰ ਪਲੇਟਾਂ ਵੱਖਰੀਆਂ ਹਨ। ਸਾਲ 2024 ਤੋਂ ਪਹਿਲਾਂ ਦੇਸ਼ ਵਿੱਚ 26 ਗ੍ਰੀਨ ਐਕਸਪ੍ਰੈਸਵੇਅ ਤਿਆਰ ਹੋ ਜਾਣਗੇ ਅਤੇ ਭਾਰਤ ਸੜਕਾਂ ਦੇ ਮਾਮਲੇ ਵਿੱਚ ਅਮਰੀਕਾ ਦੇ ਬਰਾਬਰ ਆ ਜਾਵੇਗਾ।
=